Prime Punjab Times

Latest news
ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ ਆਮ ਆਦਮੀ ਕਲੀਨਿਕ ਕਪਾਹਟ ਅਤੇ ਉਥੇ ਚੱਲ ਰਹੇ ਗਰਭਵਤੀ ਅਤੇ ਬੱਚਿਆਂ ਦੇ ਟੀਕਾਕਰਣ ਦੀ ਅਚਨਚੇਤ ਚੈਕਿੰਗ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਨਾਲ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀ ਵਿਦਿਆਰਥਣ ਜਸਦੀਪ ਕੌਰ ਸਨਮਾਨਿਤ, ਸਿ... ਫਲੈਗ ਮਾਰਚ ਦੌਰਾਨ ਜਲੰਧਰ ਰੋਡ ‘ਤੇ ਗੋਲੀਬਾਰੀ, ਹੋਟਲ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟੇ ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ
ADVERTISEMENT
You are currently viewing ਟਾਂਡਾ ਪੁਲਿਸ ਵੱਲੋਂ ਨਸ਼ਾ ਸਪਲਾਈ ਕਰਨ ਵਾਲੇ 5 ਨੌਜਵਾਨ ਤੇ 3 ਔਰਤਾਂ ਗ੍ਰਿਫਤਾਰ

ਟਾਂਡਾ ਪੁਲਿਸ ਵੱਲੋਂ ਨਸ਼ਾ ਸਪਲਾਈ ਕਰਨ ਵਾਲੇ 5 ਨੌਜਵਾਨ ਤੇ 3 ਔਰਤਾਂ ਗ੍ਰਿਫਤਾਰ

ਟਾਂਡਾ / ਦਸੂਹਾ (ਚੌਧਰੀ) 

22 ਫਰਵਰੀ : ਟਾਂਡਾ ਪੁਲਿਸ ਨੇ ਨਸ਼ਾ ਸਪਲਾਈ ਕਰਨ ਵਾਲੇ 5 ਨੌਜਵਾਨਾਂ ਸਮੇਤ 3 ਔਰਤਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਸਬ ਇੰਸਪੈਕਟਰ ਮਲਕੀਅਤ ਸਿੰਘ, ਮੁੱਖ ਅਫਸਰ, ਥਾਣਾ ਟਾਂਡਾ ਨੇ ਦੱਸਿਆ ਕਿ ਜਿਲ੍ਹਾ ਹੁਸ਼ਿਆਰਪੁਰ ਦੇ  ਸੀਨੀਅਰ ਪੁਲਿਸ ਕਪਤਾਨ ਸਰਤਾਜ ਸਿੰਘ ਚਾਹਲ, ਆਈ. ਪੀ.ਐਸ ਜੀ ਨੇ ਜਿਲੇ ਅੰਦਰ ਨਸ਼ਾ ਵੇਚਣ ਵਾਲੇ ਮਾੜੇ ਅੰਨਸਰਾਂ ਉਪਰ ਕਾਬੂ ਪਾਉਣ ਲਈ ਵਿਸ਼ੇਸ ਮੁਹਿੰਮ ਚਲਾਈ ਹੋਈ ਹੈ। ਜਿਨਾਂ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਕੁਲਵੰਤ ਸਿੰਘ,ਪੀ.ਪੀ. ਐਸ,ਸਬ ਡਵੀਜਨ ਟਾਂਡਾ ਦੀ ਅਗਵਾਈ ਹੇਠ ਥਾਣਾ ਟਾਂਡਾ ਦੀ ਪੁਲਿਸ ਵੱਲੋਂ ਨਸ਼ਾ ਵੇਚਣ ਵਾਲਿਆਂ ਤੇ NDPS Act ਤਹਿਤ ਦਰਜ ਮੁਕੱਦਿਆਂ ਵਿੱਚ ਭਗੋੜੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਜੋ ਪੁਲਿਸ ਪਾਰਟੀ ਵਿੱਚ ਏ.ਐਸ.ਆਈ ਮਨਿੰਦਰ ਕੋਰ, ਥਾਣਾ ਟਾਂਡਾ, ਏ.ਐਸ. ਆਈ ਰਾਜੇਸ਼ ਕੁਮਾਰ, ਇੰਚਾਰਜ ਚੋਂਕੀ ਸਰਾਂ, ਏ.ਐਸ.ਆਈ ਮਦਨ ਸਿੰਘ, ਚੌਂਕੀ ਸਰਾਂ ਥਾਣਾ ਟਾਂਡਾ, ਏ.ਐਸ.ਆਈ ਦਿਲਦਾਰ ਸਿੰਘ ਥਾਣਾ ਟਾਂਡਾ, ਏ.ਐਸ.ਆਈ ਮਹਿੰਦਰ ਸਿੰਘ, ਥਾਣਾ ਟਾਂਡਾ ਤੇ ਥਾਣਾ ਦੇ ਹੋਰ ਪੁਲਿਸ ਕਰਮਚਾਰੀ ਸ਼ਾਮਲ ਸਨ। ਜਿਹਨਾਂ ਵੱਲੋਂ ਕਾਰਵਾਈ ਕਰਦਿਆਂ ਹੋਇਆ ਨਸ਼ਾ ਵੇਚਣ ਵਾਲਿਆਂ ਤੇ ਨਸ਼ੇ ਦੇ ਮੁਕੱਦਮੇ ਵਿੱਚ ਭਗੋੜੇ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਨਸ਼ੀਲਾ ਪਦਾਰਥ ਤੇ ਡਰਗ ਮੁਨੀ ਬ੍ਰਾਮਦ ਕੀਤੇ। ਜੋ ਦੋਸ਼ੀਆਨ ਖਿਲਾਫ NDPS Act ਤਹਿਤ ਵੱਖ ਵੱਖ ਮੁਕੱਦਮੇ ਦਰਜ ਰਜਿਸਟਰ ਕਰਕੇ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਜੋ ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਣੀ ਹੈ ਕਿ ਉਹਨਾਂ ਨੇ ਇਹ ਨਸ਼ੀਲਾ ਪਦਾਰਥ ਕਿਸ ਪਾਸੋਂ ਖਰੀਦ ਕੇ ਲਿਆਂਦਾ ਹੈ ਤੇ ਉਹਨਾਂ ਨਾਲ ਨਸ਼ੇ ਦੇ ਧੰਦੇ ਵਿੱਚ ਹੋਰ ਕਿਹੜੇ ਕਿਹੜੇ ਵਿਅਕਤੀ ਸ਼ਾਮਲ ਹਨ। ਜੋ ਦੋਸ਼ੀਆਨ ਖਿਲਾਫ ਦਰਜ ਮੁਕੱਦਮਿਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਮੁਕੱਦਮਾ ਨੰਬਰ 47 ਮਿਤੀ 16-02-2023 ਅ/ਧ 22/29-61-85 NDPS Act, ਥਾਣਾ ਟਾਂਡਾ, ਜਿਲ੍ਹਾ ਹੁਸ਼ਿਆਰਪੁਰ ਬਨਾਮ:-ਅਮਰਜੀਤ ਕੋਰ ਉਰਫ ਭੋਲੀ ਪਤਨੀ ਸੁਖਵੀਰ ਸਿੰਘ ਵਾਸੀ ਵਾਰਡ ਨੰ 6,ਮਿਆਣੀ,ਥਾਣਾ ਟਾਂਡਾ,ਜਿਲ੍ਹਾ ਹੁਸ਼ਿਆਰਪੁਰ। ਬ੍ਰਾਮਦਗੀ:- 320 ਗ੍ਰਾਮ ਨਸ਼ੀਲਾ ਪਦਾਰਥ

ਮੁਕੱਦਮਾ ਨੰਬਰ 51 ਮਿਤੀ 21-02-2023 ਅ/ਧ 22-61-85 NDPS Act, ਥਾਣਾ ਟਾਂਡਾ, ਜਿਲ੍ਹਾ ਹੁਸ਼ਿਆਰਪੁਰ ਬਨਾਮ:- 1. ਹਰਪ੍ਰੀਤ ਸਿੰਘ ਉਰਫ ਮੰਗਾ ਪੁੱਤਰ ਦਲਵੀਰ ਸਿੰਘ ਵਾਸੀ ਮਦਾ, ਥਾਣਾ ਟਾਂਡਾ, ਜਿਲ੍ਹਾ ਹੁਸ਼ਿਆਰਪੁਰ।

2. ਕਰਨਵੀਰ ਸਿੰਘ ਉਰਫ ਗੁੱਡਾ ਪੁੱਤਰ ਅਮਰਜੀਤ ਸਿੰਘ ਵਾਸੀ ਖਰਲ ਖੁਰਦ, ਥਾਣਾ ਟਾਂਡਾ, ਜਿਲ੍ਹਾ ਹੁਸ਼ਿਆਰਪੁਰ। ਬ੍ਰਾਮਦਗੀ:- 1. ਹਰਪ੍ਰੀਤ ਸਿੰਘ ਪਾਸੋਂ 380 ਗ੍ਰਾਮ ਨਸ਼ੀਲਾ ਪਦਾਰਥ ਸਮੇਤ 4950 ਰੁਪਏ ਭਾਰਤੀ ਕਰੰਸੀ ਡਰਗ ਮਨੀ 2. ਕਰਨਵੀਰ ਸਿੰਘ ਉਰਫ ਗੁੱਡਾ ਪਾਸੋਂ 310 ਗ੍ਰਾਮ ਨਸ਼ੀਲਾ ਪਦਾਰਥ ਸਮੇਤ 5050 ਰੁਪਏ ਭਾਰਤੀ ਕਰੰਸੀ ਡਰਗ ਮਨੀ।

ਮੁਕੱਦਮਾ ਨੰਬਰ 52 ਮਿਤੀ 21-02-2023 ਅਧ 22-61-85 NDPS Act, ਥਾਣਾ ਟਾਂਡਾ

ਬਨਾਮ :- 1. ਰਜਿੰਦਰ ਕੋਰ ਉਰਫ ਰਜੀ ਪਤਨੀ ਗੁਰਮੀਤ ਲਾਲ ਵਾਸੀ ਚੌਟਾਲਾ, ਥਾਣਾ ਟਾਂਡਾ, ਜਿਲ੍ਹਾ ਹੁਸ਼ਿਆਰਪੁਰ।

2. ਪੂਜਾ ਰਾਣੀ ਪਤਨੀ ਬਲਵਿੰਦਰ ਸਿੰਘ ਵਾਸੀ ਵਾਰਡ ਨੰ 2, ਮਿਆਣੀ, ਥਾਣਾ ਟਾਂਡਾ, ਜਿਲ੍ਹਾ ਹੁਸ਼ਿਆਰਪੁਰ। ਬ੍ਰਾਮਦਗੀ:- 1. ਰਜਿੰਦਰ ਕੋਰ ਉਰਫ ਰਜੀ ਪਾਸੋਂ 300 ਗ੍ਰਾਮ ਨਸ਼ੀਲਾ ਪਦਾਰਥ, 10 ਗ੍ਰਾਮ ਹੈਰੋਇਨ ਅਤੇ 10,000 ਰੁਪਏ ਭਾਰਤੀ ਕਰੰਸੀ ਡਰਗ ਮਨੀ

2. ਪੂਜਾ ਰਾਣੀ ਪਾਸੋਂ 150 ਗ੍ਰਾਮ ਨਸ਼ੀਲਾ ਪਦਾਰਥ ਸਮੇਤ 7000 ਰੁਪਏ ਭਾਰਤੀ ਕਰੰਸੀ ਡਰਗ ਮਨੀ।

ਮੁਕੱਦਮਾ ਨੰਬਰ 53 ਮਿਤੀ 21-02-2023 ਅ/ਧ 22-61-85 NDPS Act, ਥਾਣਾ ਟਾਂਡਾ ਬਨਾਮ:- 1. ਦੀਪਕ ਕੁਮਾਰ ਪੁੱਤਰ ਸਤਨਾਮ ਸਿੰਘ ਵਾਸੀ ਖੱਖਾਂ, ਥਾਣਾ ਟਾਂਡਾ, ਜਿਲ੍ਹਾ ਹੁਸ਼ਿਆਰਪੁਰ।

2. ਸੰਤੋਖ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਖੱਖਾਂ, ਥਾਣਾ ਟਾਂਡਾ, ਜਿਲ੍ਹਾ ਹੁਸ਼ਿਆਰਪੁਰ।

3. ਮੰਗਲ ਸਿੰਘ ਉਰਫ ਮੰਗ ਪੁੱਤਰ ਬਲਵੀਰ ਸਿੰਘ ਵਾਸੀ ਖੱਖਾਂ, ਥਾਣਾ ਟਾਂਡਾ, ਜਿਲ੍ਹਾ ਹੁਸ਼ਿਆਰਪੁਰ।

ਬ੍ਰਾਮਦਗੀ: 1. ਦੀਪਕ ਕੁਮਾਰ ਪਾਸੋਂ 275 ਗ੍ਰਾਮ ਨਸ਼ੀਲਾ ਪਦਾਰਥ ਸਮੇਤ 7020 ਰੁਪਏ ਭਾਰਤੀ ਕਰੰਸੀ ਡਰਗ ਮਨੀ।

2. ਸੰਤੋਖ ਸਿੰਘ ਪਾਸੋਂ 280 ਗ੍ਰਾਮ ਨਸ਼ੀਲਾ ਪਦਾਰਥ ਸਮੇਤ 4060 ਰੁਪਏ ਭਾਰਤੀ ਕਰੰਸੀ ਡਰਗ ਮਨੀ।

3. ਮੰਗਲ ਸਿੰਘ ਉਰਫ ਮੰਗ 295 ਗ੍ਰਾਮ ਨਸ਼ੀਲਾ ਪਦਾਰਥ ਸਮੇਤ 3920 ਰੁਪਏ ਭਾਰਤੀ ਕਰੰਸੀ ਡਰਗ ਮਨੀ।

error: copy content is like crime its probhihated