Prime Punjab Times

Latest news
ਸਰਕਾਰੀ ਅਦਾਰਿਆਂ ਅੰਦਰ 27 ਅਗਸਤ ਦੇ ਪੰਜਾਬ ਮਹਾਂਬੰਦ ਨੂੰ ਦਸੂਹਾ ਵਿੱਚ ਮਿਲਿਆ ਭਰਵਾਂ ਹੁੰਗਾਰਾ ਰੱਖੜੀ ਮੁਕਾਬਲੇ ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਦਿਖਾਇਆ ਹੁਨਰ ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਵਿੱਚ ਪੰਜਾਬੀ ਭਾਸ਼ਾ ਦਾ ਸਥਾਨ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਵਿਖੇ "ਟੈਲੇਂਟ ਹੰਟ ਫਿਏਸਟਾ 2026" ਦੌਰਾਨ ਵਿਦਿਆਰਥੀਆਂ ਨੇ ਵਿਖਾਈ ਸੱਭਿਆਚਾਰ ਦੀ ਝਲਕ  ਸੰਯੁਕਤ ਮੁਲਾਜ਼ਮ ਮੋਰਚੇ ਦੇ ਹੱਕ 'ਚ ਖਾਲਸਾ ਕਾਲਜ ਗੜ੍ਹਦੀਵਾਲਾ ਦੇ ਯੂਨੀਅਨ ਮੈਂਬਰਾਂ ਵਲੋਂ ਰੋਸ ਧਰਨਾ  *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ. 26 ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੀ ਹੋ... ਗੜ੍ਹਦੀਵਾਲਾ ਜ਼ੋਨ ਦੀ ਅੰਡਰ-17 ਬੀਚ ਵਾਲੀਬਾਲ ਟੀਮ ਵਿੱਚ ਨਵਜੋਤ ਸਿੰਘ ਨੇ ਜ਼ਿਲ੍ਹਾ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤ... ਖ਼ਾਲਸਾ ਕਾਲਜ ਵਿਖੇ ਪੋਸਟ ਗ੍ਰੈਜੂਏਟ ਕਲਾਸਾਂ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ ਬੀਬੀਐਮਬੀ ਹਸਪਤਾਲ ਵੱਲੋਂ ਸਵਾਇਨ ਫਲੂ ਤੋਂ ਬਚਾਅ ਬਾਰੇ ਐਡਵਾਈਜਰੀ ਜਾਰੀ DAV ਪਬਲਿਕ ਸਕੂਲ ਦੀ ਵਿਦਿਆਰਥਣ ਨੇ ਤਾਈਕਵਾਂਡੋ 'ਚ ਹਾਸਲ ਕੀਤਾ ਪਹਿਲਾ ਸਥਾਨ
ADVERTISEMENT
You are currently viewing ਦਾਨੀ ਸੱਜਣਾਂ ਨੇ ਸਰਕਾਰੀ ਹਾਈ ਸਕੂਲ ਖਲਵਾੜਾ ਨੂੰ ਭੇਂਟ ਕੀਤਾ ਕੰਪਿਊਟਰ ਤੇ ਸਕੈਨਰ ਪ੍ਰਿੰਟਰ

ਦਾਨੀ ਸੱਜਣਾਂ ਨੇ ਸਰਕਾਰੀ ਹਾਈ ਸਕੂਲ ਖਲਵਾੜਾ ਨੂੰ ਭੇਂਟ ਕੀਤਾ ਕੰਪਿਊਟਰ ਤੇ ਸਕੈਨਰ ਪ੍ਰਿੰਟਰ

ਫਗਵਾੜਾ  ( ਲਾਲੀ ਦਾਦਰ )

27 ਅਪ੍ਰੈਲ : ਸਰਕਾਰੀ ਹਾਈ ਸਕੂਲ ਖਲਵਾੜਾ ਦੇ ਵਿਕਾਸ ਲਈ ਬਲਦੇਵ ਰਾਜ, ਰਾਜੇਸ਼ ਮੱਲ੍ਹ, ਗੁਰਦਿਆਲ ਸਿੰਘ ਅਤੇ ਬਲਵੀਰ ਦਾਸ ਨੇ ਸਾਂਝਾ ਉਪਰਾਲਾ ਕਰਦੇ ਹੋਏ ਵਿਦਿਆਰਥੀਆਂ ਨੂੰ ਆਧੂਨਿਕ ਤਕਨੀਕ ਨਾਲ ਜੋੜਨ ਦੇ ਮਕਸਦ ਨਾਲ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਭਜਨ ਦਾਸ ਅਤੇ ਸਕੂਲ ਇੰਚਾਰਜ ਮੈਡਮ ਸਵਿਤਾ ਪਵਾਰ ਨੂੰ ਇਕ ਕੰਪਿਊਟਰ, ਪਿ੍ਰੰਟਰ ਕਮ ਸਕੈਨਰ ਭੇਂਟ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਰਪੰਚ ਆਗਿਆ ਪਾਲ ਸਿੰਘ ਨੇ ਦਾਨੀ ਸੱਜਣਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਅੱਜ ਦਾ ਦੌਰ ਕੰਪਿਊਟਰ ਤਕਨੀਕ ਦਾ ਦੌਰ ਹੈ ਅਤੇ ਇਸ ਉਪਰਾਲੇ ਨਾਲ ਸਕੂਲ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਕੰਪਿਊਟਰ ਦਾ ਗਿਆਨ ਹਾਸਲ ਕਰਨ ਵਿਚ ਸਹਾਇਤਾ ਮਿਲੇਗੀ। ਮੈਡਮ ਸਵਿਤਾ ਪਵਾਰ ਨੇ ਸਮੂਹ ਪਤਵੰਤਿਆਂ ਅਤੇ ਦਾਨੀ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪਰਦੀਪ ਮੱਲ੍ਹ, ਜੋਗਿੰਦਰ ਪਾਲ, ਜਤਿਨ ਮੱਲ੍ਹ, ਡੋਗਰ ਮੱਲ੍ਹ, ਨਵਦੀਪ, ਹੁਸਨ ਲਾਲ, ਕੀਮਤੀ ਲਾਲ ਸਮੇਤ ਸਮੂਹ ਸਕੂਲ ਸਟਾਫ ਤੇ ਵਿਦਿਆਰਥੀ ਹਾਜਰ ਸਨ।
ਤਸਵੀਰ ਸਮੇਤ।