Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਚੈਰੀਟੇਬਲ ਹਸਪਤਾਲ ਦਾ ਨਿਰਮਾਣ ਜਲਦ ਕੀਤਾ ਜਾਵੇਗਾ : ਸ ਮਨਜੋਤ ਸਿੰਘ ਤਲਵੰਡੀ

ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਚੈਰੀਟੇਬਲ ਹਸਪਤਾਲ ਦਾ ਨਿਰਮਾਣ ਜਲਦ ਕੀਤਾ ਜਾਵੇਗਾ : ਸ ਮਨਜੋਤ ਸਿੰਘ ਤਲਵੰਡੀ

ਗੜ੍ਹਦੀਵਾਲਾ (ਚੌਧਰੀ)

22 ਅਪ੍ਰੈਲ : ਅੱਜ ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਜੋ ਚੈਰੀਟੇਬਲ ਹਸਪਤਾਲ ਪਿੰਡ ਬਾਹਗਾ ਵਿਖੇ ਬਣਾਇਆ ਜਾ ਰਿਹਾ ਹੈ ਉਸ ਦੀ ਉਸਾਰੀ ਲਈ ਇਲਾਕੇ ਦੇ ਨੌਜਵਾਨਾਂ ਦੇ ਸਹਿਯੋਗ ਬਜਰੀ ਅਤੇ ਕਰੈਸ਼ਰ ਰੇਤਾ ਦੀਆਂ 33 ਟਰਾਲੀਆਂ ਲਿਆਂਦੀਆਂ ਗਈਆਂ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਮੁੱਖ ਸੇਵਾਦਾਰ ਸ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਹੁਣ ਜਲਦ ਹੀ ਇਸ ਚੈਰੀਟੇਬਲ ਹਸਪਤਾਲ ਦਾ ਲੈਂਟਰ ਸੰਗਤਾਂ ਦੇ ਸਹਿਯੋਗ ਨਾਲ ਪਾਇਆ ਜਾਵੇਗਾ। ਇਸ ਕਾਫਲੇ ਵਿੱਚ ਹਰਪ੍ਰੀਤ ਸਿੰਘ ਲੰਬੜ, ਸੁਖਤੇਜ ਸਿੰਘ ਢਿੱਲੋਂ, ਜਸਪਾਲ ਸਿੰਘ ਖਿਆਲਾ ਬੁਲੰਦਾਂ, ਅਜਮੇਰ ਸਿੰਘ ਬੈਰਮਪੁਰ, ਦਿਲਬਾਗ ਸਿੰਘ ਬੈਰਮਪੁਰ,ਕਿਰਤਪਾਲ ਤਲਵੰਡੀ, ਦਮਨਪ੍ਰੀਤ ਸਿੰਘ ਤਲਵੰਡੀ, ਸੰਦੀਪ ਤਲਵੰਡੀ, ਮਨਧੀਰ ਸਿੰਘ ਤਲਵੰਡੀ, ਭੁਪਿੰਦਰ ਕੰਧਾਲਾ ਜੱਟਾਂ, ਦਮਨਪ੍ਰੀਤ ਢੱਟ, ਗਿੰਦਰ ਝਿੰਗੜਾਂ, ਸਰਬ ਬੁੱਟਰ, ਹੈਪੀ ਅਰਗੋਵਾਲ, ਜਗਦੀਪ ਰਜਪਾਲਮਾਂ, ਗਗਨ ਗੜ੍ਹਦੀਵਾਲਾ, ਬੂਟਾ ਭੂੰਗਾ, ਨਵੀ ਪੰਡੋਰੀ, ਮਨੀ ਅਰਗੋਵਾਲ, ਭੁੱਲਰ ਚੱਕ ਸੋਤਲਾ, ਹਰਮਨ ਖਿਆਲਾ ਬੁਲੰਦਾਂ, ਚੰਦਨ ਕੰਧਾਲਾ ਅਤੇ ਦੋ ਵੀਰ ਹਿਮਾਚਲ ਤੋਂ ਟਰਾਲੀਆਂ ਦੀ ਸੇਵਾ ਵਿੱਚ ਯੋਗਦਾਨ ਪਾਇਆ ਹੈ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਸ ਮਨਜੋਤ ਸਿੰਘ ਤਲਵੰਡੀ ਨੇ ਸਾਰੇ ਵੀਰਾਂ ਦਾ ਧੰਨਵਾਦ ਕੀਤਾ ਤੇ ਸਾਰਿਆਂ ਨੂੰ ਯਾਦ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ।