Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਪਿੰਡ ਸੀਂਹ ਚਠਿਆਲ ਵਿਖੇ ਮਈ ਦਿਵਸ ਮਨਾਇਆ

ਪਿੰਡ ਸੀਂਹ ਚਠਿਆਲ ਵਿਖੇ ਮਈ ਦਿਵਸ ਮਨਾਇਆ

ਗੜ੍ਹਦੀਵਾਲਾ (ਚੌਧਰੀ) 
ਕਿਰਤ ਕਾਨੂੰਨਾਂ ਨੂੰ ਲਾਗੂ ਕਰਵਾਉਣਾ ਹੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ : ਰਣਜੀਤ ਚੌਹਾਨ
1 ਮਈ : ਇੱਥੋਂ ਦੇ ਪਿੰਡ ਸੀਂਹ ਚਠਿਆਲ ਵਿਖੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ। ਤਹਿਸੀਲ ਦੇ ਸਕੱਤਰ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਰਣਜੀਤ ਸਿੰਘ ਚੌਹਾਨ ਨੇ ਬੋਲਦਿਆਂ ਕਿਹਾ ਹਰ ਸਾਲ ਇਕ ਮਈ ਨੂੰ ਦੁਨੀਆਂ ਭਰ ਦੇ ਕਿਰਤੀ ਲੋਕ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ। 1 ਮਈ 1886 ਨੂੰ 8 ਘੰਟੇ ਦਿਹਾੜੀ ਦੀ ਮੰਗ ਨੂੰ ਉਭਾਰਨ ਤੇ ਸੰਘਰਸ਼ ਕਰਦੇ ਮਜ਼ਦੂਰਾਂ ਤੇ ਅਮਰੀਕਾ ਦੀ ਹਾਕਮ ਜਮਾਤ ਨੇ ਪੁਲਸ ਦੀਆਂ ਗੋਲੀਆਂ ਨਾਲ 7 ਕਿਰਤੀਆਂ ਨੂੰ ਸ਼ਹੀਦ ਕਰ ਦਿੱਤਾ ਸੀ। ਉਸੇ ਦਿਨ ਤੋਂ ਇਹ ਸਫ਼ੈਦ ਰੰਗ ਦਾ ਝੰਡਾ ਮਜ਼ਦੂਰਾਂ ਦਾ ਖ਼ੂੰਨ ਨਾਲ ਲਾਲ ਹੋ ਗਿਆ। ਗਰੀਬੀ ਅਮੀਰੀ ਦਾ ਪਾੜਾ ਵਧ ਰਿਹਾ ਹੈ ,ਮੋਦੀ ਸਰਕਾਰ ਦੇਸ਼ ਦੀ ਦੌਲਤ ਕਾਰਪੋਰੇਟ ਘਰਾਣਿਆਂ ,ਬਹੁ-ਰਾਸ਼ਟਰੀ ਕੰਪਨੀਆਂ ਆਪਣੇ ਚਹੇਤਿਆਂ ਨੂੰ ਲੁੱਟਾ ਰਹੀ ਹੈ। ਆਮ ਲੋਕ ਬੇਰੁਜ਼ਗਾਰੀ ਮਹਿੰਗਾਈ ਦੀ ਮਾਰ ਹੇਠ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ ।ਮਨਰੇਗਾ ਦੇ ਬਜਟ ਵਿੱਚ ਕਟੌਤੀ ਕਰਕੇ ਮੋਦੀ ਸਰਕਾਰ ਨੇ ਮਜ਼ਦੂਰ ਵਰਗ ਦਾ ਗਲਾ ਘੁੱਟ ਕੇ ਰੱਖ ਦਿੱਤਾ ਹੈ। ਕਿਰਤ ਕਾਨੂੰਨ ਖਤਮ ਕਰਕੇ ਮੋਦੀ ਸਰਕਾਰ ਕਿਰਤੀਆਂ ਨੂੰ ਉਨ੍ਹਾਂ ਦੀਆਂ ਸੰਘਰਸ਼ ਕਰਕੇ ਮਨਾਈਆ  ਹੋਈਆਂ ਮੰਗਾਂ ਨੂੰ ਖਤਮ ਕਰ ਰਹੀ ਹੈ। ਪੰਜਾਬ ਸਰਕਾਰ ਦੀ ਕਿਰਤ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ। ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰੀਏ, ਮੋਦੀ ਸਰਕਾਰ ਹਿੰਦੂਵਾਦ ਦਾ ਅਜੰਡਾ ਸਾਡੇ ਤੇ ਜਬਰੀ ਥੋਪ ਹੋ ਰਹੀ ਹੈ। ਘੱਟ ਗਿਣਤੀਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਆਉ ਇਸ ਦਿਨ ਤੇ ਸੰਕਲਪ ਲਈਏ ਕੀ ਦੇਸ਼ ਅੰਦਰ ਵੰਡਵਾਦੀ ਫਿਰਕੂ ਸ਼ਕਤੀਆਂ ਜੋ ਸਾਡੇ ਸਵਿਧਾਨ  ਨੂੰ ਅਤੇ ਕਿਰਤ ਕਾਨੂੰਨਾਂ ਨੂੰ ਖਤਮ ਕਰਨ ਵੱਲ ਲੱਗੀਆਂ ਹੋਈਆਂ ਹਨ ਉਨ੍ਹਾਂ ਦਾ ਏਕਤਾ ਨਾਲ  ਮੁਕਾਬਲਾ ਕਰੀਏ ਇਹੀ ਸ਼ਿਕਾਗੋ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।ਇਸ ਮੌਕੇ ਪੰਕਜ ਕੁਮਾਰ, ਜੋਗੀ ਜਗਦੀਪ ਸਿੰਘ, ਸੁਰਜੀਤ ਸਿੰਘ, ਬਾਲ ਕ੍ਰਿਸ਼ਨ,ਹੈਪੀ ,ਲੱਕੀ, ਕੋਮਲ, ਦੀਪਕ ਕੁਮਾਰ, ਸ਼ਿਵ ਕੁਮਾਰ  ਸੋਨੂੰ , ਹਰਨੂਰ , ਸੁਧੀਰ ਕੁਮਾਰ ਆਦਿ ਹਾਜ਼ਰ ਸਨ।