Prime Punjab Times

Latest news
DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ
ADVERTISEMENT
You are currently viewing ਮੌਲੀ ਰੇਲਵੇ ਫਾਟਕ ‘ਤੇ ਅੰਡਰ ਪਾਸ ਬਣਨ ਨਾਲ ਹੱਲ ਹੋਵੇਗੀ ਵੱਡੀ ਸਮੱਸਿਆ – ਸੁਲੱਖਣ ਸਿੰਘ ਸਰਪੰਚ/ਗੁਰਪਾਲ ਸਿੰਘ ਮੌਲੀ

ਮੌਲੀ ਰੇਲਵੇ ਫਾਟਕ ‘ਤੇ ਅੰਡਰ ਪਾਸ ਬਣਨ ਨਾਲ ਹੱਲ ਹੋਵੇਗੀ ਵੱਡੀ ਸਮੱਸਿਆ – ਸੁਲੱਖਣ ਸਿੰਘ ਸਰਪੰਚ/ਗੁਰਪਾਲ ਸਿੰਘ ਮੌਲੀ

ਫਗਵਾੜਾ  (ਲਾਲੀ ਦਾਦਰ )

* ਕੇਂਦਰ ਸਰਕਾਰ ਤੇ ਰੇਲ ਮੰਤਰਾਲੇ ਦਾ ਕੀਤਾ ਧੰਨਵਾਦ

27 ਫਰਵਰੀ :  ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਵਲੋਂ ਫਗਵਾੜਾ ਰੇਲਵੇ ਸਟੇਸ਼ਨ ਦੇ ਆਧੂਨਿਕੀਕਰਣ ਅਤੇ ਸ਼ਹਿਰ ਦੇ ਤਿੰਨ ਪ੍ਰਮੁੱਖ ਰੇਲਵੇ ਫਾਟਕਾਂ ਉੱਪਰ ਅੰਡਰ ਪਾਸ ਬਣਾਏ ਜਾਣ ਦੇ ਕੀਤੇ ਐਲਾਨ ਦਾ ਸਵਾਗਤ ਕਰਦਿਆਂ ਸੁਲੱਖਣ ਸਿੰਘ ਸਰਪੰਚ ਮੌਲੀ ਨੇ ਅੱਜ ਇੱਥੇ ਗੱਲਬਾਤ ਦੌਰਾਨ ਸਮੂਹ ਇਲਾਕਾ ਨਿਵਾਸੀਆਂ ਵਲੋਂ ਕੇਂਦਰ ਸਰਕਾਰ ਅਤੇ ਰੇਲ ਮੰਤਰਾਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਮੌਲੀ ਸਾਈਡ ਦੇ ਪਿੰਡਾਂ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਕਿਸਾਨ ਆਗੂ ਗੁਰਪਾਲ ਸਿੰਘ ਮੌਲੀ ਨੇ ਦੱਸਿਆ ਕਿ ਸਾਲ 2019 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਇਸ ਸਬੰਧੀ ਪੰਚਾਇਤ ਵਿਚ ਮਤਾ ਪਾ ਕੇ ਫਾਈਲ ਤਿਆਰ ਕਰਕੇ ਦਿੱਲੀ ਵਿਖੇ ਕੇਂਦਰੀ ਮੰਤਰੀ ਅਤੇ ਰੇਲ ਮੰਤਰਾਲੇ ਨੂੰ ਦਿੱਤੀ ਸੀ ਤੇ ਖੁਸ਼ੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਇਸ ਮੰਗ ਨੂੰ ਪਰਵਾਨ ਕੀਤਾ ਹੈ। ਉਹਨਾਂ ਕਿਹਾ ਕਿ ਇਹ ਇਲਾਕਾ ਇੰਡਸਟ੍ਰੀਅਲ ਹੱਬ ਹੋਣ ਕਰਕੇ ਜਿੱਥੇ ਪਿੰਡ ਦਾ ਵਿਕਾਸ ਹੋਵੇਗਾ ਉੱਥੇ ਹੀ ਉਦਯੋਗ ਵੀ ਲੱਗਣਗੇ ਕਿਉਂਕਿ ਪਹਿਲਾਂ ਫਾਟਕ ਦੇ ਅੜਿੱਕੇ ਕਾਰਨ ਇਸ ਸਾਈਡ ਤੇ ਉਦਯੋਗਪਤੀ ਇੰਡਸਟਰੀ ਲਗਾਉਣ ਤੋਂ ਗੁਰੇਜ ਕਰਦੇ ਸਨ। ਉਕਤ ਆਗੂਆਂ ਨੇ ਕਿਹਾ ਕਿ ਜੀਟੀ ਰੋਡ ਤੇ ਜਾਮ ਵਰਗੀ ਹਾਲਤ ਵਿਚ ਮੌਲੀ ਅੰਡਰ ਪਾਸ ਰਾਹੀਂ ਟਰੈਫਿਕ ਨੂੰ ਜਲੰਧਰ ਤੇ ਲੁਧਿਆਣਾ ਸਾਈਡ ਨੂੰ ਡਾਈਵਰਟ ਕਰਨ ਦੀ ਸੁਵਿਧਾ ਵੀ ਮਿਲੇਗੀ। ਉਹਨਾਂ ਭਰੋਸਾ ਜਤਾਇਆ ਕਿ ਅੰਡਰ ਪਾਸ ਦਾ ਕੰਮ ਇਸੇ ਸਾਲ ਪੂਰਾ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾਵੇਗੀ।
ਤਸਵੀਰ – ਗੁਰਪਾਲ ਸਿੰਘ ਮੌਲੀ+ਸੁਲੱਖਣ ਸਿੰਘ ਸਰਪੰਚ।