Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਚੋਰੀ ਕੀਤੀਆਂ 29 ਬੈਟਰੀਆਂ ਸਮੇਤ 4 ਵਿਅਕਤੀ ਪੁਲਿਸ ਅੜਿੱਕੇ

ਚੋਰੀ ਕੀਤੀਆਂ 29 ਬੈਟਰੀਆਂ ਸਮੇਤ 4 ਵਿਅਕਤੀ ਪੁਲਿਸ ਅੜਿੱਕੇ

ਹਰਿਆਣਾ / ਗੜ੍ਹਦੀਵਾਲਾ (ਚੌਧਰੀ) 

3 ਜੂਨ : ਚੋਰੀ ਕੀਤੀਆਂ 29 ਬੈਟਰੀਆਂ ਸਮੇਤ 4 ਵਿਅਕਤੀਆਂ ਨੂੰ ਹਰਿਆਣਾ ਪੁਲਿਸ ਨੇ ਗਿ੍ਰਫਤਾਰ ਕੀਤਾ ਹੈ।

ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਦਿੱਤੇ ਦਿਸ਼ਾ ਨਿਰਦੇਸ਼ ਤੋਂ ਬਲਕਾਰ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਦਿਹਾਤੀ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠਾਂ ਚੋਰੀ ਦੀ ਵਾਰਦਾਤ ਕਰਨ ਵਾਲ ਵਿਅਕਤੀਆ ਦੇ ਖਿਲਾਫ ਕਾਰਵਾਈ ਕਰਦੇ ਹੋਏ ਥਾਣਾ ਹਰਿਆਣਾ ਦੀ ਪੁਲਿਸ ਵੱਲੋਂ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਮਿਤੀ 02-06-2023 ਨੂੰ ਇੱਕ ਦਰਖਾਸਤ ਵੱਲੋਂ ਦਲਵੀਰ ਸਿੰਘ ਪੁਤਰ ਸੂਰਤ ਸਿੰਘ ਵਾਸੀ ਪਥਿਆਲ ਥਾਣਾ ਭੋਗਪੁਰ ਜਿਲਾ ਜਲੰਧਰ ਬਰਖਿਲਾਫ ਨਾਮਾਲੂਮ ਵਿਅਕਤੀਆਂ ਵੱਲੋਂ ਪਿੰਡ ਬੱਸੀ ਨੋ ਤੋ ਮਿਤੀ 1-6-23 ਨੂੰ ਰਾਤ 12 ਵਜੇ ਤੋ ਬਾਅਦ ਇਨਡਸ ਟਾਵਰ ਦੀਆਂ 11 ਬੈਟਰੀਆਂ ਚੋਰੀ ਕੀਤੀਆਂ ਸੀ ਅਤੇ ਇਸੇ ਵਿਸ਼ੇ ਸਬੰਧੀ ਇਕ ਦਰਖਾਸਤ ਵੱਲੋ ਪੁਸ਼ਪਿੰਦਰ ਸਿੰਘ ਐਸ.ਡੀ.ਐਲ. ਬੀ.ਐਸ.ਐਨ.ਐਲ ਨੇ ਵੀ ਦਿੱਤੀ ਕਿ ਮਿਤੀ 4-5-23 ਨੂੰ ਕਾਟੀਆ ਪਿੰਡ ਤੋ ਬੀ ਐਸ ਐਨ ਐਲ ਕੰਪਨੀ ਦੇ ਟਾਵਰ ਦੀਆ 36 ਬੈਟਰੀਆਂ ਤੇ ਇਸ ਤੋਂ ਪਹਿਲਾਂ ਬਾਗਪੁਰ ਸਤੋਰ ਅਤੇ ਭੀਖੋਵਾਲ ਤੋਂ 63 ਬੈਟਰੀਆਂ ਨਾਮਾਲੂਮ ਵਿਅਕਤੀਆਂ ਵੱਲੋ ਚੋਰੀ ਕੀਤੀਆਂ ਗਈਆਂ ਹਨ। ਜਿਸ ਤੇ INSP/SHO ਨਰਿੰਦਰ ਕੁਮਾਰ ਵੱਲੋ ਉਕਤ ਚੋਰਾਂ ਨੂੰ ਫੜਣ ਸਬੰਧੀ ਟੀਮ ਬਣਾਈ ਗਈ।ਜੋ INSP/SHO ਨਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਹੇਠ ASI ਮੋਹਨ ਚੰਦ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਦੋਸ਼ੀ ਮੁਨੀਸ਼ ਕੁਮਾਰ ਪੁੱਤਰ ਦਿਲਬਾਗ ਚੰਦ ਵਾਸੀ ਬ੍ਰਹਮਜੀਤ ਥਾਣਾ ਬੁਲੋਵਾਲ, ਸੰਨੀ ਕੁਮਾਰ ਪੁਤਰ ਰਾਮ ਕ੍ਰਿਸ਼ਨ ਵਾਸੀ ਨਾਰੂ ਨੰਗਲ ਥਾਣਾ ਸਦਰ ਹੁਸਿਆਰਪੁਰ ਹਾਲ ਵਾਸੀ ਨਬੀ ਅਬਾਦੀ ਨੀਅਰ ਨਲੋਈਆ ਚੋਕ ਥਾਣਾ ਮਾਡਲ ਟਾਊਨ ਹੁਸਿਆਰਪੁਰ, ਰਾਮਪਾਲ ਪੁਤਰ ਖੁਸੀ ਰਾਮ ਵਾਸੀ ਟੈਗੋਰ ਨਗਰ ਮਕਾਨ ਨੂੰ 401 ਨੀਅਰ ਟਾਵਰ ਥਾਣਾ ਥਾਣਾ ਮਾਡਲ ਟਾਊਨ ਹੁਸਿਆਰਪੁਰ, ਸੰਦੀਪੋ ਸਿੰਘ ਪੁਤਰ ਸੁਭਾਸ ਚੰਦ ਵਾਸੀ ਕਬੀਰਪੁਰ ਸੇਖਾ ਥਾਣਾ ਹਰਿਆਣਾ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਦੇ ਪਾਸੋ ਚੋਰੀ ਕੀਤੀਆ ਬੈਟਰੀਆ ਬ੍ਰਾਮਦ ਕੀਤੀਆ ਗਈਆ ਅਤੇ ਇੱਕ ਗੱਡੀ ਮਾਰਕਾ Swift ਵੀ ਬ੍ਰਾਮਦ ਕੀਤੀ ਗਈ। ਬੈਟਰੀਆ ਦੀ ਕੀਮਤ ਤਕਰੀਬਨ 5 ਲੱਖ ਰੁਪਏ ਬਣਦੀ ਹੈ। ਦੋਸ਼ੀਆਂਨ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਣਾ ਹੈ ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।