Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਅਤੇ ਅੰਬੇਡਕਰ ਸਭਾਵਾਂ ਵਲੋਂ ਡਾ.ਪੰਪੋਸ਼ ਨੂੰ ਇਨਸਾਫ਼ ਦਵਾਉਣ ਲਈ ਕੱਢਿਆ ਕੈਂਡਲ ਮਾਰਚ

ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਅਤੇ ਅੰਬੇਡਕਰ ਸਭਾਵਾਂ ਵਲੋਂ ਡਾ.ਪੰਪੋਸ਼ ਨੂੰ ਇਨਸਾਫ਼ ਦਵਾਉਣ ਲਈ ਕੱਢਿਆ ਕੈਂਡਲ ਮਾਰਚ

ਫ਼ਗਵਾੜਾ (ਲਾਲੀ ਦਾਦਰ)

13 ਮਾਰਚ : ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਤੇ ਡਾ. ਅੰਬੇਡਕਰ ਸਭਾਵਾਂ ਵਲੋਂ ਗੁਰੂ ਰਾਮਦਾਸ ਮੈਡੀਕਲ ਕਾਲਜ ਅਮਿ੍ਤਸਰ ਦੀ ਵਿਦਿਆਰਥਣ ਡਾ. ਪੰਪੋਸ਼ ਜਿਸ ਦਾ ਬੀਤੇ ਦਿਨੀ ਇਕ ਸਾਜਿਸ਼ ਅਧੀਨ ਕਤਲ ਕਰ ਦਿੱਤਾ ਗਿਆ ਸੀ ਨੂੰ ਇਨਸਾਫ਼ ਦਿਵਾਉਣ ਲਈ ਕੈਂਡਲ ਮਾਰਚ ਕੀਤਾ ਗਿਆ। ਇਸ ਮਾਰਚ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਔਰਤ ਮੁਕਤੀ ਮੋਰਚਾ ਪੰਜਾਬ, ਦਿਹਾਤੀ ਮਜ਼ਦੂਰ ਸਭਾ ਤੇ ਡਾ. ਅੰਬੇਡਕਰ ਸਭਾਵਾਂ ਦੇ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਵੱਖ ਵੱਖ ਸਭਾਵਾਂ ਦੇ ਆਗੂਆਂ ਨੇ ਆਪਣੇ ਸੰਬੋਧਨ ਵਿਚ ਡਾ. ਪੰਪੋਸ਼ ਦੇ ਕਾਤਲਾਂ ਨੂੰ ਫਾਹੇ ਲਗਾਉਣ ਦੀ ਮੰਗ ਕੀਤੀ। ਕੈਂਡਲ ਮਾਰਚ ਮੌਕੇ ਕਰਨੈਲ ਫਿਲੌਰ, ਡਾ. ਸਰਬਜੀਤ ਮੁਠੱਡਾ, ਗੁਰਦੀਪ ਗੋਗੀ, ਮੇਜਰ ਫਿਲੌਰ, ਮੱਖਣ ਸੰਗਰਾਮੀ, ਪਰਸ਼ੋਤਮ ਫਿਲੌਰ, ਕਮਲਜੀਤ ਕੌਰ ਬੰਗੜ, ਐਡਵੋਕੇਟ ਚਰਨਜੀਤ ਪੁਆਰੀ ਤੇ ਜਸਵੰਤ ਬੋਧ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ। ਆਗੂਆਂ ਨੇ ਕਿਹਾ ਕਿ ਜਾਤਪਾਤ ਅਧਾਰਿਤ ਵਿਤਕਰਾ ਹਾਲੇ ਵੀ ਜਾਰੀ ਹੈ ਅਤੇ ਦੇਸ਼ ਦੇ ਹਾਕਮ ਮੁੜ ਤੋਂ ਮਨੂਵਾਦੀ ਵਿਵਸਥਾ ਲਾਗੂ ਕਰਨ ਲਈ ਤਤਪਰ ਹਨ, ਜਿਸ ਦੇ ਸਿੱਟੇ ਬਹੁਤ ਭਿਆਨਕ ਨਿਕਲਣਗੇ। ਆਗੂਆਂ ਨੇ ਕਿਹਾ ਕਿ ਦੇਸ਼ ਭਰ ‘ਚ ਧਰਮ ਅਤੇ ਜਾਤ ਅਧਾਰਿਤ ਵਿਤਕਰੇਬਾਜ਼ੀ ਨੂੰ ਹਰ ਹਾਲਤ ਰੋਕਿਆ ਜਾਣਾ ਚਾਹੀਦਾ ਹੈ।
ਇਸ ਸਮੇਂ ਸੰਦੀਪ ਸੰਨੀ, ਮਾਸਟਰ ਹੰਸ ਰਾਜ, ਦਿਨੇਸ਼ ਅਜਾਦ, ਹਰਜਿੰਦਰ ਕਲੇਰ, ਸੁਨੀਲ ਭੈਣੀ, ਦਲਵੀਰ ਚੰਦ, ਮੁਨੀਸ਼ ਚੌਕੜੀਆ, ਸ਼ਮੀਂ ਕੁਮਾਰ, ਦਵਿੰਦਰ ਕੁਮਾਰ, ਸਰਬਜੀਤ ਰਸੂਲਪੁਰ, ਜੁਗਿੰਦਰ ਪਾਲ ਕਾਲ਼ਾ, ਅਰਸ਼ਪਰੀਤ ਆਸ਼ੂ, ਦਿਨੇਸ਼ ਪਾਲ, ਪ੍ਰਭਾਤ ਕਵੀ, ਅਨਮੋਲ ਦੀਪ, ਨਵਦੀਪ ਗੁਰੂ, ਸੁਨੀਲ ਗੰਨਾਪਿੰਡ, ਸ਼ਾਲੂ ਰਵਿਦਾਸ ਪੁਰਾ, ਰਹਿਮਤਉੱਲਾ, ਲਖਵਿੰਦਰ ਓਆਣ, ਰਿਸ਼ੀ ਓਆਣ, ਹੰਸ ਕੌਰ, ਸੁਰਜੀਤ ਕੌਰ, ਅੰਜੂ ਵਿਰਦੀ, ਸਰੋਜ ਰਾਣੀ, ਵਿਦਿਆ ਦੇਵੀ, ਕਮਲੇਸ਼ ਆਦਿ ਹਾਜਰ ਸਨ।

error: copy content is like crime its probhihated