Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਪਾਕਿਸਤਾਨੀ ਖੇਤਰ ਤੋਂ ਭਾਰਤੀ ਖੇਤਰ ਵਿੱਚ ਘੁਸਪੈਠ ਕਰ ਰਹੇ ਦੋ ਡਰੋਨਾਂ ਨੂੰ ਬੀ ਐਸ ਐਫ ਦੇ ਜਵਾਨਾ ਫ਼ਾਇਰ ਕਰਕੇ ਮੋੜਿਆਂ

ਪਾਕਿਸਤਾਨੀ ਖੇਤਰ ਤੋਂ ਭਾਰਤੀ ਖੇਤਰ ਵਿੱਚ ਘੁਸਪੈਠ ਕਰ ਰਹੇ ਦੋ ਡਰੋਨਾਂ ਨੂੰ ਬੀ ਐਸ ਐਫ ਦੇ ਜਵਾਨਾ ਫ਼ਾਇਰ ਕਰਕੇ ਮੋੜਿਆਂ

ਗੁਰਦਾਸਪੁਰ(ਅਸ਼ਵਨੀ)

9 ਜਨਵਰੀ – ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਇੱਕ ਵਾਰ ਫਿਰ ਬੀਐਸਐਫ ਜਵਾਨਾਂ ਨੇ ਅਸਫਲ ਕਰ ਦਿਤਾ। ਜਾਣਕਾਰੀ ਅਨੁਸਾਰ ਪੁਲਿਸ ਸਟੇਸ਼ਨ ਦੋਰਾਂਗਲਾ ਅਧੀਨ ਭਾਰਤ-ਪਾਕਿਸਤਾਨ ਸਰਹੱਦ ‘ਤੇ ਬੀ.ਐਸ.ਐਫ ਦੀ 58 ਬਟਾਲੀਅਨ ਦੀ ਬੀਓਪੀ ਆਦੀਆਂ ਚੌਕੀ ਨੇੜੇ ਰਾਤ ਨੂੰ ਦੋ ਵਾਰ ਪਾਕਿਸਤਾਨੀ ਡਰੋਨ ਦੀ ਮੂਵਮੈਂਟ ਦੇਖੀ ਗਈ। ਜਦੋਂ ਪਾਕਿਸਤਾਨੀ ਡਰੋਨ ਭਾਰਤੀ ਖੇਤਰ ਵਿੱਚ ਦਾਖਲ ਹੋਇਆ ਤਾਂ ਬੀਐਸਐਫ ਦੇ ਜਵਾਨਾਂ ਨੇ 76 ਰਾਉਂਡ ਫਾਇਰ ਕੀਤੇ ਅਤੇ 2 ਇਲੂ ਬੰਬ (ਰੋਸ਼ਨੀ ਵਾਲੇ ਬੰਬ) ਦਾਗੇ, ਜਿਸ ਕਾਰਨ ਇਹ ਡਰੋਨ ਮੁੜ ਪਾਕਿਸਤਾਨ ਵੱਲ ਚਲੇ ਗਏ। ਇਸ ਸਬੰਧੀ ਬੀ.ਐਸ.ਐਫ ਦੇ ਬੁਲਾਰੇ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਸਰਹੱਦ ‘ਤੇ ਬੀ.ਪੀ.ਪੀ ਨੰਬਰ 21-23 ਵਿਖੇ ਬੀ.ਐਸ.ਐਫ 58 ਬਟਾਲੀਅਨ ਦੀ ਬੀ.ਓ.ਪੀ ਆਦੀਆਂ ਨੇੜੇ ਜਵਾਨਾਂ ਨੇ ਬੀਤੀ ਰਾਤ ਕਰੀਬ 9.35 ਤੋਂ 9.55 ਵਜੇ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਆਉਣ ਦੀ ਆਵਾਜ਼ ਸੁਣੀ ਅਤੇ ਇਹ ਆਵਾਜ਼ ਕਰੀਬ 300 ਮੀਟਰ ਦੀ ਉਚਾਈ ਤੋਂ ਆ ਰਹੀ ਸੀ, ਜਿਸ ‘ਤੇ ਜਵਾਨਾਂ ਨੇ ਪਹਿਲਾਂ 42 ਰਾਉਂਡ ਫਾਇਰ ਕੀਤੇ ਅਤੇ ਇਕ ਇਲੂ ਬੰਬ ਦਾਗਿਆ, ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਚਲਾ ਗਿਆ। ਇਸ ਤੋਂ ਬਾਅਦ ਦੂਸਰੀ ਵਾਰ ਬੀਤੀ ਰਾਤ 10:20 ਤੋਂ 10-52 ਦੇ ਦਰਮਿਆਨ ਸੈਨਿਕਾਂ ਨੇ ਡਰੋਨ ਆਉਣ ਦੀ ਆਵਾਜ਼ ਸੁਣੀ, ਜਿਸ ‘ਤੇ ਜਵਾਨਾਂ ਨੇ 44 ਰਾਉਂਡ ਫਾਇਰਿੰਗ ਅਤੇ 1 ਇਲੂ ਬੰਬ ਦਾਗਿਆ, ਜਿਸ ਤੋਂ ਬਾਅਦ ਇਹ ਡਰੋਨ ਫਿਰ ਤੋਂ ਵਾਪਿਸ ਪਾਕਿਸਤਾਨ ਵੱਲ ਚਲਾ ਗਿਆ।ਪੁਲਿਸ ਅਤੇ ਬੀ.ਐਸ.ਐਫ ਦੇ ਜਵਾਨਾਂ ਵੱਲੋਂ ਇਸ ਇਲਾਕੇ ਵਿੱਚ ਸਵੇਰ ਤੋਂ ਹੀ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਵਸਤੂ ਨਹੀਂ ਮਿਲੀ ।