Prime Punjab Times

Latest news
ਖ਼ਾਲਸਾ ਕਾਲਜ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਲੰਟੀਅਰ ਸੇਵਾ ਨਿਭਾਈ 21 ਜੂਨ ਨੂੰ ਪੁਲਿਸ ਲਾਈਨ ਗਰਾਊਂਡ ‘ਚ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ ਸਬ ਇੰਸਪੈਕਟਰ ਦਲਜੀਤ ਸਿੰਘ ਵਲੋਂ ਬਤੌਰ ਐਸ.ਐਚ.ਓ ਥਾਣਾ ਦਸੂਹਾ ਦਾ ਚਾਰਜ ਸੰਭਾਲਿਆ ਪਹਿਲਵਾਨ ਵਿਪਨ ਰੇਈਏਵਾਲ ਨੇ ਹਾਮਿਦ ਇਰਾਨੀ ਨੂੰ ਚਿੱਤ ਕਰਕੇ ਰਾਜਪੁਰ ਕੰਢੀ ਛਿੰਝ ਮੇਲੇ ਤੇ ਕੀਤਾ ਕਬਜ਼ਾ  ਕੰਢੀ ਇਲਾਕੇ ਵਿੱਚ ਕੋਈ ਵਿਕਾਸ ਪ੍ਰੋਜੈਕਟ ਦੀ ਗਲ੍ਹ ਨਾਂ ਕਰਕੇ ਮੁੱਖਮੰਤਰੀ ਨੇ ਚੁਟਕਲਿਆ ਨਾਲ਼ ਲੋਕਾਂ ਦਾ ਢਿੱਡ ਭਰਨ ਦੀ ਕ... ਬੀਤੇ ਸਮੇਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਜੇਲ੍ਹ ਜਾਣਗੇ: ਮੁੱਖ ਮੰਤਰੀ ... ਤੇਜ਼ ਰਫਤਾਰ ਬੱਸ ਨੇ 3 ਵਾਹਨਾਂ ਨੂੰ ਮਾਰੀ ਟੱਕਰ,ਵਾਹਨਾਂ ਦੇ ਉੱਡੇ ਪਰ+ਖੱਚੇ,6 ਲੋਕ ਗੰਭੀਰ ਜ਼+ਖ+ਮੀ ਰਵਾਇਤੀ ਸਿਆਸੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰ... ਮਨਜੀਤ ਫਰੂਟ ਨਰਸਰੀ ਦੌਸੜਕਾ ਵਿਖੇ ਬੂਟਿਆਂ ਦਾ ਲਗਾਇਆ ਲੰਗਰ ਖਾਲਸਾ ਕਾਲਜ ਵਿਖੇ ਐਨ.ਐਸ.ਐਸ.ਦਾ ਇੱਕ ਰੋਜ਼ਾ ਕੈਂਪ ਆਯੋਜਿਤ
ADVERTISEMENT
You are currently viewing ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨ ਪੁਲਿਸ ਅੜਿੱਕੇ,

ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨ ਪੁਲਿਸ ਅੜਿੱਕੇ,

ਬਟਾਲਾ (ਅਵਿਨਾਸ਼) 

20 ਮਈ : ਇਲਾਕੇ ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪਲਸਰ ਸਵਾਰ ਦੋ ਨੌਜਵਾਨਾਂ ਨੂੰ ਬਟਾਲਾ ਪੁਲਿਸ ਨੇ ਕਾਬੂ ਕਰਕੇ ਵੱਡੀ ਮਾਤਰਾ ਵਿੱਚ ਲੋਕਾਂ ਤੋਂ ਖੋਹਿਆ ਸਮਾਨ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੁੱਚਾ ਸਿੰਘ ਪੁਤਰ ਕੁਲਵੰਤ ਸਿੰਘ ਵਾਸੀ ਉਗਰੇਵਾਲ ਥਾਣਾ ਕਿਲਾ ਲਾਲ ਸਿੰਘ ਹਾਲ ਅਜੀਤ ਨਗਰ ਬਟਾਲਾ ਤੇ ਸਾਹਿਲ ਪੁਤਰ ਯੂਸਫ ਮਸੀਹ ਵਾਸੀ ਸੁਨੱਈਆ ਥਾਣਾ ਸਿਵਲ ਲਾਈਨ ਬਟਾਲਾ ਵਜੋਂ ਹੋਈ ਹੈ।

ਪੁਲਿਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਮੁਕੱਦਮਾ ਨੰ: 80 ਮਿਤੀ 17.03.23 ਜੁਰਮ 379 ਬੀ ਥਾਣਾ ਸਿਟੀ ਬਟਾਲਾ ਵਿਚ ਖੋਹੀ ਗਈ ਸੋਨੇ ਦੀ ਚੈਨੀ,ਟੋਪਸ ਸੋਨਾ ਅਤੇ ਪਰਸ ਜੋ ਬ੍ਰਾਮਦ ਹੋ ਚੁੱਕੇ ਹਨ ਵਾਰਦਾਤ ਸਮੇਂ ਪੀੜਿਤ ਔਰਤ ਮੋਪਡ ਤੋਂ ਡਿੱਗ ਪਈ ਸੀ ਜਿਸਦੀ ਬਾਂਹ ਦੋ ਜਗ੍ਹਾ ਤੋਂ ਫ੍ਰੈਕਚਰ ਹੋ ਜਾਣ ਕਾਰਨ ਦਾਖਲ ਹਸਪਤਾਲ ਹੈ ਇੱਕ ਹੋਰ ਅਜਿਹੀ ਹੀ ਵਾਰਦਾਤ ਜਿਸ ਬਾਰੇ ਮੁਕੱਦਮਾ ਨੰ: 69 ਮਿਤੀ 03.05.23 ਜੁਰਮ 379-ਬੀ ਥਾਣਾ ਸਿਟੀ ਬਟਾਲਾ ਦਰਜ ਹੈ ਦੀ ਵਾਰਦਾਤ ਸਮੇਂ ਵੀ ਪੀੜਿਤ ਔਰਤ ਦੇ ਡਿੱਗ ਜਾਣ ਕਾਰਨ ਸਖਤ ਸੱਟ ਲੱਗੀ ਸੀ ਜਿਸਤੇ ਦੋਸ਼ੀਆਨ ਮੁਕੱਦਮਾ ਤਲਾਸ਼ ਕਰਦੇ ਦੌਰਾਨ ਹੇਠ ਲਿਖੇ ਦੋਸ਼ੀ ਟਰੇਸ਼ ਹੋਏ ਦੋਸ਼ੀ ਗ੍ਰਿਫਤਾਰ ਹਨ, ਅਤੇ ਵਾਰਦਾਤ ਸਮੇਂ ਵਰਤਿਆ ਜਾਂਦਾ ਪਲਸਰ ਮੋਟਰ ਸਾਇਕਲ ਇੱਕ ਹੋਰ ਚੋਰੀ ਦਾ ਮੋਟਰ ਸਾਇਕਲ ਅਤੇ ਵੱਖ ਵੱਖ ਵਾਰਦਾਤਾਂ ਵਿੱਚ ਖੋਹਿਆ ਗਿਆ ਸਮਾਨ ਬ੍ਰਾਮਦ ਕੀਤਾ ਗਿਆ ਹੈ। ਦੋਸ਼ੀਆ ਵੱਲੋਂ ਫਿਲਹਾਲ ਗਿਆਰਾਂ ਖੋਹ ਦੀਆਂ ਵਾਰਦਾਤਾਂ ਕੀਤੀਆਂ ਮੰਨੀਆਂ ਹਨ।

ਵਾਰਦਾਤਾਂ

ਪਹਿਲੀ ਵਾਰਦਾਤ:- ਮਿਤੀ 13.5.2023 ਨੂੰ ਇਕ ਔਰਤ ਕਸ਼ਮੀਰ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਰੂਪੋਵਾਲੀ ਪਾਸੋਂ ਇਕ ਪਰਸ ਖੋਹਿਆ ਸੀ ਜਿਸ ਵਿਚ ਇਕ ਗੋਲਡ ਦੀ ਚੈਨੀ,ਇਕ ਜੋੜੀ ਗੋਲਡ ਦੇ ਟੋਪਸ ਤੇ ਹੋਰ ਸਮਾਨ ਸੀ।ਵਾਰਦਾਤ ਸਮੇਂ ਪੀੜਤ ਔਰਤ ਮੋਪਡ ਤੋਂ ਡਿੱਗ ਕੇ ਜਖਮੀ ਹੋ ਗਈ ਸੀ।

ਦੂਜੀ ਵਾਰਦਾਤ:- ਮਿਤੀ 12.05.23 ਨੂੰ ਪਿੰਡ ਖੁੰਡਾ ਧਾਰੀਵਾਲ ਗੁਰਦਾਸਪੁਰ ਦੇ ਨੇੜੇ ਇਕ ਹੈਲਥ ਮਹਿਕਮਾ ਵਿਚ ਨੌਕਰੀ ਕਰਦੀ ਲੜਕੀ ਸਰਬਜੀਤ ਕੋਰ ਪਤਨੀ ਗੁਰਵਿੰਦਰ ਸਿੰਘ ਵਾਸੀ ਸੇਖਵਾ ਕੋਲੋ ਮੋਪਡ ਤੇ ਜਾਦੇ ਇਕ ਪਰਸ ਖੋਹਿਆ ਸੀ ਜਿਸ ਦੇ ਪਰਸ ਵਿਚ ਇਕ ਸਰਕਾਰੀ ਟੇਬਲੋਟ ਮੋਬਾਇਲ ਫੋਨ ਸੈਮਸੰਗ, 5-ਏ.ਟੀ.ਐਮ ਕਾਰਡ ਤਿੰਨ ਆਧਾਰ ਕਾਰਡ ਅਤੇ ਹੋਰ ਸਮਾਨ ਸੀ

ਤੀਜੀ ਵਾਰਦਾਤ:-ਕਰੀਬ ਤਿੰਨ ਦਿਨ ਪਹਿਲਾ ਡਰੇਨ ਹੰਸਲੀ ਪੁਲ ਸਾਸਤਰੀ ਨਗਰ ਸਕੂਟਰੀ ਉਪਰ ਜਾਦੀਆ ਦੋ ਮਾਵਾ ਧੀਆ ਕੋਲੋ ਪਰਸ ਖੋਹਿਆ ਸੀ ਜਿਸ ਦੇ ਪਰਸ ਵਿਚ ਆਈ ਫਨ 14 ਪ੍ਰੋ, ਸੀ

ਚੋਥੀ ਵਾਰਦਾਤ :- ਪਿਛਲੇ ਹਫਤੇ ਵਿਚ ਬੱਸ ਸਟੈਂਡ ਜਲੰਧਰ ਰੋਡ ਤੋਂ ਇਕ 40 ਸਾਲ ਦੀ ਔਰਤ ਦੀ ਸੋਨੇ ਦੀ ਵਾਲੀ ਖੋਹੀ ਸੀ।

ਪੰਜਵੀ ਵਾਰਦਾਤ :- ਇਸ ਤੋਂ ਕੁਝ ਦਿਨ ਪਹਿਲਾ ਸਿਟੀ ਰੋਡ ਬਟਾਲਾ ਤੋਂ 40 ਸਾਲਾ ਔਰਤ ਦੀ ਸੋਨੇ ਦੀ ਵਾਲੀ ਖੋਈ ਸੀ।

ਛੇਵੀਂ ਵਾਰਦਾਤ :- 15-20 ਦਿਨ ਪਹਿਲਾ ਅੰਮ੍ਰਿਤਸਰ ਰੋਡ ਤੋ ਇਕ ਅੋਰਤ ਪਾਸੋ ਲਾਲ ਰੰਗ ਦਾ ਪਰਸ ਖੋਹਿਆ ਸੀ। ਜਿਸ ਵਿਚ 700 ਰੁਪਏ ਅਤੇ ਹੋਰ ਛੋਟਾ ਸਮਾਨ ਸੀ।

ਸੱਤਵੀਂ ਵਾਰਦਾਤ:- ਪਿਛਲੇ ਮਹੀਨੇ ਕਾਦੀਆ ਚੂੰਗੀ ਤੋ ਇਕ ਔਰਤ ਕੋਲੋਂ ਇਕ ਪਰਸ ਖੋਹਿਆ ਸੀ ਜਿਸ ਵਿਚ 5000/-ਰੁਪਏ ਸੀ।

ਅੱਠਵੀਂ ਵਾਰਦਾਤ :- ਕੁਝ ਦਿਨ ਪਹਿਲਾ ਆਰ.ਆਰ. ਬਾਵਾ ਕਾਲਜ ਨੇੜੇ ਇਕ ਪੈਦਲ ਜਾਦੀ ਲੜਕੀ ਕੋਲੋ ਇਕ ਫੋਨ ਖੋਹਿਆ ਸੀ।

ਨੌਵੀਂ ਵਾਰਦਾਤ:- ਪਿਛਲੇ ਦਿਨੀ ਆਰ.ਆਰ ਬਾਵਾ ਕਾਲਜ ਦੇ ਨੇੜਿਉਂ ਜਾਂਦੀ ਇਕ ਗਲੀ ਵਿਚੋਂ ਇਕ ਅੋਰਤ ਕੋਲੋ ਇਕ ਪਰਸ ਖੋਹਿਆ ਸੀ ਜਿਸ ਵਿਚ 30-40 ਰੁਪਏ ਸਨ।

ਦੱਸਵੀਂ ਵਾਰਦਾਤ:-ਚੱਕਰੀ ਬਜਾਰ ਦੇ ਬਾਹਰਵਾਰ ਤੋਂ ਇਕ ਔਰਤ ਕੋਲੋ ਪਰਸ ਖੋਹਿਆ ਸੀ ਜਿਸ ਵਿਚ ਦੋ ਤਿੰਨ ਹਜਾਰ ਰੁਪਏ ਸੀ । ਗਿਆਰਵੀ ਵਾਰਦਾਤ:- ਬਾਜਵਾ ਹਸਪਤਾਲ ਨੇੜੇ ਕਾਦੀਆਂ ਰੋਡ ਬਟਾਲਾ ਤੋਂ ਇਕ ਔਰਤ ਦੇ ਕੰਨ ਵਿਚੋਂ ਇਕ ਸੋਨੇ ਦੀ ਵਾਲੀ ਖੋਹੀ ਸੀ।

ਬ੍ਰਾਮਦਗੀ :-ਕੁੱਲ 10 ਫੋਨ ਇਕ TABLET BLACK COLOUR — ਲੇਡੀਜ ਪਰਸ 19 ਅਤੇ ਹੋਰ ਸਮਾਨ:-

ਸੋਨੇ ਦੀ ਚੈਨੀ,ਟੋਪਸ ਸੋਨਾ ਅਤੇ ਪਰਸ,ਇਕ 14-PRO ਆਈ ਫੋਨ,ਚਾਰ ਸੈਮਸੰਗ ਮੋਬਾਇਲ ਫੋਨ,ਇਕ ਵੀਵੋ, ਇਕ REALME,ਇਕ TABLET BLACK COLOUR, ਇਕ ਫੋਨ NOKIA = ਕੁੱਲ 9 ਮੋਬਾਇਲ ਫੋਨ, ਛੋਟਾ ਕੈਮਰਾ ਤਿੰਨ ਵਾਲੀਆਂ ਸੋਨਾ, ਇੱਕ ਸਪਲੈਂਡਰ ਮੋਟਰ ਸਾਈਕਲ ਬਿਨਾ ਨੰਬਰੀ ਅਤੇ ਇੱਕ ਪਲਸਰ ਮੋਟਰ ਸਾਈਕਲ ਜਿਸ ਪਰ ਖੋਹਾਂ ਕੀਤੀਆਂ ਜਾਂਦੀਆਂ ਸਨ।

ਚਾਰ ਘੜੀਆਂ, 5 ਹੈਂਡ ਬੈਗ ਲੇਡੀਜ ਪਰਸ ਅਤੇ 14 ਪਰਸ ਲੇਡੀ ਹੈਂਡ ਕਿੱਟਾ ਜਿੰਨਾ ਵਿਚ ਹੋਰ ਘਰੇਲੂ ਕਾਗਜਾਤ,ਚਾਰ ਏ.ਟੀ. ਐਮ ਕਾਰਡ ਤੋ ਇਲਾਵਾ ਇਕ ਗੁੱਛਾ ਲੋਕਰ ਦੀਆ ਅੱਧੀ ਦਰਜਨ ਚਾਬੀਆੰ ਹਨ ਜਿਨ੍ਹਾਂ ਬਾਰੇ ਤਸਦੀਕ ਤੋ ਪਾਇਆ ਹੈ ਕਿ ਪਰਸ ਖੋਹੇ ਜਾਣ ਸਮੇ ਇਹ ਚਾਬੀਆ ਪਰਸ ਵਿਚ ਸਨ ਜੋ ਕੋਪਰੇਟਿਵ ਬੈਂਕ ਕੋਟਲੀ ਸੂਰਤ ਮੱਲੀ ਦੀਆਂ ਹਨ। ਜਿਸ ਬਾਰੇ ਮੁਕੱਦਮਾ ਨੰ: 69 ਮਿਤੀ 03.05.23 ਜੁਰਮ 379 ਬੀ ਥਾਣਾ ਸਿਟੀ ਬਟਾਲਾ ਦਰਜ ਹੈ।

ਗ੍ਰਿਫਤਾਰ ਦੋਸੀ ਸੁੱਚਾ ਖਿਲਾਫ ਪਹਿਲਾ ਦਰਜ ਮੁਕੱਦਮੇ

1. ਮੁਕੱਦਮਾ ਨੰਬਰ 12 ਮਿਤੀ 02-02-21 ਜੁਰਮ 21 B-61-85 NDPS ACT PS Kalanour

2. ਮੁਕੱਦਮਾ ਨੰਬਰ 74 ਮਿਤੀ 08-08-22 ਜੁਰਮ 21-61-85 NDPS ACT PS QLS

ਗ੍ਰਿਫਤਾਰ ਦੋਸੀਆਂ ਖਿਲਾਫ ਦਰਜ ਮੁਕੱਦਮੇ ਜੋ ਟਰੇਸ ਹੋ ਚੁੱਕੇ ਹਨ :-

1. ਮੁਕੱਦਮਾ ਨੰ: 62 ਮਿਤੀ 23.04.23 ਜੁਰਮ 379-ਬੀ 1PC ਥਾਣਾ ਸਿਟੀ ਬਟਾਲਾ – ਵਾਰਦਾਤ ਸਮੇਂ ਜਲੰਧਰ ਰੋਡ ਬਟਾਲਾ ਚਿੱਟੀ ਗਰਾਊਡ ਨੇੜੇ ਪਰਸ ਖੋਹਦੇ ਸਮੇਂ ਪੀੜਿਤ ਔਰਤ ਦੇ ਡਿੱਗਣ ਕਾਰਨ ਸੱਟ ਲੱਗੀ ਸੀ।

2. ਮੁਕੱਦਮਾ ਨੰ: 69 ਮਿਤੀ 03.05.23 ਜੁਰਮ 379-ਬੀ 1PC ਥਾਣਾ ਸਿਟੀ ਬਟਾਲਾ – ਵਾਰਦਾਤ ਸਮੇਂ ਮੈਟਰੋਂ ਹੋਟਲ ਨੇੜੇ ਬੱਸ ਸਟੈਂਡ ਬਟਾਲਾ,ਪੀੜਿਤ ਔਰਤ ਦੇ ਪਰਸ ਵਿਚੋਂ ਪੈਸਿਆ ਤੋਂ ਇਲਾਵਾ ਉਸ ਦੇ ਗ੍ਰਾਮੀਨ ਬੈਂਕ ਬ੍ਰਾਂਚ ਕੋਟਲੀ ਸੂਰਤ ਮੱਲ੍ਹੀ ਦੀਆ ਅੱਧੀ ਦਰਜਨ ਚਾਬੀਆ ਖੋਹੀਆ ਗਈਆ ਸਨ ।

3. ਮੁਕੱਦਮਾ ਨੰ: 80 ਮਿਤੀ 17.03.23 ਜੁਰਮ 379 ਬੀ।PC ਥਾਣਾ ਸਿਟੀ ਬਟਾਲਾ – ਵਾਰਦਾਤ ਸਮੇਂ ਲੱਕੜ ਮੰਡੀ ਬਟਾਲਾ ਵਿੱਚ ਪਰਸ ਖੋਹਦੇ ਸਮੇਂ ਪੀੜਿਤ ਔਰਤ ਦੀ ਡਿੱਗਣ ਕਾਰਨ ਬਾਂਹ ਫ੍ਰੈਕਚਰ ਹੋਈ ਸੀ।

4. ਮੁੱਕਦਮਾ ਨੰਬਰ 143 ਮਿਤੀ 06-05-23 ਜੁਰਮ 323,324,148,149,379 IPC ਥਾਣਾ CL/BTL-ਵਾਰਦਾਤ ਸਮੇਂ ਝਗੜੇ ਦੌਰਾਨ ਅਜੀਤ ਨਗਰ ਬਟਾਲਾ ਪੀੜਤ ਦੇ ਸੱਟਾਂ ਮਾਰੀਆ ਅਤੇ ਉਸਦੀ ਚੈਨ ਚੋਰੀ ਕੀਤੀ ਪਾਈ।

5. ਮੁਕੱਦਮਾ ਨੰ: 82 ਮਿਤੀ 19.05.23 ਜੁਰਮ 379-ਬੀ ।PC ਥਾਣਾ ਸਿਟੀ ਬਟਾਲਾ – ਵਾਰਦਾਤ ਸਮੇਂ ਸਾਸਤਰੀ ਨਗਰ ਬਟਾਲਾ ਪੀੜਿਤ ਔਰਤ ਤੋਂ 14 ਪਰ ਐਪਲ ਫੋਨ ਖੋਹਿਆ ਸੀ ।

6. ਮੁਕੱਦਮਾ ਨੰ:50 ਮਿਤੀ 19-05-23 ਜੁਰਮ 379-ਬੀ ।PC ਥਾਣਾ ਧਾਰੀਵਾਲ ਗੁਰਦਾਸਪੁਰ – ਵਾਰਦਾਤ ਸਮੇਂ ਧਾਰੀਵਾਲ ਬਾਈਪਾਸ ਨੇੜੇ ਖੂੰਡਾ ਤੋਂ ਪੀੜਿਤ ਔਰਤ ਜੋ ਹੈਥਲ ਮਹਿਕਮਾ ਵਿੱਚ ਨੌਕਰੀ ਕਰਦੀ ਸੀ ਦਾ ਸਰਕਾਰੀ ਟੈਬ, ਮੋਬਾਇਲ ਫੋਨ ਅਤੇ ਹੋਰ ਸਮਾਨ ਸਮੇਤ ਪਰਸ ਖੋਹਿਆ ਸੀ ।

7. ਮੁਕੱਦਮਾ ਨੰਬਰ 157 ਮਿਤੀ 19-05-23 ਜੁਰਮ 21-61-85 NDPS ACT ਥਾਣਾ ਸਿਵਲ ਲਾਇਨ ਬਟਾਲਾ – ਇਸ ਵਿੱਚ ਦੋਸ਼ੀ ਸੁੱਚਾ ਸਿੰਘ ਦੀ ਪਤਨੀ ਨਵਜੋਤ ਕੌਰ ਪਾਸੋਂ 5 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਉਸਦੇ ਖਿਲਾਫ ਮੁਕੰਦਮਾ ਹਜਾ ਦਰਜ ਕੀਤਾ ਗਿਆ ਜੋ ਖੁਦ ਹੈਰੋਇਨ ਪੀਣ ਦੀ ਆਦੀ ਵੀ ਹੈ।

error: copy content is like crime its probhihated