Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing 75ਵੇਂ ਅਜ਼ਾਦੀ ਅੰਮ੍ਰਿਤ ਮਹਾਂ ਉਤਸਵ ਮੌਕੇ ਦੇਸ਼ ਪ੍ਰਤੀਕ…

75ਵੇਂ ਅਜ਼ਾਦੀ ਅੰਮ੍ਰਿਤ ਮਹਾਂ ਉਤਸਵ ਮੌਕੇ ਦੇਸ਼ ਪ੍ਰਤੀਕ…

ਹੁਸ਼ਿਆਰਪੁਰ ( ਤਰਸੇਮ ਦੀਵਾਨਾ )

75ਵੇਂ ਅਜ਼ਾਦੀ ਅੰਮ੍ਰਿਤ ਮਹਾਂ ਉਤਸਵ ਮੌਕੇ ਦੇਸ਼ ਪ੍ਰਤੀਕ ਲਈਏ ਇਕ ਪ੍ਰਣ : ਸੰਜੀਵ ਤਲਵਾੜ

ਸਕੂਲੀ ਬੱਚਿਆਂ ਨੇ ਰੈਲੀ ਕੱਢ ਕੇ ਦੇਸ਼ ਭਗਤੀ ਦਾ ਜਜ਼ਬਾ ਬੁਲੰਦ ਕੀਤਾ

10 ਅਗਸਤ : 75 ਵਾਂ ਅਜ਼ਾਦੀ ਅੰਮ੍ਰਿਤ ਉਤਸਵ ਸਾਡੇ ਜੀਵਨ ਵਿੱਚ ਇੱਕ ਨਵੀਂ ਉਮੀਦ ਲੈ ਕੇ ਆਇਆ ਹੈ। ਪਿਛਲੇ ਸਾਲਾਂ ਵਿੱਚ ਹਰ ਭਾਰਤੀ ਨੇ ਮਹਿਸੂਸ ਕੀਤਾ ਹੈ ਕਿ ਭਾਰਤ ਹੁਣ ਬਦਲ ਰਿਹਾ ਹੈ, ਇਸ ਲਈ ਸਾਨੂੰ ਵੀ ਆਪਣੇ ਦੇਸ਼ ਪ੍ਰਤੀ ਘੱਟੋ-ਘੱਟ ਇੱਕ ਵਚਨ ਲੈ ਕੇ ਇਸ ਨੂੰ ਪੂਰਾ ਕਰਨਾ ਚਾਹੀਦਾ ਹੈ।ਉਪਰੋਕਤ ਸ਼ਬਦ ਯੁਵਾ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਸੰਜੀਵ ਤਲਵਾੜ ਨੇ ਬੀ.ਆਰ ਸੈਨਿਕ ਸਕੂਲ ਰਾਮ ਕਲੋਨੀ ਕੈਂਪ ਦੇ ਬੱਚਿਆਂ ਵੱਲੋਂ ਕੱਢੀ ਗਈ ਤਿਰੰਗਾ ਰੈਲੀ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਕਹੇ।ਤਲਵਾੜ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਵਧੀਆ ਬੁਨਿਆਦੀ ਢਾਂਚੇ ਵੱਲ ਵਧ ਰਿਹਾ ਹੈ, ਪਰ ਦੇਖਿਆ ਗਿਆ ਹੈ ਕਿ ਕਿਤੇ ਨਾ ਕਿਤੇ ਅਸੀਂ ਦੇਸ਼ ਦੀ ਵਿਰਾਸਤ ਤੋਂ ਜਾਣੂ ਨਾ ਹੋਣ ਕਾਰਨ ਇਹਨਾਂ ਨੂੰ ਨੁਕਸਾਨ ਪਹੁੰਚਾ ਰਹੇ ਹਾਂ। ਉਨ੍ਹਾਂ ਕਿਹਾ ਕਿ ਵਾਤਾਵਰਨ ਸੰਭਾਲ ਅੱਤੇ ਸਫ਼ਾਈ ਦੇ ਸਬੰਧ ਵਿੱਚ ਅਸੀਂ ਲਾਪਰਵਾਹ ਹੋ ਗਏ ਹਾਂ , ਅਸੀਂ ਖ਼ੁਦ ਕੂੜਾ ਦੂਜੇ ਦੇ ਘਰ ਅੱਗੇ ਸੁੱਟ ਕੇ ਸਾਫ਼-ਸਫ਼ਾਈ ਦੀ ਦੁਹਾਈ ਦਿੰਦੇ ਹਾਂ | ਤਲਵਾੜ ਨੇ ਕਿਹਾ ਕਿ ਅੱਜ ਸਾਨੂੰ ਆਪਣੀ ਸੋਚ ਬਦਲਣ ਦਾ ਮੌਕਾ ਮਿਲਿਆ ਹੈ ਅਤੇ ਇਸ ਮਿੱਟੀ ਦਾ ਕਰਜ਼ਾ ਚੁਕਾਉਣ ਲਈ ਪਹਿਲ ਕਰਨੀ ਚਾਹੀਦੀ ਹੈ।ਇਸ ਮੌਕੇ ਘਰ-ਘਰ ਜਾ ਕੇ ਰੈਲੀ ਕੱਢ ਲੋਕਾਂ ਨੂੰ ਤਿਰੰਗਾ ਲਹਿਰਾਉਣ ਦੇ ਤਰੀਕੇ ਬਾਰੇ ਵੀ ਜਾਣੂ ਕਰਵਾਇਆ ਗਿਆ।ਇਸ ਮੌਕੇ ਨੀਤੀ ਤਲਵਾੜ ਰੋਹਿਤ ਕੁਮਾਰ, ਰਜਨੀ ਬਰਕੀ ਮੁਸਕਾਨ ਪਰਾਸ਼ਰ ਸੋਨੀਆ ਤਲਵਾੜ ਇੰਦਰਜੀਤ ਕੌਰ ਰਵਿੰਦਰ ਕੌਰ ਹਰਪ੍ਰੀਤ ਕੌਰ ਕਾਜਲ ਅਤੇ ਬਾਕੀ ਸਟਾਫ਼ ਮੈਂਬਰ ਵੀ ਹਾਜ਼ਰ ਸਨ।
ਫੋਟੋ ਮੁਨੀਰ