Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਬੀਤੇ ਕੱਲ ਗੜ੍ਹਦੀਵਾਲਾ ਵਿਖੇ ਹੋਏ ਐਕਸੀਡੈਂਟ ਮਾਮਲੇ ਚ ਟਰੱਕ ਡਰਾਈਵਰ ਖਿਲਾਫ ਮੁਕੱਦਮਾ ਦਰਜ

ਬੀਤੇ ਕੱਲ ਗੜ੍ਹਦੀਵਾਲਾ ਵਿਖੇ ਹੋਏ ਐਕਸੀਡੈਂਟ ਮਾਮਲੇ ਚ ਟਰੱਕ ਡਰਾਈਵਰ ਖਿਲਾਫ ਮੁਕੱਦਮਾ ਦਰਜ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ) 

8 ਜਨਵਰੀ : 7 ਜਨਵਰੀ ਦੁਪਿਹਰ ਗੜ੍ਹਦੀਵਾਲਾ ਵਿਖੇ ਟਰੱਕ ਦੀ ਚਪੇਟ ਆਉਣ ਨਾਲ ਇੱਕ ਔਰਤ ਦੀ ਮੌਤ ਹੋ ਗਈ ਸੀ ਜਿਸਤੇ ਗੜ੍ਹਦੀਵਾਲਾ ਪੁਲਿਸ ਨੇ ਟਰੱਕ ਡਰਾਈਵਰ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਚਰਨਜੀਤ ਸਿੰਘ ਪੁੱਤਰ ਜੋਗਰਾਜ ਸਿੰਘ ਵਾਸੀ ਪੰਡੋਰੀ ਅਟਵਾਲ ਜਿਲ੍ਹਾ ਹੁਸ਼ਿਆਂਰਪੁਰ ( ਉਮਰ ਕਰੀਬ 45 ਸਾਲ ) ਉਸ ਦੀ ਭਰਜਾਈ ਹਰਮਿੰਦਰ ਕੌਰ  ਪਤਨੀ ਇੰਦਰਜੀਤ ਸਿੰਘ ਵਾਸੀ ਪੰਡੋਰੀ ਅਟਵਾਲ ਥਾਣਾ ਗੜਦੀਵਾਲਾ ਜਿਸ ਦੇ ਨਾਲ ਸੁਖਵਿੰਦਰ ਕੋਰ ਪਤਨੀ ਮਨਜੀਤ ਸਿੰਘ ਵਾਸੀ ਥਿੰਦਾ ਜੋ ਸਕੂਟਰੀ ਨੰਬਰ PB07-AR- 6482 ਤੇ ਸਵਾਰ ਹੋ ਕੇ ਥਿੰਦਾ ਚਿੱਪੜਾ ਨੂੰ ਚਲੇ ਸੀ, ਜਦੋਂ ਉਹ ਵਕਤ ਕਰੀਬ 1-30 PM ਵਜੇ ਟਾਂਡਾ ਮੋੜ ਤੋ ਥੋੜੇ ਪਿੱਛੇ ਸੀ ਤਾਂ ਇੱਕ ਟਰੱਕ ਬੜੀ ਤੇਜ ਰਫਤਾਰੀ ਤੇ ਲਾਪਰਵਾਹੀ ਨਾਲ ਹੁਸਿਆਰਪੁਰ ਵੱਲੋਂ ਆਇਆ। ਜਿਸ ਨੇ ਟਰੱਕ ਸਕੂਟਰੀ ਦੇ ਪਿੱਛੇ ਮਾਰਿਆ। ਜਿਸ ਨਾਲ ਮੇਰੀ ਭਰਜਾਈ ਹਰਮਿੰਦਰ ਕੌਰ ( ਉਮਰ ਕਰੀਬ 50 ਸਾਲ ) ਸਕੂਟਰੀ ਤੋ ਪਿੱਛੇ ਭਾਰ ਡਿੱਗੀ ਤੇ ਟਰੱਕ ਦੇ ਪਿੱਛਲੇ ਟਾਈਰ ਕੰਡਕਟਰ ਸਾਈਡ ਵਾਲੇ ਉੱਪਰ ਦੀ ਲੰਘ ਗਏ ਤੇ ਟਰੱਕ ਦਾ ਨੰਬਰ ਪੜਿਆ। ਜਿਸ ਦਾ ਨੰਬਰ PB-07-A-2939 ਸੀ ਤੇ ਟਰੱਕ ਦਾ ਡਰਾਇਵਰ ਦਾ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਸੁਰਿੰਦਰ ਸਿੰਘ ਪੁੱਤਰ ਪੂਰਨ ਵਾਸੀ ਪੰਨਵਾ ਥਾਣਾ ਦਸੂਹਾ ਜਿਲਾ ਹੁਸਿਆਰਪੁਰ ਦੱਸਿਆ। ਮੈਂ ਆਪਣੀ ਭਰਜਾਈ ਨੂੰ ਅਬੂਲੈਸ ਦਾ ਇੰਤਜਾਮ ਕਰਕੇ ਸਿਵਲ ਹਸਪਤਾਲ ਦਸੂਹਾ ਲਿਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਦੀ ਮੋਤ ਹੋ ਗਈ ਹੈ । ਟਰੱਕ ਚਾਲਕ ਸੁਰਿੰਦਰ ਸਿੰਘ ਮੌਕੇ ਤੋ ਖਿੱਸਕ ਗਿਆ ਅਤੇ ਟਰੱਕ ਉਕਤ ਨੂੰ ਉਥੇ ਹੀ ਛੱਡ ਗਿਆ।ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ।