Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing ਜਨਤਕ ਸ਼ਿਕਾਇਤ ਨਿਵਾਰਨ ਕੈਂਪ ਦੌਰਾਨ ਪਿੰਡ ਮਸਤੀਵਾਲ ਵਿਖੇ 193 ਸ਼ਿਕਾਇਤਾਂ ਚੋਂ 129 ਦਾ ਮੌਕੇ ਤੇ ਕੀਤਾ ਨਿਪਟਾਰਾ  

ਜਨਤਕ ਸ਼ਿਕਾਇਤ ਨਿਵਾਰਨ ਕੈਂਪ ਦੌਰਾਨ ਪਿੰਡ ਮਸਤੀਵਾਲ ਵਿਖੇ 193 ਸ਼ਿਕਾਇਤਾਂ ਚੋਂ 129 ਦਾ ਮੌਕੇ ਤੇ ਕੀਤਾ ਨਿਪਟਾਰਾ  

ਗੜ੍ਹਦੀਵਾਲਾ(ਚੌਧਰੀ / ਯੋਗੇਸ਼ ਗੁਪਤਾ ) 
ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਕੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ : ਜਸਵੀਰ ਸਿੰਘ ਰਾਜਾ 
22 ਦਸੰਬਰ : ਵਿਧਾਨ ਸਭਾ ਹਲਕਾ ਟਾਂਡਾ ਦੇ ਪਿੰਡ ਮਸਤੀਵਾਲ ਵਿਖੇ ਜਨਤਕ ਸ਼ਿਕਾਇਤ ਨਿਵਾਰਨ ਕੈਂਪ ਲਗਾਇਆ ਗਿਆ।  ਇਸ ਕੈਂਪ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਜਸਬੀਰ ਸਿੰਘ ਰਾਜਾ ਨੇ ਬੋਲਦਿਆਂ ਕਿਹਾ ਕਿ ਇਹ ਕੈਂਪ ਪੇਂਡੂ ਇਲਾਕੇ ਵਿਚ ਜਿਹੜੇ ਲੋਕ ਦਫ਼ਤਰਾਂ ਵਿੱਚ ਪਹੁੰਚ ਨਹੀਂ ਸਕਦੇ ਉਹਨਾਂ ਦੀ ਭਲਾਈ ਲਈ,ਉਨ੍ਹਾਂ ਨੂੰ ਸਰਕਾਰ ਦੀਆਂ ਸੁੱਖ ਸਹੂਲਤਾਂ ਦੇਣ ਲਈ ਇਹ ਕੈਂਪ ਲਗਾਏ ਜਾ ਰਹੇ ਹਨ ।ਉਨ੍ਹਾਂ ਅੱਗੇ ਕਿਹਾ ਕਿ ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਕੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਐਸਡੀਐਮ ਦਸੂਹਾ ਓਜਸਵੀ, ਡੀਐਸਪੀ ਟਾਂਡਾ ਕਲਵੰਤ ਸਿੰਘ  ਤਹਿਸੀਲਦਾਰ,ਮਨਵੀਰ ਸਿੰਘ ਢਿੱਲੋਂ,ਨਾਇਬ ਤਸੀਲਦਾਰ ਲਵਦੀਪ ਸਿੰਘ ਧੂਤ,ਐਸ ਐਚ ਓ ਗੜ੍ਹਦੀਵਾਲਾ ਸਤਵਿੰਦਰ ਸਿੰਘ ਧਾਲੀਵਾਲ, ਬੀਡੀਓ ਕੂਸ਼ਲ ਕੁਮਾਰ ਅਤੇ ਵੱਖ-ਵੱਖ ਮਹਿਕਮਿਆਂ ਦੇ ਉੱਚ ਅਧਿਕਾਰੀ ਅਧਿਕਾਰੀ ਹਾਜ਼ਰ ਸਨ। ਕੈਂਪ ਦੀ ਸ਼ੁਰੂਆਤ ਵਿੱਚ ਹੀ ਸਕੂਲ ਵਿਚ ਜੰਗਲਾਤ ਵਿਭਾਗ ਵੱਲੋਂ ਫੁੱਲਦਾਰ ਵਧੀਆ ਬੂਟੇ ਲਗਾਏ ਗਏ। ਇਸ ਕੈਂਪ ਵਿਚ 193 ਸ਼ਿਕਾਇਤਾਂ ਪਹੁੰਚੀਆਂ ਦੇ 129 ਦਾ ਮੌਕੇ ਤੇ ਨਿਪਟਾਰਾ ਕਰ ਦਿੱਤਾ ਗਿਆ।ਇਸ ਮੌਕੇ ਇਸ ਮੌਕੇ ਉਨ੍ਹਾਂ ਦੇ ਨਾਲ ਜਿਲਾ ਯੂਥ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ,ਕੇਸ਼ਵ ਸੈਣੀ ਪ੍ਰਧਾਨ,ਕੁਲਦੀਪ ਸਿੰਘ ਮਿੰਟੂ ਹਲਕਾ ਕੋ-ਕੋਡੀਨੇਟਰ ,ਹਰਭਜਨ ਸਿੰਘ ਢਟ, ਪ੍ਰਿੰਸ, ਮਾ ਰਛਪਾਲ ਸਿੰਘ ,ਜਗਜੀਵਨ ਸਿੰਘ ਜੱਗੀ ,ਕੈਪਟਨ ਕਰਨ ਸਿੰਘ ,ਕੈਪਟਨ ਤਰਸੇਮ ਸਿੰਘ, ਲਖਬੀਰ ਸਿੰਘ ਮੱਲੀਆਂ, ਗੁਰਮੇਲ ਸਿੰਘ ਮੱਲ੍ਹੁਵਾਲ ,ਹਰਜਿੰਦਰ ਸਿੰਘ ਦਾਰਾਪੁਰ, ਮੇਜਰ ਸਿੰਘ ਬਰੂਹੀ ,ਸ਼ੁੱਭਾਸ ਕੋਈ ,ਕਾਲ਼ਾ ਮਸਤੀਵਾਲ ਆਦਿ ਹਾਜ਼ਰ ਸਨ।
 ਸ਼ਿਕਾਇਤਾਂ ਦਾ ਵੇਰਵਾ ਇਸ ਪ੍ਰਕਾਰ : –
ਮਾਲ ਮਹਿਕਮੇ ਨਾਲ ਸਬੰਧਤ 38,ਬੀਡੀਓ ਦਫ਼ਤਰ ਕੋਲ 41, ਪਸ਼ੂ ਪਾਲਣ ਵਿਭਾਗ ਕੋਲ 12, ਸਿਹਤ ਵਿਭਾਗ ਦੀਆਂ 07  ,ਸਿੱਖਿਆ ਮਹਿਕਮੇ ਦੀਆਂ 03 , ਬਿਜਲੀ ਵਿਭਾਗ ਦੀਆਂ 06, ਪੰਜਾਬ ਰੋਡਵੇਜ਼ ਦੀਆਂ 08, ਫੂਡ ਸਪਲਾਈ ਮਹਿਕਮੇ ਦੀਆਂ 11, ਬਾਲ ਵਿਕਾਸ ਤੇ ਪੰਚਾਇਤ ਵਿਭਾਗ ਕੋਲ 03 ਪੁਲਿਸ ਮਹਿਕਮੇ ਕੋਂਲ 21, ਬੀ ਐਲ ਓ ਬਲਾਕ ਕੋਂਲ 12 ,ਖੇਤੀਬਾੜੀ ਵਿਭਾਗ ਕੋਂਲ 05 ,ਮਛੀ ਤੇ  ਪਸ਼ੂ ਪਾਲਣ ਕੋਲ 10, ਫੁੱਟਕਲ 05 ਸ਼ਿਕਾਇਤ ਆਈਆਂ ਹਨ। 
 
error: copy content is like crime its probhihated