Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਬਾਈਪਾਸ ਰੋਡ ਵਿਖੇ ਲਗਾਏ ਜਾ ਰਹੇ 36ਵੇਂ ਸਲਾਨਾ ਹੋਲਾ ਮਹੱਲਾ ਲੰਗਰ ਦੀਆਂ ਤਿਆਰੀਆਂ ਮੁਕੱਮਲ

ਬਾਈਪਾਸ ਰੋਡ ਵਿਖੇ ਲਗਾਏ ਜਾ ਰਹੇ 36ਵੇਂ ਸਲਾਨਾ ਹੋਲਾ ਮਹੱਲਾ ਲੰਗਰ ਦੀਆਂ ਤਿਆਰੀਆਂ ਮੁਕੱਮਲ

ਫਗਵਾੜਾ  ( ਲਾਲੀ ਦਾਦਰ )

*1 ਮਾਰਚ ਨੂੰ ਹੋਵੇਗਾ ਲੰਗਰ ਦਾ ਉਦਘਾਟਨ, ਸਮਾਪਤੀ 9 ਮਾਰਚ ਨੂੰ

27 ਫਰਵਰੀ :  ਹੋਲਾ ਮਹੱਲਾ ਲੰਗਰ ਕਮੇਟੀ (ਰਜਿ.) ਬਾਈਪਾਸ ਫਗਵਾੜਾ ਵਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੰਗਤ ਦੀ ਸੇਵਾ ‘ਚ ਹਰ ਸਾਲ ਦੀ ਤਰ੍ਹਾਂ ਸਲਾਨਾ ਲੰਗਰ ਦੀ ਸੇਵਾ ਦਾ ਸ਼ੁੱਭ ਆਰੰਭ 1 ਮਾਰਚ ਨੂੰ ਕੀਤਾ ਜਾ ਰਿਹਾ ਹੈ। ਇਸ ਲੰਗਰ ਦੀਆਂ ਤਿਆਰੀਆਂ ਸਬੰਧੀ ਜਾਇਜਾ ਲੈਣ ਉਪਰੰਤ ਕਮੇਟੀ ਪ੍ਰਧਾਨ ਕੁਲਵੰਤ ਸਿੰਘ ਬਿੱਟੂ ਨੇ ਦੱਸਿਆ ਕਿ 36ਵੇਂ ਸਲਾਨਾ ਲੰਗਰ ਦੀਆਂ ਤਿਆਰੀਆਂ ਮੁਕੱਮਲ ਕਰ ਲਈਆਂ ਗਈਆਂ ਹਨ ਅਤੇ ਜਗ੍ਹਾ ਦੀ ਸਾਫ ਸਫਾਈ ਦਾ ਕੰਮ ਸੇਵਾਦਾਰਾਂ ਵਲੋਂ ਤਨਦੇਹੀ ਨਾਲ ਕੀਤਾ ਜਾ ਰਿਹਾ ਹੈ। ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਦੇਸ਼ ਵਿਦੇਸ਼ ਦੀਆਂ ਜੋ ਵੀ ਸੰਗਤਾਂ ਲੰਗਰ ਵਿਚ ਰਸਦ ਜਾਂ ਕੋਈ ਹੋਰ ਸਹਿਯੋਗ ਕਰਨਾ ਚਾਹੁੰਦੀਆਂ ਹਨ ਤਾਂ ਉਹ ਕਮੇਟੀ ਨਾਲ ਸੰਪਰਕ ਕਰ ਸਕਦੀਆਂ ਹਨ। ਉਹਨਾਂ ਸਮੂਹ ਬੀਬੀਆਂ ਨੂੰ ਵੀ ਪੁਰਜੋਰ ਅਪੀਲ ਕੀਤੀ ਕਿ ਲੰਗਰ ਤਿਆਰ ਕਰਨ ਅਤੇ ਵਰਤਾਉਣ ਦੀ ਸੇਵਾ ਲਈ ਪਰਿਵਾਰਾਂ ਸਮੇਤ ਹਾਜਰੀ ਲਗਵਾ ਕੇ ਗੁਰੂ ਸਾਹਿਬਾਨ ਦਾ ਅਸ਼ੀਰਵਾਦ ਪ੍ਰਾਪਤ ਕਰਨ। ਇਸ ਲੰਗਰ ਦੀ ਸਮਾਪਤੀ 9 ਮਾਰਚ ਨੂੰ ਕੀਤੀ ਜਾਵੇਗੀ। ਇਸ ਮੌਕੇ ਕੁਲਵਿੰਦਰ ਸਿੰਘ ਪਟਵਾਰੀ ਕੈਸ਼ੀਅਰ, ਰਿਟਾ. ਇੰਸਪੈਕਟਰ ਗੁਲਜਾਰ ਸਿੰਘ, ਮੋਹਨ ਸਿੰਘ, ਬਿੰਦਰ ਸਿੰਘ, ਤਜਿੰਦਰ ਸਿੰਘ, ਰਸ਼ਪਾਲ ਸਿੰਘ ਧਨੋਤਾ, ਸੁਖਦਿਆਲ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ, ਬਲਿਹਾਰ ਸਿੰਘ, ਗੁਰਮੀਤ ਸਿੰਘ, ਰਾਮਪਾਲ ਸਿੰਘ, ਪੁਰਸ਼ੋਤਮ ਲਾਲ, ਦਲਜੀਤ ਸਿੰਘ, ਪ੍ਰੀਤ ਔਲਖ, ਕੁਲਵੀਰ ਸਿੰਘ, ਸਾਬੀ, ਰਜਿੰਦਰ ਸਿੰਘ ਕਾਕਾ, ਮਾਨ ਸਿੰਘ ਅਤੇ ਹਨੀ ਸਿੰਘ ਹਲਵਾਈ ਆਦਿ ਹਾਜਰ ਸਨ।
ਕੈਪਸ਼ਨ- ਹੋਲਾ ਮੁਹੱਲਾ ਦੇ ਸਬੰਧ ‘ਚ ਲੰਗਰ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਪ੍ਰਧਾਨ ਕੁਲਵੰਤ ਸਿੰਘ ਬਿੱਟੂ ਆਦਿ ਅਤੇ (ਹੇਠਾਂ) ਲੰਗਰ ਅਸਥਾਨ ਦੀ ਸਫਾਈ ਕਰਦੇ ਹੋਏ ਸੇਵਾਦਾਰ।