Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing 8 ਕਿਲੋ 900 ਗ੍ਰਾਮ ਸਾਬਤ ਡੋਡੇ (ਫੁੱਲ)ਸਮੇਤ ਇੱਕ ਵਿਅਕਤੀ ਪੁਲਿਸ ਅੜਿੱਕੇ

8 ਕਿਲੋ 900 ਗ੍ਰਾਮ ਸਾਬਤ ਡੋਡੇ (ਫੁੱਲ)ਸਮੇਤ ਇੱਕ ਵਿਅਕਤੀ ਪੁਲਿਸ ਅੜਿੱਕੇ

ਟਾਂਡਾ / ਦਸੂਹਾ (ਚੌਧਰੀ) 

1 ਮਾਰਚ : 8 ਕਿਲੋ 900 ਗ੍ਰਾਮ ਸਾਬਤ ਡੋਡੇ (ਫੁੱਲ)ਸਮੇਤ ਇੱਕ ਵਿਅਕਤੀ ਨੂੰ ਟਾਂਡਾ ਪੁਲਿਸ ਨੇ ਕਾਬੂ ਕੀਤਾ ਹੈ ।

ਪੁਲਿਸ ਐਫ ਆਈ ਆਰ ਮੁਤਾਬਿਕ ਏ ਐਸ ਆਈ ਮਹਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਬਰਾਏ ਕਰਨੇ ਚੈਕਿੰਗ ਸ਼ੱਕੀ ਅਤੇ ਭੈੜੇ ਪੁਰਸ਼ਾ ਦੇ ਸਬੰਧ ਵਿਚ ਬਰਾਏ ਨਾਕਾ ਬੰਦੀ ਜਾਜਾ ਚੋਂਕ ਮੌਜੂਦ ਸੀ ਜਿਥੇ ਮੁਖਬਰ ਖਾਸ ਨੇ ਇਤਲਾਹ ਦਿਤੀ ਕਿ ਥੋੜੂ ਰਾਮ ਪੁੱਤਰ ਚੂੰਨੀ ਲਾਲ ਵਾਸੀ ਜਾਜਾ ਜੋ ਸਸਤੇ ਭਾਅ ਨਸ਼ਾ ਲਿਆ ਕਿ ਮਹਿੰਗੇ ਭਾਅ ਗਾਹਕਾਂ ਨੂੰ ਵੇਚਦਾ ਹੈ । ਰੇਡ ਕੀਤਾ ਜਾਵੇ ਤਾਂ ਭਾਰੀ ਮਾਤਰਾ ਵਿੱਚ ਡੋਡੇ ਚੁਰਾ ਪੋਸਤ ਸਮੇਤ ਕਾਬੂ ਆ ਸਕਦਾ ਹੈ, ਜੋ ਮੁਖਬਰ ਖਾਸ ਵਲੋ ਦੱਸੀ ਜਗਾ ਤੇ ਉਸਦੇ ਘਰ ਰੇਡ ਕੀਤਾ। ਜਿਥੇ ਇਕ ਮੋਨਾ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਖਿਸਕਣ ਲਗਾ ।ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਥੋੜੂ ਰਾਮ ਪੁੱਤਰ ਚੂੰਨੀ ਲਾਲ ਵਾਸੀ ਜਾਜਾ ਦਸਿਆ ।ਉਸ ਦੇ ਘਰ ਦੀ ਤਲਾਸ਼ੀ ਦੌਰਾਨ ਉਸਦੇ ਕਮਰੇ ਦੇ ਬੈਡ ਵਿੱਚੋਂ ਇਕ ਵਜਨਦਾਰ ਕਾਲੇ ਰੰਗ ਦਾ ਬੈਗ ਬ੍ਰਾਮਦ ਹੋਇਆ। ਜਿਸਨੂੰ ਚੈਕ ਕਰਨ ਤੇ ਉਸ ਵਿਚੋ 8 ਕਿਲੋ 900 ਗ੍ਰਾਮ ਸਾਬਤ ਡੋਡੇ (ਫੁੱਲ) ਬ੍ਰਾਮਦ ਹੋਏ । ਜਿਸ ਤੇ ਮੁਕਦਮਾ ਦਰਜ ਕੀਤਾ ਗਿਆ।