Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਮਹਾਨ ਚਿੱਤਰਕਾਰ ਸ.ਸੋਭਾ ਸਿੰਘ ਜੀ ਦੇ 122ਵੇੰ ਜਨਮਦਿਨ ਨੂੰ ਸਮਰਪਤ ਪ੍ਰੋਗਰਾਮਾਂ ਦੀ ਸ਼ੁਰੂਆਤ

ਮਹਾਨ ਚਿੱਤਰਕਾਰ ਸ.ਸੋਭਾ ਸਿੰਘ ਜੀ ਦੇ 122ਵੇੰ ਜਨਮਦਿਨ ਨੂੰ ਸਮਰਪਤ ਪ੍ਰੋਗਰਾਮਾਂ ਦੀ ਸ਼ੁਰੂਆਤ

ਸ੍ਰੀ ਹਰਗੋਬਿੰਦਪੁਰ ਸਾਹਿਬ(ਅਵਿਨਾਸ਼ ਸ਼ਰਮਾ) 

27 ਨਵੰਬਰ – ਸਾਹਿਲ-ਏ-ਬਿਆਸ ਖੇਡ, ਸਭਿਆਚਾਰਕ ਅਤੇ ਭਲਾਈ ਸੁਸਾਇਟੀ (ਰਜ਼ਿ) ਸ੍ਰੀ ਹਰਗੋਬਿੰਦਪੁਰ ਸਾਹਿਬ ਵੱਲੋਂ ਸ.ਸੋਭਾ ਸਿੰਘ ਦੇ 122ਵੇੰ ਜਨਮਦਿਨ ਨੂੰ ਸਮਰਪਤ ਇੱਕ ਪ੍ਰਭਾਵਸਾਲੀ ਸਮਾਗਮ ਸਰਕਾਰੀ ਸੀਨੀਅਰ ਸਕੈੰਡਰੀ ਸਕੂਲ, ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵਿਦਿਆਰਥੀਆਂ ਦੇ ਚਿੱਤਰਕਲਾ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।

ਸ. ਸੋਭਾ ਸਿੰਘ ਦਾ ਜਨਮ 29 ਨਵੰਬਰ 1901 ਨੂੰ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸ. ਦੇਵਾ ਸਿੰਘ ਅਤੇ ਮਾਤਾ ਅਛਰਾਂ ਦੇਵੀ ਦੇ ਘਰ ਹੋਇਆ ਸੀ। ਪੰਜਾਬ ਦੀ ਧਰਤੀ ਦੇ ਇਸ ਮਹਾਨ ਸਪੂਤ ਨੇ ਅਪਣੀ ਮਿਹਨਤ ਅਤੇ ਹੁਨਰ ਸਦਕਾ ਚਿੱਤਰਕਲਾ ਦੀ ਦੁਨੀਆ ਵਿੱਚ ਨਵੀਆਂ ਪੈੜਾਂ ਪਾ ਵੱਡਾ ਨਾਮਣਾ ਖੱਟਿਆ ਸੀ।

ਸ. ਸੋਭਾ ਸਿੰਘ ਦੀ ਯਾਦ ਵਿੱਚ ਕਰਵਾਏ ਸਮਾਗਮ ਦੌਰਾਨ ਇੱਕਤਰ ਹੋਏ ਨਗਰ ਨਿਵਾਸੀਆਂ, ਬੁੱਧੀਜੀਵੀਆਂ ਦੇ ਇਕੱਠ ਨੂੰ ਸ.ਸੋਭਾ ਸਿੰਘ ਜੀ ਦੇ ਜੀਵਨ ਇਤਿਹਾਸ ਤੋੰ ਜਾਣੂ ਕਰਵਾਉਦਿਆਂ ਅਪਣੇ ਵਿਰਸੇ ਅਤੇ ਸਭਿਆਚਾਰ ਨੂੰ ਸਾਂਭਣ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਇੰਦਰਜੀਤ ਸਿੰਘ ਬਾਜਵਾ ਨੇ ਮਹਾਨ ਸਖਸ਼ੀਅਤਾਂ ਨੂੰ ਆਓਣ ਵਾਲੀਆਂ ਪੀੜੀਆਂ ਲਈ ਚਾਨਣ ਮੁਨਾਰੇ ਦੱਸਦਿਆਂ ਮਹਾਨ ਚਿੱਤਰਕਾਰ ਸ.ਸੋਭਾ ਸਿੰਘ ਨੂੰ ਸ਼ਰਦਾ ਦੇ ਫੁੱਲ ਭੇੰਟ ਕੀਤੇ। ਨਗਰ ਕੌਂਸਲ ਪ੍ਰਧਾਨ ਸ. ਨਵਦੀਪ ਸਿੰਘ ਪੱਨੂੰ ਨੇ ਨਗਰ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਤਲਵਾੜਾ ਚੌਕ ਦਾ ਨਾਮ ਸ. ਸੋਭਾ ਸਿੰਘ ਜੀ ਦੇ ਨਾਮ ਤੇ ਰੱਖਣ ਸਬੰਧੀ ਜਾਣਕਾਰੀ ਦੇਦਿਆਂ ਮਹਾਨ ਚਿੱਤਰਕਾਰ ਦੇ ਜੱਦੀ ਘਰ ਅਤੇ ਉਹਨਾ ਦੀ ਯਾਦ ਵਿੱਚ ਪੰਜਾਬ ਸਰਕਾਰ ਦੁਆਰਾ ਬਣਵਾਈ ਆਰਟ ਗੈਲਰੀ ਤੇ ਲਾਇਬ੍ਰੇਰੀ ਨੂੰ ਮੁੜ ਸੁਰਜੀਤ ਕਰਨ ਹਿੱਤ ਯੋਗ ਉਪਰਾਲੇ ਕਰਨ ਬਾਰੇ ਭਰੋਸਾ ਦਵਾਇਆ।

ਇਸ ਮੌਕੇ ਸਾਹਿਲ-ਏ-ਬਿਆਸ ਖੇਡ, ਸਭਿਆਚਾਰਕ ਅਤੇ ਭਲਾਈ ਸੁਸਾਇਟੀ ,ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪ੍ਰਧਾਨ ਰਾਜਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕੇ ਉਪਰੋਕਤ ਸੁਸਾਇਟੀ ਨਗਰ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਖੇਡਾਂ, ਸਭਿਆਚਾਰ, ਸਿੱਖਿਆ ਅਤੇ ਵਾਤਾਵਰਣ ਨੂੰ ਸਮਰਪਤ ਕਾਰਜਾਂ ਹਿੱਤ ਕਾਰਜਸ਼ੀਲ ਹੈ ਅਤੇ ਨਗਰ ਨਵਾਸੀਆਂ ਦਾ ਨੈਤਿਕ ਫਰਜ਼ ਬਣਦਾ ਹੈ ਕੇ ਨਗਰ ਦੇ ਸ਼ਾਨਾਮੱਤੇ ਇਤਿਹਾਸ ਅਤੇ ਸਖਸ਼ੀਅਤਾਂ ਦੇ ਵਿਰਸੇ ਨੂੰ ਸੰਭਾਲ ਕਰ ਆਉਣ ਵਾਲੀਆਂ ਪੀੜੀਆਂ ਲਈ ਇਸ ਕੀਮਤੀ ਸਰਮਾਏ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾ ਸਕੇ। ਸਮਾਗਮ ਵਿੱਚ ਹਲਕਾ ਵਧਾਇਕ ਐਡਵੋਕੇਟ ਅਮਰਪਾਲ ਸਿੰਘ ਵੱਲੋਂ ਉਹਨਾ ਦੇ ਭਰਾਤਾ ਸ. ਅਮਰੀਕ ਸਿੰਘ ਅਤੇ ਉਹਨਾ ਦੀ ਸਮੁੱਚੀ ਟੀਮ ਨੇ ਹਿੱਸਾ ਲੈਦਿਆਂ ਨਗਰ ਕੌਂਸਲ ਪ੍ਰਧਾਨ ਨਵਦੀਪ ਸਿੰਘ ਪੱਨੂੰ , ਸਾਹਿਲ-ਏ-ਬਿਆਸ ਸੁਸਾਇਟੀ ਦੇ ਮੈਬਰਾਨ ਸਰਪੰਚ ਮਨਦੀਪ ਸਿੰਘ ਟਨਾਣੀਵਾਲ, ਸਰਪੰਚ ਭੁਪਿੰਦਰ ਸਿੰਘ ਮਾੜੀ ਪੰਨਵਾਂ, ਬੀ.ਪੀ.ਓ ਪੋਹਲਾ ਸਿੰਘ, ਨੰਬਰਦਾਰ ਰੁਪਿੰਦਰ ਸਿੰਘ ਮਾੜੀ ਬੁੱਚੀਆਂ, ਠੇਕੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਪ੍ਰੋ. ਜਸਬੀਰ ਸਿੰਘ, ਵਿੱਕੀ ਭਾਟੀਆ ਨਾਲ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਣ ਕਰਦਿਆਂ ਚਿੱਤਰਕਲਾ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਤੱਕਸੀਮ ਕੀਤੇ ਗਏ ਅਤੇ ਸਮਾਗਮ ਵਿੱਚ ਹਿੱਸਾ ਲੈਣ ਆਈਆਂ ਸੰਗਤਾ ਦਾ ਧੰਨਵਾਦ ਕੀਤਾ ਗਿਆ। ‌ਸਨਮਾਣ ਪ੍ਰਪਾਤ ਕਰਨ ਵਾਲੀਆਂ ਸਖਸ਼ੀਅਤਾਂ ਵਿੱਚ ਸਟੇਟ ਅਵਾਰਡੀ ਪ੍ਰਿੰਸੀਪਲ ਸ੍ਰੀ ਮਤੀ ਰਜਨੀ ਬਾਲਾ, ਹਰਜੀਤ ਸਿੰਘ ਲਾਬਾਂ ਬੋਲੇਵਾਲ, ਡੀ.ਪੀ ਹਰਪਾਲ ਸਿੰਘ ,ਬਾਪੂ ਧਰਮ ਸਿੰਘ ਪੱਨੂੰ,ਸ.ਦਵਿੰਦਰ ਸਿੰਘ ਸੈਣੀ, ਬਟਾਲਾ ਵਿਰਾਸਤੀ ਮੰਚ ਦੇ ਮੈਂਬਰਾਨ ਸਾਹਿਬਾਨ ਸਮੇਤ ਵੱਡੀ ਗਿਣਤੀ ਵਿੱਚ ਨਗਰ ਨਵਾਸੀ ਸਨ।