Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਅਬਜਰਵੇਸ਼ਨ ਹੋਮ,ਸਪੈਸ਼ਲ ਹੋਮ,ਪਲੇਸ ਆਫ ਸੇਫਟੀ, ਜੁਵੇਨਾਈਲ ਹੋਮ ਅਤੇ ਓਲਡ ਏਜ ਹੋਮ ਦਾ ਅਚਨਚੇਤ ਦੋਰਾ

ਅਬਜਰਵੇਸ਼ਨ ਹੋਮ,ਸਪੈਸ਼ਲ ਹੋਮ,ਪਲੇਸ ਆਫ ਸੇਫਟੀ, ਜੁਵੇਨਾਈਲ ਹੋਮ ਅਤੇ ਓਲਡ ਏਜ ਹੋਮ ਦਾ ਅਚਨਚੇਤ ਦੋਰਾ

ਹੁਸ਼ਿਆਰਪੁਰ (ਬਿਊਰੋ) 

7 ਫਰਵਰੀ : ਜ਼ਿਲ੍ਹਾ ਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ, ਹੁਸ਼ਿਆਰਪੁਰ ਦਿਲਬਾਗ ਸਿੰਘ ਜੋਹਲ ਵਲੋਂ ਅੱਜ ਅਬਜਰਵੇਸ਼ਨ ਹੋਮ, ਸਪੈਸ਼ਲ ਹੋਮ, ਪਲੇਸ ਆਫ ਸੇਫਟੀ, ਚਿਲਡਰਨ ਹੋਮ ਅਤੇ ੳਲਡ ਏਜ ਹੋਮ, ਰਾਮ ਕਲੋਨੀ ਕੈਂਪ, ਹੁਸਿ਼ਆਰਪੁਰ ਵਿਖੇ ਅਚਨਚੇਤ ਦੋਰਾ ਕੀਤਾ ਗਿਆ। ਉਨ੍ਹਾਂ ਨਾਲ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜੀਤਾ ਜੋਸ਼ੀ ਵੀ ਸਨ।ਇਸ ਦੌਰੇ ਦੌਰਾਨ ਅਬਜਰਵੇਸ਼ਨ ਹੋਮ, ਸਪੈਸ਼ਲ ਹੋਮ ਦੇ ਬੱਚਿਆਂ ਦੇ ਕੇਸਾਂ ਦੀਆਂ ਸਮੱਸਿਆਵਾਂ ਨੂੰ ਜਾਣਿਆ ਗਿਆ।  ਬੱਚਿਆਂ ਦੀ ਸਿਹਤ ਸਬੰਧੀ ਖਾਣ-ਪੀਣ ਦਾ ਨਿਰੀਖਣ ਕੀਤਾ ਗਿਆ। ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਨੂੰ ਕਿਹਾ ਗਿਆ ਅਤੇ ਉਨ੍ਹਾਂ ਦੇ ਕਾਨੂੰਨੀ ਹੱਕਾਂ ਦੀ ਗੱਲ ਕੀਤੀ ਗਈ। ਇਸਦੇ ਨਾਲ ਹੀ ਪਲੇਸ ਆਫ ਸੇਫਟੀ ਵਿੱਚ ਰਹਿ ਰਹੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ।

ਇਸ ਤੋਂ ਇਲਾਵਾ ਓਲਡ ਏਜ ਹੋਮ ਦਾ ਦੌਰਾ ਵੀ ਕੀਤਾ ਗਿਆ ।ਇਸ ਦੌਰੇ ਦੋਰਾਨ ਓਲਡ ਏਜ ਹੋਮ 20 ਬਜੁਰਗ ਰਹਿ ਰਹੇ ਹਨ ਜਿਹਨਾਂ ਵਿੱਚ 13 ਇਸਤਰੀਆਂ ਅਤੇ  07 ਮਰਦ ਸਨ। ਜਿਨ੍ਹਾਂ ਦੀ ਸਿਹਤ ਸਬੰਧੀ ਹਾਲ-ਚਾਲ ਜਾਣਿਆ ਗਿਆ।  ਖਾਣ-ਪੀਣ ਦਾ ਨਿਰੀਖਣ ਕੀਤਾ ਗਿਆ ਅਤੇ ਬਜੁਰਗਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਸਿਸਟੈਂਟ  ਚੁੰਨੀ ਲਾਲ ਨੂੰ ਨਿਰਦੇਸ਼ ਦਿੱਤੇ ਗਏ ਕਿ ਓਲਡ ਏਜ ਹੋਮ ਦੇ ਬਜੁਰਗਾਂ ਦੀ ਸਿਹਤ,  ਓਲਡ ਏਜ ਹੋਮ ਦੀ ਸਾਫ ਸਫਾਈ ਰੱਖੀ ਜਾਵੇ। ਇਸ ਮੌਕੇ ਓਬਜ਼ਰਵੇਸ਼ਨ ਹੋਮ ਸੁਪਰਡੈਂਟ ਨਰੇਸ਼ ਕੁਮਾਰ, ਪੁਨੀਤ ਕੁਮਾਰ ਓਲਡ ਏਜ ਹੋਮ ਦੇ ਅਸਿਸਟੈਂਟ ਚੁੰਨੀ ਲਾਲ ਅਤੇ ਡਾਕਟਰ ਰੋਜੀ ਵੀ ਹਾਜ਼ਰ ਰਹੇ।