Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਬੇਕਾਬੂ ਹੋ ਕੇ ਬੱਸ ਸੜਕ ਕੰਢੇ ਲੱਗੇ ਦਰੱਖਤ ਨਾਲ ਟਕਰਾਈ, 10 ਸਵਾਰੀਆਂ ਗੰਭੀਰ ਫੱਟੜ

ਬੇਕਾਬੂ ਹੋ ਕੇ ਬੱਸ ਸੜਕ ਕੰਢੇ ਲੱਗੇ ਦਰੱਖਤ ਨਾਲ ਟਕਰਾਈ, 10 ਸਵਾਰੀਆਂ ਗੰਭੀਰ ਫੱਟੜ

ਤਲਵਾੜਾ / ਦਸੂਹਾ (ਚੌਧਰੀ) 

ਲੋਕਾਂ ਦੀ ਮਦਦ ਨਾਲ ਜਖਮੀਆਂ ਨੂੰ ਪਹੁੰਚਾਇਆ ਹਸਪਤਾਲ

23 ਜਨਵਰੀ : ਸੋਮਵਾਰ ਸਵੇਰੇ ਕਰੀਬ 12 ਵਜੇ ਤਲਵਾੜਾ ਦੇ ਨੇੜੇ ਪੈਂਦੇ ਅੱਡਾ ਚੀਰ ਦਾ ਖੂਹ ਕੋਲ ਖਾਲਸਾ ਕੰਪਨੀ ਦੀ ਬੱਸ ਨੰਬਰ – ਪੀਬੀ 07 ਏਸੀ 7997 ਜੋ ਤਲਵਾੜਾ ਤੋਂ ਦਸੂਹਾ ਜਾ ਰਹੀ ਸੀ, ਜਦੋਂ ਬਸ ਚੀਰ ਦਾ ਖੂਹ ਦੇ ਨੇੜੇ ਪੁੱਜੀ ਤਾ ਬੇਕਾਬੂ ਹੋਕੇ ਸੜਕ ਕੰਢੇ ਲੱਗੇ ਦਰਖਤ ਵਿੱਚ ਜਾ ਟਕਰਾਈ। ਜਿਸ ਕਾਰਣ ਬਸ ਵਿੱਚ ਬੈਠੀਆਂ ਸਵਾਰੀਆਂ ਦੇ ਨਾਲ ਨਾਲ ਡਰਾਈਵਰ ਤੇ ਕੰਡਕਟਰ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਹਾਦਸੇ ਵਿੱਚ ਲਗਭਗ 10 ਬੁਰੀ ਤਰ੍ਹਾਂ ਫ਼ੱਟੜ ਹੋਏ ਲੋਕਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਸਿਵਿਲ ਹਸਪਤਾਲ ਮੁਕੇਰੀਆਂ ਵਿਖੇ ਪਹੁੰਚਾਇਆ ਗਿਆ। ਹਾਦਸੇ ਦਾ ਕਾਰਣ ਬੱਸ ਵਿੱਚ ਹੋਈ ਕਿਸੇ ਤਰ੍ਹਾਂ ਦੀ ਖਰਾਬੀ ਨੂੰ ਦੱਸਿਆ ਜਾ ਰਿਹਾ ਹੈ।ਤਲਵਾੜਾ ਪੁਲਿਸ ਨੇ ਮੋਕੇ ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਥੇ ਇਹ ਦੱਸਣ ਯੋਗ ਹੈ ਕੀ ਉਪਰੋਕਤ ਕੰਪਨੀ ਦੀਆਂ ਬਸਾਂ ਜੋ ਪਹਿਲਾਂ ਵੀ ਲੋਕਾਂ ਦੀਆਂ ਅਣਮੁੱਲੀਆਂ ਜਾਨਾਂ ਨਾਲ ਖਿਲਵਾੜ ਕਰ ਚੁੱਕਿਆਂ ਹਨ।