Prime Punjab Times

Latest news
DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ
ADVERTISEMENT
You are currently viewing ਜ਼ਿਲ੍ਹਾ ਕਚਹਿਰੀਆਂ ਹੁਸ਼ਿਆਰਪੁਰ ਵਿਖੇ ਵੱਖ-ਵੱਖ ਕੋਰਟ ਕੰਪਲੈਕਸਾਂ ’ਚ ਜਨ ਉਪਯੋਗੀ ਸੇਵਾਵਾਂ ਲਈ ਨਿਲਾਮੀ 29 ਮਾਰਚ ਨੂੰ

ਜ਼ਿਲ੍ਹਾ ਕਚਹਿਰੀਆਂ ਹੁਸ਼ਿਆਰਪੁਰ ਵਿਖੇ ਵੱਖ-ਵੱਖ ਕੋਰਟ ਕੰਪਲੈਕਸਾਂ ’ਚ ਜਨ ਉਪਯੋਗੀ ਸੇਵਾਵਾਂ ਲਈ ਨਿਲਾਮੀ 29 ਮਾਰਚ ਨੂੰ

ਹੁਸ਼ਿਆਰਪੁਰ (ਬਿਊਰੋ) 

16 ਮਾਰਚ : ਸਿਵਲ ਜੱਜ (ਸੀਨੀਅਰ ਡਵੀਜ਼ਨ) ਰੁਪਿੰਦਰ ਸਿੰਘ ਹੁਸ਼ਿਆਰਪੁਰ ਨੇ ਦੱਸਿਆ ਕਿ ਮਾਨਯੋਗ ਹਾਈ ਕੋਰਟ ਦੇ ਜੁਡੀਸ਼ੀਅਲ ਕੋਰਟਸ ਪ੍ਰੀਮਾਈਸਿਸ ਤੇ ਕੰਪਾਊਂਡ ਫੰਡ ਨਿਯਮ, 2013 ਤਹਿਤ ਜ਼ਿਲ੍ਹਾ ਕੋਰਟ ਕੰਪਲੈਕਸ ਹੁਸ਼ਿਆਰਪੁਰ, ਕੋਰਟ ਕੰਪਲੈਕਸ ਦਸੂਹਾ ਅਤੇ ਕੋਰਟ ਕੰਪਲੈਕਸ ਮੁਕੇਰੀਆਂ ਲਈ 29 ਮਾਰਚ 2023 ਨੂੰ ਸਵੇਰੇ 11:30 ਵਜੇ ਜ਼ਿਲ੍ਹਾ ਕਚਹਿਰੀਆਂ ਹੁਸ਼ਿਆਰਪੁਰ ਵਿਖੇ ਜਨ ਉਪਯੋਗੀ ਸੇਵਾਵਾਂ ਲਈ ਜਨਤਕ ਨਿਲਾਮੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜ਼ਿਲ੍ਹਾ ਕੋਰਟ ਕੰਪਲੈਕਸ ਹੁਸ਼ਿਆਰਪੁਰ ਦੀ ਕੰਟੀਨ, ਸਾਈਕਲ/ਸਕੂਟਰ/ਕਾਰ ਪਾਰਕਿੰਗ, ਫੋਟੋਸਟੈਟ ਦੁਕਾਨਾਂ ਅਤੇ ਨਕਸ਼ਾ ਨਵੀਸ ਆਦਿ ਦੀ ਮਿਤੀ 1 ਅਪ੍ਰੈਲ 2023 ਤੋਂ 30 ਅਪ੍ਰੈਲ 2023 ਅਤੇ ਜਦ ਤੱਕ ਨਵੇਂ ਕੋਰਟ ਕੰਪਲੈਕਸ ਵਿਚ ਅਦਾਲਤਾਂ ਬਦਲੀ ਨਹੀਂ ਹੁੰਦੀਆਂ, ਉਦੋਂ ਤੱਕ ਲਈ ਨਿਲਾਮੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਕੋਰਟ ਕੰਪਲੈਕਸ ਮੁਕੇਰੀਆਂ ਵਿਖੇ ਸਥਿਤ ਕੰਟੀਨ, ਸਾਈਕਲ ਸਟੈਂਡ ਅਤੇ ਛਪੇ ਫਾਰਮਾਂ ਦੀ ਦੁਕਾਨ ਦੇ ਠੇਕੇ ਦੀ ਮਿਤੀ 1 ਅਪ੍ਰੈਲ 2023 ਤੋਂ 30 ਜੂਨ 2023 ਤੱਕ ਅਤੇ ਕੋਰਟ ਕੰਪਲੈਕਸ ਦਸੂਹਾ ਵਿਖੇ ਸਥਿਤ ਕੰਟੀਨ, ਸਾਈਕਲ/ਸਕੂਟਰ/ਕਾਰ ਪਾਰਕਿੰਗ, ਫੋਟੋਸਟੈਟ ਅਤੇ ਕੰਪਿਊਟਰ ਟਾਈਪਿਸਟ ਦੁਕਾਨ ਦੇ ਠੇਕੇ ਦੀ ਮਿਤੀ 1 ਅਪ੍ਰੈਲ 2023 ਤੋਂ 31 ਮਾਰਚ 2024 ਤੱਕ ਦੀ ਬੋਲੀ ਹੋਵੇਗੀ। ਉਨ੍ਹਾਂ ਕਿਹਾ ਕਿ ਚਾਹਵਾਨ ਬੋਲੀਕਾਰ  10 ਹਜ਼ਾਰ ਰੁਪਏ ਬਿਆਨੇ ਦੇ ਤੌਰ ’ਤੇ 29 ਮਾਰਚ 2023 ਨੂੰ ਸਵੇਰੇ 10:30 ਵਜੇ ਤੱਕ ਜਮ੍ਹਾਂ ਕਰਵਾ ਦੇਣ। ਉਨ੍ਹਾਂ ਦੱਸਿਆ ਕਿ ਅਸਫਲ ਬੋਲੀਕਾਰਾਂ ਦੀ ਬਿਆਨਾ ਰਕਮ ਉਸੇ ਦਿਨ ਵਾਪਸ ਕਰ ਦਿੱਤੀ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਅਦਾਲਤ ਦੀ ਵੈਬਸਾਈਟ https://ecourts.gov.in/hoshiarpur/ ’ਤੇ ਸੰਪਰਕ ਕੀਤਾ ਜਾ ਸਕਦਾ ਹੈ।

—