ਬਲਾਚੌਰ ‘ਚ ਦਿਵਿਆ ਜੋਤੀ ਜਾਗ੍ਰਿਤ ਸੰਸਥਾਨ ਦੁਆਰਾ ਸ੍ਰੀ ਕ੍ਰਿਸ਼ਨ ਕਥਾ 19 ਤੋਂ 21 ਮਈ ਤੱਕ
ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ) : ਸਥਾਨਕ ਬਲਾਚੌਰ ਦੇ ਦਫਤਰ ਨਗਰ ਕੌਸਲ ਅਤੇ ਸੈਣੀ ਹਸਪਤਾਲ ਦੇ ਨਜ਼ਦੀਕ ਮਿਤੀ 19 ਮਈ ਤੋਂ 21 ਮਈ ਤੱਕ ਵਿਵਿਆ ਜੋਤੀ ਜਾਗ੍ਰਿਤ ਸੰਸਥਾਨ ਨਵਾਂਸ਼ਹਿਰ ਦੁਆਰਾ ਸ੍ਰੀ ਕ੍ਰਿਸ਼ਨ ਕਥਾ ਦਾ ਆਯੋਜਨ ਕੀਤਾ ਗਿਆ ਹੈ । ਇਹ ਕਥਾ ਰੋਜ਼ਾਨਾ ਸ਼ਾਮ ਨੂੰ 7 ਵਜੇਂ ਆਰੰਭ ਹੋਇਆ ਕਰੇਗੀ ਅਤੇ ਰਾਤ 10 ਵਜੇ੍ਹ ਇਸ ਦੀ ਸਮਾਪਤ ਹੋਵੇਗੀ । ਇਸ ਸਥਾਨ ਤੇ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਪੰਡਾਲ ਦਾ ਆਯੋਜਨ ਕੀਤਾ ਗਿਆ ਹੈ ।ਇਸ ਮੌਕੇ ਦਿਵਿਆ ਜੋਤੀ ਜਾਗ੍ਰਿਤ ਸੰਸਥਾਨ ਦੀ ਸ਼ਾਖਾ ਰਾਹੋਂ ਰੋਡ ਨਵਾਂਸ਼ਹਿਰ ਤੋਂ ਕਥਾ ਵਿਆਸ ਸਾਧਵੀ ਦਿਵੇਸ਼ਾ ਭਾਰਤੀ ਜੀ ਵਲੋਂ ਕੀਤੀ ਜਾਵੇਗੀ ਅਤੇ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ ।
ਫੋਟੋ: ਦਿਵਆ ਜੋਤੀ ਜਾਗ੍ਰਿਤ ਸੰਸਥਾਨ ਤੋਂ ਕਥਾ ਵਿਆਸ ਸਾਧਵੀ ਦਿਵੇਸ਼ਾ ਭਾਰਤੀ ।








