Prime Punjab Times

Latest news
ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ
ADVERTISEMENT
You are currently viewing ਆਈ.ਐਮ.ਏ.ਨੇ ਗਣਤੰਤਰ ਦਿਵਸ ਮੌਕੇ ਵੰਡੀਆਂ ਮੈਡੀਕਲ ਕਿੱਟਾਂ

ਆਈ.ਐਮ.ਏ.ਨੇ ਗਣਤੰਤਰ ਦਿਵਸ ਮੌਕੇ ਵੰਡੀਆਂ ਮੈਡੀਕਲ ਕਿੱਟਾਂ

ਫਗਵਾੜਾ ( ਲਾਲੀ ਦਾਦਰ )

* ਏ.ਡੀ.ਸੀ. ਨੇ ਕਰਵਾਈ ਮੈਡੀਕਲ ਕਿੱਟਾਂ ਵੰਡਣ ਦੀ ਸ਼ੁਰੂਆਤ

* ਦੇਸ਼ ਤੇ ਸਮਾਜ ਦੇ ਪ੍ਰਤੀ ਫਰਜ਼ ਨਿਭਾਉਂਦੀ ਹੈ ਆਈ.ਐਮ.ਏ. ਡਾ. ਵਿਰਕ

27 ਜਨਵਰੀ : ਡਾਕਟਰਾਂ ਦੀ ਜੱਥੇਬੰਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਦੀ ਫਗਵਾੜਾ ਸ਼ਾਖਾ ਵਲੋਂ ਭਾਰਤ ਦੇ 74ਵੇਂ ਗਣਤੰਤਰ ਦਿਵਸ ਮੌਕੇ ਸ਼ਾਖਾ ਪ੍ਰਧਾਨ ਡਾ. ਜਸਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਐਂਬੁਲੇਂਸ ਡਰਾਈਵਰਾਂ, ਪੈਟਰੋਲ ਪੰਪਾਂ ਤੇ ਡਾਕਟਰਾਂ ਨੂੰ ਮੈਡੀਕਲ ਕਿੱਟਾਂ ਵੰਡੀਆਂ ਗਈਆਂ। ਜਿਸਦਾ ਸ਼ੁੱਭ ਆਰੰਭ ਏ.ਡੀ.ਸੀ. ਡਾ. ਨਯਨ ਜੱਸਲ ਵਲੋਂ ਕਰਵਾਇਆ ਗਿਆ। ਉਹਨਾਂ ਆਈ.ਐਮ.ਏ. ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਮੂਹ ਹਾਜਰੀਨ ਨੂੰ ਗਣਤੰਤਰ ਦਿਵਸ ਅਤੇ ਬਸੰਤ ਪੰਚਮੀ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਐਂਬੁਲੈਂਸ ਤੇ ਪੈਟਰੋਲ ਪੰਪ ਉੱਪਰ ਮੈਡੀਕਲ ਕਿੱਟ ਹੋਣ ਨਾਲ ਕਿਸੇ ਵੀ ਐਮਰਜੇਂਸੀ ਸਮੇਂ ਬਿਮਾਰਾਂ ਤੇ ਸੜਕ ਹਾਦਸਿਆਂ ਦੇ ਸ਼ਿਕਾਰ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਆਈ.ਐਮ.ਏ. ਫਗਵਾੜਾ ਦੇ ਪ੍ਰਧਾਨ ਡਾ. ਜਸਜੀਤ ਸਿੰਘ ਵਿਰਕ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਆਈ.ਐਮ.ਏ. ਪੰਜਾਬ ਦੇ ਪ੍ਰਧਾਨ ਡਾ. ਭਗਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਹ ਉਪਰਾਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਆਈ.ਐਮ.ਏ. ਜਿੱਥੇ ਡਾਕਟਰਾਂ ਦੇ ਹੱਕਾਂ ਲਈ ਸੰਘਰਸ਼ ਕਰਦੀ ਹੈ ਉੱਥੇ ਹੀ ਦੇਸ਼ ਅਤੇ ਸਮਾਜ ਦੀ ਸੇਵਾ ਵਿਚ ਵੀ ਮੋਹਰੀ ਹੋ ਕੇ ਆਪਣੇ ਫਰਜ਼ ਨੂੰ ਅਦਾ ਕਰਦੀ ਹੈ। ਸੰਸਥਾ ਦੇ ਸਕੱਤਰ ਡਾ. ਰਾਜੀਵ ਅੱਗਰਵਾਲ ਨੇ ਮੁੱਖ ਮਹਿਮਾਨ ਡਾ. ਨਯਨ ਜੱਸਲ ਅਤੇ ਸਮੂਹ ਹਾਜਰੀਨ ਦਾ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਜਹਿਨਾਜ ਕੌਰ ਵਿਰਕ ਵਲੋਂ ਰਾਸ਼ਟਰ ਗਾਨ ਨਾਲ ਕੀਤੀ ਗਈ। ਇਸ ਮੌਕੇ ਆਈ.ਐਮ.ਏ. ਪੰਜਾਬ ਦੇ ਮੈਂਬਰ ਡਾ. ਐਸ.ਪੀ.ਐਸ. ਸੂਚ, ਫਗਵਾੜਾ ਸ਼ਾਖਾ ਦੇ ਸਹਿ ਸਕੱਤਰ ਡਾ. ਰਮੇਸ਼ ਅਰੋੜਾ, ਡਾ. ਤੁਸ਼ਾਰ ਅੱਗਰਵਾਲ ਤੋਂ ਇਲਾਵਾ ਡਾ. ਸੁਪਰੀਤ, ਡਾ. ਐਸ. ਰਾਜਨ, ਡਾ. ਸੋਹਨ ਲਾਲ, ਡਾ. ਵਿਜੇ ਸ਼ਰਮਾ, ਡਾ. ਰੋਹਨ ਪਰਹਾਰ, ਡਾ. ਇੰਦਰ, ਡਾ. ਕਮਲ ਕਿਸ਼ੋਰ, ਡਾ. ਮੋਹਨ ਸਿੰਘ, ਵੀ.ਪੀ. ਸਿੰਘ ਅਰੋੜਾ ਅਤੇ ਤਰਨਜੀਤ ਸਿੰਘ ਰਿੰਪੀ ਕਿੰਨੜਾ ਮਾਲਕ ਕਿੰਨੜਾ ਫਿਲਿੰਗ ਸਟੇਸ਼ਨ ਆਦਿ ਹਾਜਰ ਸਨ।

error: copy content is like crime its probhihated