ਦਸੂਹਾ (ਚੌਧਰੀ)
1 ਅਪ੍ਰੈਲ : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਸੈਸ਼ਨ ਨਵੰਬਰ 2022 ਦਾ ਨਤੀਜਾ ਆਈ.ਕੇ.ਜੀ.ਪੀ.ਟੀ.ਯੂ ਵੱਲੋਂ ਘੋਸ਼ਿਤ ਕੀਤਾ ਗਿਆ। ਜਿਸ ਵਿੱਚ ਮੈਡੀਕਲ ਲੈਬ ਸਾਇੰਸ ਵਿਭਾਗ ਦੇ ਐਮ.ਐਸ.ਸੀ. ਮੈਡੀਕਲ ਮਾਈਕ੍ਰੋਬਾਇਓਲੋਜੀ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ। ਐਮ.ਐਸ.ਸੀ. ਮੈਡੀਕਲ ਮਾਈਕ੍ਰੋਬਾਇਓਲੋਜੀ ਪਹਿਲੇ ਸਮੈਸਟਰ ਦੀ ਵਿਦਿਆਰਥਣ ਅਰਾਧਨਾ ਚੰਦਰ ਸਪੁੱਤਰੀ ਅਵਤਾਰ ਚੰਦਰ (ਐਸ.ਜੀ.ਪੀ.ਏ 7.77) ਨੇ ਪਹਿਲਾ ਸਥਾਨ, ਸੌਰਵਪ੍ਰੀਤ ਸਿੰਘ ਸਪੁੱਤਰ ਸਰਬਜੀਤ ਸਿੰਘ (ਐਸ.ਜੀ.ਪੀ.ਏ 6.77) ਨੇ ਦੂਸਰਾ ਸਥਾਨ, ਕੰਚਨ ਮਨਹਾਸ ਸਪੁੱਤਰੀ ਸ਼ੁਭਕਰਨ ਸਿੰਘ (ਐਸ.ਜੀ.ਪੀ.ਏ 6.65) ਨੇ ਤੀਸਰਾ ਸਥਾਨ ਅਤੇ ਸੰਦੀਪ ਸਿੰਘ ਸਪੁੱਤਰ ਦਰਸ਼ਨ ਸਿੰਘ (ਐਸ.ਜੀ.ਪੀ.ਏ 6.38) ਨੇ ਚੌਥਾ ਸਥਾਨ ਹਾਸਿਲ ਕੀਤਾ। ਇਸ ਮੌਕੇ ਤੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਇਲਾਕੇ ਦਾ ਨਾਮ ਰੌਸ਼ਨ ਕਰਨ ਤੇ ਵਧਾਈ ਦਿੱਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਚੌ. ਕੁਮਾਰ ਸੈਣੀ, ਡਾਇਰੈਕਟਰ ਡਾ. ਮਾਨਵ ਸੈਣੀ, ਐਚ.ਓ.ਡੀ ਰਾਜੇਸ਼ ਕੁਮਾਰ, ਲਖਵਿੰਦਰ ਕੌਰ, ਜਗਰੂਪ ਕੌਰ, ਸ਼ੀਨਾ ਰਾਣੀ, ਰੂਮਾਨੀ ਗੋਸਵਾਮੀ ਅਤੇ ਪ੍ਰਿਯੰਕਾ ਰਾਣੀ ਹਾਜ਼ਰ ਸਨ।








