Prime Punjab Times

Latest news
*ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ* ਪਾਂਡਵ ਸਰੋਵਰ ਮੰਦਰ ਵਿਖੇ ਮਾਂ ਬਗਲਾ ਮੁਖੀ, ਮਾਂ ਗਾਇਤਰੀ ਤੇ ਸੂਰਜ ਭਗਵਾਨ ਦੇ ਮੰਦਰਾਂ ਦਾ ਹੋਵੇਗਾ ਨਵ ਨਿਰਮਾਣ ਅਚਲੇਸ਼ਵਰ ਧਾਮ ਤੋਂ ਗੂੰਜਿਆ ਨਸ਼ਾ ਮੁਕਤੀ ਦਾ ਸੰਦੇਸ਼, ਬਟਾਲਾ ਤੋਂ ਫਤਿਹਗੜ੍ਹ ਚੂੜੀਆਂ ਤੱਕ ਕੱਢੀ ਯਾਤਰਾ ਖ਼ਾਲਸਾ ਕਾਲਜ ਵਿਖੇ 'ਵਿਸ਼ਵ ਓਜ਼ੋਨ ਦਿਵਸ' ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ
ADVERTISEMENT
You are currently viewing ਨਬਾਲਿਗਾ ਨੂੰ ਵਰਗਲਾ-ਫੁਸਲਾ ਕੇ ਕਿਧਰੇ ਲੈ ਜਾਣ ਤੇ ਇੱਕ ਨੌਜਵਾਨ ਤੇ ਮਾਮਲਾ ਦਰਜ

ਨਬਾਲਿਗਾ ਨੂੰ ਵਰਗਲਾ-ਫੁਸਲਾ ਕੇ ਕਿਧਰੇ ਲੈ ਜਾਣ ਤੇ ਇੱਕ ਨੌਜਵਾਨ ਤੇ ਮਾਮਲਾ ਦਰਜ

ਟਾਂਡਾ / ਦਸੂਹਾ (ਚੌਧਰੀ) 

15 ਜਨਵਰੀ : ਨਬਾਲਿਗਾ ਨੂੰ ਵਰਗਲਾ-ਫੁਸਲਾ ਕੇ ਕਿਧਰੇ ਲੈ ਜਾਣ ਤੇ ਇੱਕ ਨੌਜਵਾਨ ਤੇ ਟਾਂਡਾ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਦੀ ਪਛਾਣ ਲੋਕੇਸ਼ ਪੁੱਤਰ ਕ੍ਰਿਸ਼ਨਾ ਵਾਸੀ ਰਾਏ ਗੜ ਥਾਣਾ ਦੇਵੰਦ ਨਗਰ ਜਿਲਾ ਪੰਨਾ ਮੱਧ ਪ੍ਰਦੇਸ਼ ਹਾਲ ਵਾਸੀ ਫੌਜੀ ਕਲੌਨੀ ਟਾਂਡਾ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ।

ਟਾਂਡਾ ਪੁਲਿਸ ਨੂੰ ਦਿੱਤੇ ਬਿਆਨਾਂ ਚ ਨਬਾਲਿਗਾ ਦੀ ਮਾਤਾ ( ਉਮਰ ਕਰੀਬ 35 ਸਾਲ ) ਨੇ ਕਿਹਾ ਕਿ ਉਸਦੀ ਪਹਿਲੀ ਸ਼ਾਦੀ ਹਰਜੀਤ ਮਸੀਹ ਨਾਲ ਹੋਈ ਸੀ ਤੇ ਇਸ ਸ਼ਾਦੀ ਤੋਂ ਉਸਦੇ ਦੋ ਬੱਚੇ ਲੜਕਾ ਉਮਰ 16 ਸਾਲ ਅਤੇ ਲੜਕੀ  14 ਸਾਲ ਹੈ ਜੋ ਉਸਦਾ ਹਰਜੀਤ ਮਸੀਹ ਨਾਲ ਤਲਾਕ ਹੋਣ ਤੇ ਦੂਜੀ ਸ਼ਾਦੀ ਬਲਜੀਤ ਸਿੰਘ ਨਾਲ ਹੋਈ। ਜਿਸ ਤੋਂ ਇਕ ਲੜਕੀ  ਉਮਰ 5 ਸਾਲ ਹੈ। ਉਸਦੀ ਨਬਾਲਿਗ ਲੜਕੀ  ਜੋ ਛੇਵੀ ਕਲਾਸ ਵਿੱਚ ਪੜਦੀ ਹੈ ਜਿਸਦਾ ਲੋਕੇਸ਼ ਉਕਤ ਅਕਸਰ ਪਿੱਛਾ ਕਰਦਾ ਰਹਿੰਦਾ ਸੀ। ਜਿਸਦੇ ਘਰ ਜਾ ਕੇ ਵੀ ਕਾਫੀ ਵਾਰ ਸਮਝਾਇਆ ਪਰ ਬਾਜ ਨਹੀਂ ਆਇਆ। ਕਿ ਮਿਤੀ 11-01-23 ਨੂੰ ਉਹ ਬਾਹਰ ਕੰਮ ਕਾਰ ਤੋ 3-30 ਵਜੇ ਘਰ ਆਈ ਤਾਂ ਦੇਖਿਆ ਕਿ ਉਸਦੀ ਲੜਕੀ ਘਰ ਮੌਜੂਦ ਨਹੀਂ ਸੀ। ਜਿਸਦੀ ਕਾਫੀ ਭਾਲ ਕੀਤੀ ਤਾਂ ਪਤਾਜੋਈ ਕਰਨ ਤੇ ਪਤਾ ਲੱਗਾ ਕਿ ਲੋਕੇਸ਼ ਪੁੱਤਰ ਕ੍ਰਿਸ਼ਨਾ ਵਾਸੀ ਰਾਏ ਗੜ ਥਾਣਾ ਦੇਵੰਦ ਨਗਰ ਜਿਲਾ ਪੰਨਾ ਮੱਧ ਪ੍ਰਦੇਸ਼ ਹਾਲ ਵਾਸੀ ਫੌਜੀ ਕਲੌਨੀ ਟਾਂਡਾ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ ਦੀ ਘਰ ਹਾਜਰ ਨਹੀਂ ਹੈ। ਉਸਨੂੰ ਪੱਕਾ ਯਕੀਨ ਹੈ ਕਿ ਉਸਦੀ ਨਾਬਾਲਗ ਲੜਕੀ ਨੂੰ ਲੋਕੇਸ਼ ਉਕਤ ਵਰਗਲਾ ਕੇ ਵਿਆਹ ਦਾ ਝਾਂਸਾ ਦੇ ਕਿਧਰੇ ਭਜਾ ਕੇ ਲੈ ਗਿਆ ਹੈ ।ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ।