Prime Punjab Times

Latest news
ਵਸੂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਦਿਲਕਸ਼ ਸਿੰਘ ਨੇ ਜਿੱਤਿਆ ਸਿਲਵਰ ਮੈਡਲ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਲਈ ਲੈਕਚਰ ਕਰਵਾਇਆ ਗਿਆ ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ
ADVERTISEMENT
You are currently viewing *ਨੀਂਵ ਵੈਲਫੇਅਰ ਸੁਸਾਇਟੀ ਵਲੋ ਐੱਸ ਡੀ ਐਮ ਬਟਾਲਾ ਨੂੰ ਸ਼ਹਿਰ ਦੀਆਂ ਮੁਸਕਲਾਂ ਬਾਰੇ ਜਾਣੂ ਕਰਵਾਇਆ*

*ਨੀਂਵ ਵੈਲਫੇਅਰ ਸੁਸਾਇਟੀ ਵਲੋ ਐੱਸ ਡੀ ਐਮ ਬਟਾਲਾ ਨੂੰ ਸ਼ਹਿਰ ਦੀਆਂ ਮੁਸਕਲਾਂ ਬਾਰੇ ਜਾਣੂ ਕਰਵਾਇਆ*

ਬਟਾਲਾ (ਅਵਿਨਾਸ਼ ਸ਼ਰਮਾ)

*ਐੱਸ ਡੀ ਐਮ ਬਟਾਲਾ ਡਾਕਟਰ ਸ਼ਾਇਰੀ ਭੰਡਾਰੀ ਵਲੋ ਨੀਵ ਵੈਲਫੇਅਰ ਸੁਸਾਇਟੀ ਨੂੰ ਪ੍ਰਸਾਸ਼ਨ ਵਲੋ ਹਰ ਸੰਭਵ ਸਹਿਯੋਗ ਦਾ ਭਰੋਸਾ*

*ਐੱਸ ਡੀ ਐਮ ਬਟਾਲਾ ਵਲੋ ਸਹਿਰ ਦੀ ਬੇਹਤਰੀ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ – ਰਾਜੀਵ ਬੱਬੂ ਵਿਗ ਪ੍ਰਧਾਨ , ਯਸ਼ਪਾਲ ਚੌਹਾਨ ਚੇਅਰਮੈਨ*

*ਸ਼ਹਿਰ ਨੂੰ ਸਵੱਛ ਬਣਾਉਣਾਂ ਹਰ ਜ਼ਿੰਮੇਵਾਰ ਨਾਗਰਿਕ ਦਾ ਨੈਤਿਕ ਫ਼ਰਜ਼ – ਹਰਵੰਤ ਮਹਾਜਨ ਜਨਰਲ ਸਕੱਤਰ,ਈਸ਼ੂ ਰਾਂਚਲ਼*

20 ਜਨਵਰੀ : ਨੀਵ ਵੈਲਫੇਅਰ ਸੁਸਾਇਟੀ ਦੇ ਵਫ਼ਦ ਵਲੋ ਐੱਸ ਡੀ ਐਮ ਬਟਾਲਾ ਡਾਕਟਰ ਸ਼ਾਇਰੀ ਭੰਡਾਰੀ ਨਾਲ ਇਕ ਵਿਸੇਸ਼ ਮੀਟਿੰਗ ਕੀਤੀ ਗਈ ਅਤੇ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਤੇ ਨੀਵ ਸੋਸਾਇਟੀ ਦੇ ਪ੍ਰਧਾਨ ਰਾਜੀਵ ਵਿਗ ਅਤੇ ਚੇਅਰਮੈਨ ਯਸ਼ਪਾਲ ਚੌਹਾਨ ਨੇ ਸਾਂਝੇ ਤੋਰ ਤੇ ਕਿਹਾ ਕਿ ਐੱਸ ਡੀ ਐਮ ਬਟਾਲਾ ਵਲੋਂ ਸ਼ਹਿਰ ਦੀ ਬੇਹਤਰੀ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਫ਼ਤਰੀ ਕੰਮ , ਲੋਕਾਂ ਦੀ ਮੁਸ਼ਕਲਾਂ ਸੁਣ ਕੇ ਹਲ ਕਰਨੀਆਂ ਅਤੇ ਕਈ ਵਾਰ ਛੁੱਟੀ ਵਾਲੇ ਦਿਨ ਵੀ ਦਫਤਰ ਆਉਣਾ ਇਸ ਗਲ ਦਾ ਸੰਕੇਤ ਹੈ ਕਿ ਉਹ ਆਪਣਾ ਪੂਰੀ ਜਿੰਮਵਾਰੀ ਬਾਖੂਬੀ ਨਿਭਾ ਰਹੀ ਹਨ ਇਸ ਮੌਕੇ ਤੇ ਕਲੱਬ ਦੇ ਸੈਕਟਰੀ ਹਰਵੰਤ ਮਹਾਜਨ ਅਤੇ ਯੁਵਾ ਆਗੂ ਈਸ਼ੂ ਰਾਂਚਲ ਵਲੋ ਸਾਂਝੇ ਤੋਰ ਤੇ ਕਿਹਾ ਕਿ ਸ਼ਹਿਰ ਨੂੰ ਸਵੱਛ ਬਣਾਉਣਾਂ ਹਰ ਜ਼ਿੰਮੇਵਾਰ ਨਾਗਰਿਕ ਦਾ ਨੈਤਿਕ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸਹਿਰ ਨੂੰ ਸੁੰਦਰ ਬਣਾਉਣ ਦੀ ਮੁਹਿੰਮ ਵਿਚ ਨੀਵ ਵੈਲਫੇਅਰ ਸੁਸਾਇਟੀ ਦਾ ਕਲੀਨ ਅਤੇ ਗਰੀਨ ਪ੍ਰਾਜੈਕਟ ਵਰਦਾਨ ਸਾਬਿਤ ਹੋਵੇਗਾ। ਇਸ ਮੌਕੇ ਤੇ ਲਾਈਨ ਗੁਰਪ੍ਰੀਤ ਸਿੰਘ ਗਿੱਲ ਅਤੇ ਯੁਵਾ ਆਗੂ ਪੁਨੀਤ ਬਾਂਸਲ ਵਲੋ ਐੱਸ ਡੀ ਐਮ ਬਟਾਲਾ ਨੂੰ ਸਹਿਰ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਅਤੇ ਹਲ ਕਰਨ ਲਈ ਸੁਝਾਅ ਸਾਂਝੇ ਕੀਤੇ ਗਏ। ਅੰਤ ਵਿੱਚ ਐੱਸ ਡੀ ਐਮ ਬਟਾਲਾ ਡਾਕਟਰ ਸ਼ਾਇਰੀ ਭੰਡਾਰੀ ਵਲੋ ਨੀਵ ਵੈਲਫੇਅਰ ਸੁਸਾਇਟੀ ਦੇ ਪ੍ਰਾਜੈਕਟਾਂ ਅਤੇ ਕਮਾਂ ਦੀ ਸ਼ਲਾਘਾ ਕੀਤੀ ਗਈ ਅਤੇ ਪ੍ਰਸਾਸ਼ਨ ਵਲੋ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।