Prime Punjab Times

Latest news
ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ...
ADVERTISEMENT
You are currently viewing ਅਗਾਂਹਵਧੂ ਕਿਸਾਨ ਗੁਰਮੁੱਖ ਸਿੰਘ ਨੇ ਕੁਦਰਤੀ ਤਰੀਕਿਆਂ ਨਾਲ ਖੇਤੀ ਕਰਕੇ ਮਿਸਾਲ ਪੈਦਾ ਕੀਤੀ

ਅਗਾਂਹਵਧੂ ਕਿਸਾਨ ਗੁਰਮੁੱਖ ਸਿੰਘ ਨੇ ਕੁਦਰਤੀ ਤਰੀਕਿਆਂ ਨਾਲ ਖੇਤੀ ਕਰਕੇ ਮਿਸਾਲ ਪੈਦਾ ਕੀਤੀ

ਬਟਾਲਾ ( ਅਵਿਨਾਸ਼ ਸ਼ਰਮਾ )

ਮਿਲਟਸ ਦੀ ਖੇਤੀ, ਚਕੋਧਰਾ, ਦੇਸੀ ਕਣਕ, ਦੇਸੀ ਬਾਸਮਤੀ, ਹਲਦੀ, ਅਲਸੀ ਅਤੇ ਦਾਲਾਂ ਦੀ ਖੇਤੀ ਕਰਕੇ ਕਿਸਾਨਾਂ ਲਈ ਬਣਿਆ ਪ੍ਰੇਰਨਾ ਸਰੋਤ

14 ਮਈ : ਅਗਾਂਹਵਧੂ ਕਿਸਾਨ ਗੁਰਮੁੱਖ ਸਿੰਘ ਪੁੱਤਰ ਸ. ਭੋਲਾ ਸਿੰਘ, ਵਾਸੀ ਪਿੰਡ ਰੰਗੀਲਪੁਰ, ਬਲਾਕ ਬਟਾਲਾ ਜਿਲ੍ਹਾ ਗੁਰਦਾਸਪੁਰ ਕੁਦਰਤੀ ਤਰੀਕਿਆ ਨਾਲ ਖੇਤੀ ਕਰਕੇ ਹੋਰਨਾਂ ਕਿਸਾਨਾਂ ਲਈ ਮਿਸਾਲ ਪੈਦਾ ਕੀਤੀ ਹੈ ਅਤੇ ਅਜੋਕੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਪਾਣੀ ਬਚਾਉਣ ਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਆਪਣਾ ਵਿਸ਼ਾਲ ਯੋਗਦਾਨ ਪਾ ਰਿਹਾ ਹੈ।

ਅਗਾਂਹਵਧੂ ਕਿਸਾਨ ਗੁਰਮੁੱਖ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸਦੀ ਪਤਨੀ ਅਤੇ ਦੋ ਬੱਚੇ ਅਤੇ ਇਕ ਭਰਾ ਦਾ ਪਰਿਵਾਰ ਕੁਦਰਤੀ ਖੇਤੀ ਕਰ ਰਿਹਾ ਹੈ ਅਤੇ ਛੋਟੀ ਉਮਰ ਵਿੱਚ ਮਾਤਾ ਪਿਤਾ ਦਾ ਸਾਇਆ ਉੱਠ ਜਾਣ ਕਰਕੇ ਬਚਪਨ ਵਿੱਚ ਹੀ ਘਰ ਦੀ ਜ਼ਿੰਮੇਵਾਰੀ ਆਪਣੇ ਉੱਪਰ ਲੈਣੀ ਪਈ।

ਉਨਾਂ ਦੱਸਿਆ ਕਿ ਬਾਹਰਵੀਂ ਤੱਕ ਦੀ ਪੜ੍ਹਾਈ ਪੂਰੀ ਕਰਨ ਤੋ ਬਾਅਦ ਖੇਤੀਬਾੜੀ ਦਾ ਕੰਮ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਨਿਭਾਇਆ। ਆਪਣੇ ਪਿਤਾ ਪੂਰਖੀ ਅਣਥੱਕ ਮਿਹਨਤ ਨਾਲ ਵਾਹੀ ਕਰਕੇ ਰਕਬੇ ਵਿੱਚ ਵਾਧਾ ਕੀਤਾ। ਉਨਾਂ ਦੇ ਪਰਿਵਾਰਿਕ ਮੈਬਰ ਵੀ ਖੇਤੀ ਵਿੱਚ ਹੱਥ ਵਟਾਉਦੇ ਹਨ।Ç ਜੱਥੇ ਕਿਸਾਨ ਅੱਜ ਕੱਲ ਕਿਸਾਨ ਰਸਾਇਣਿਕ ਖਾਦਾ ਅਤੇ ਦਵਾਈਆ ਦੀ ਵਰਤੋ ਕਰਦੇ ਹਨ ਜਿਸ ਨਾਲ ਮਿੱੱਟੀ ਪਾਣੀ ਦੂਸ਼ਿਤ ਹੁੰਦਾ ਹੈ ਅਤੇ ਨਾਲ ਹੀ ਮਨੁੱਖੀ ਜੀਵਨ ਤੇ ਮਾੜਾ ਅਸਰ ਪੈ ਰਿਹਾ ਹੈ। ਇਹਨਾ ਗੱਲਾ ਨੂੰ ਧਿਆਨ ਵਿੱਚ ਰੱਖਦੇ ਹੋਏ, ਉਸਨੇ ਰਸਾਇਣਿਕ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਦੀ ਬਿਜਾਏ ਕੁਦਰਤੀ ਤਰੀਕਿਆ ਨਾਲ ਖੇਤੀ ਕਰਨ ਨੂੰ ਤਰਜੀਹ ਦਿੱਤੀ ਹੈ।

ਇਹ ਕਿਸਾਨ ਖੇਤੀ ਵਿੱਚ ਆਪਣੇ ਪੱਧਰ ਤੇ ਹੀ ਸੀਮਿਤ ਨਹੀ ਬਲਕਿ ਇਸ ਨੇ ਕੁਦਰਤੀ ਖੇਤੀ ਵਿਰਾਸਤ ਮਿਸ਼ਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੈਵਿਕ ਅਤੇ ਕੁਦਰਤੀ ਖੇਤੀ ਸੰਚਾਰੂ ਢੰਗਾਂ ਨਾਲ ਵੱਧ ਤੋ ਵੱਧ ਕਰਨ ਲਈ ਪੰਜਾਬ ਅਤੇ ਬਾਹਰਲੇ ਰਾਜਾਂ ਤੋ ਕੁਦਰਤੀ ਖੇਤੀ ਮਹਿਰਾ ਦੇ ਸਹਿਯੋਗ ਨਾਲ ਕੈਂਪ ਲਗਵਾ ਕੇ ਕੁਦਰਤੀ ਖੇਤੀ ਗਿਆਨ ਨੂੰ ਹੋਰਨਾਂ ਲੋਕਾ ਤੱਕ ਪਹੁੰਚਾ ਰਹੇ ਹਨ। ਇਸ ਕਿਸਾਨ ਦੀ ਅਗਾਂਹ ਵਧੂ ਸੋਚ ਨੂੰ ਮੁੱਖ ਰੱਖਦੇ ਹੋਏ ਆਤਮਾ ਸਕੀਮ ਬਟਾਲਾ ਵੱਲੋ ਬਲਾਕ ਫਾਰਮਰ ਐਡਵਾਈਜਰੀ ਕਮੇਟੀ ਦਾ ਮੈਬਰ ਅਤੇ ਕਿਸਾਨ ਮਿੱਤਰ ਵਜੋ ਸ਼ਾਮਿਲ ਹੈ।

ਗੁਰਮੁੱਖ ਸਿੰਘ ਦੀ ਸੋਚ ਸਦਕਾ ਹੀ ਪਿੰਡ ਦੇ ਵਿੱਚ ਗ੍ਰਾਮ ਸੁਵਿਧਾ ਸਂੈਟਰ ਸਥਾਪਿਤ ਕਰਵਾ ਕੇ ਅਤੇ ਉਸਦੀ ਆਪ ਖੁਦ ਦੇਖ-ਰੇਖ ਕਰਕੇ ਲੋਕਾਂ ਦੀ ਸੇਵਾ ਕਰ ਰਿਹਾ ਹੈ। ਕੁਦਰਤੀ ਖੇਤੀ ਕਰਦੇ ਹੋਏ ਇਹ ਕਿਸਾਨ ਕੁਝ ਪੁਰਾਣੀਆਂ ਫਸਲਾਂ ਜਿੰਨਾ ਦੀ ਖੇਤੀ ਸਾਡੇ ਅੱਜ ਦੇ ਖੇਤੀ ਚੱਕਰ ਵਿੱਚੋ ਲੁਪਤ ਹੋ ਚੁੱਕੀ ਹੈ ਜਿਵੇਂ ਕਿ ਚਕੋਧਰਾ, ਮਿਲਟਸ ਦੀ ਖੇਤੀ, ਦੇਸੀ ਕਣਕ, ਦੇਸੀ ਬਾਸਮਤੀ, ਹਲਦੀ, ਅਲਸੀ ਅਤੇ ਦਾਲਾਂ ਦੀ ਖੇਤੀ ਕਰਕੇ ਵੀ ਹੋਰਨਾ ਕਿਸਾਨਾਂ ਲਈ ਪ੍ਰੇਰਨਾ ਸਰੋਤ ਹੈ।

ਅਗਾਂਹਵਧੂ ਕਿਸਾਨ ਨੇ ਆਪਣੇ ਕਿਸਾਨ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਤੇ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਉਣ ਤੇ ਰਵਾਇਤੀ ਫਸਲਾਂ ਦੇ ਚੱਕਰ ਵਿੱਚੋਂ ਨਿਕਲ ਕੇ ਫਸਲੀ ਵਿਭਿੰਨਤਾ ਆਪਣਾਉਣ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਉਸਦੇ ਖੇਤੀ ਫਾਰਮ ਦਾ ਦੋਰਾ ਕੀਤਾ ਗਿਆ ਸੀ ਤੇ ਉਸ ਵਲੋਂ ਵਲੋਂ ਕੀਤੇ ਜਾ ਰਹੇ ਕੰਮ ਦੀ ਭਰਵੀਂ ਸ਼ਲਾਘਾ ਕੀਤੀ ਸੀ।

error: copy content is like crime its probhihated