Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਮਾਮਲਾ ਬੱਸੀ ਦੌਲਤ ਖਾਨ ਗੋਲੀ ਕਾਂਡ ਦਾ ਹੁਸ਼ਿਆਰਪੁਰ ਪੁਲਿਸ ਦੀ ਵਿਲੱਖਣ ਕਾਰਗੁਜ਼ਾਰੀ…!

ਮਾਮਲਾ ਬੱਸੀ ਦੌਲਤ ਖਾਨ ਗੋਲੀ ਕਾਂਡ ਦਾ ਹੁਸ਼ਿਆਰਪੁਰ ਪੁਲਿਸ ਦੀ ਵਿਲੱਖਣ ਕਾਰਗੁਜ਼ਾਰੀ…!

ਹੁਸ਼ਿਆਰਪੁਰ(ਤਰਸੇਮ ਦੀਵਾਨਾ )

ਗੋਲੀ ਲੱਗਣ ਨਾਲ ਪੀੜਤ ਵਿਅਕਤੀਆਂ ‘ਤੇ ਹੀ ਪੁਲਿਸ ਨੇ ਦਰਜ ਕੀਤਾ 307 ਦਾ ਮਾਮਲਾ 

ਪੀੜਤ ਧਿਰ ਨੇ ਲਗਾਏ ਹੁਸ਼ਿਆਰਪੁਰ ਪੁਲਿਸ ‘ਤੇ ਧੱਕੇਸ਼ਾਹੀ ਦੇ ਦੋਸ਼

15 ਦਸੰਬਰ : ਹੁਸ਼ਿਆਰਪੁਰ ਦੇ ਥਾਣਾ ਮਾਡਲ ਟਾਊਨ ਅਧੀਨ ਪੈਦੇ ਪਿੰਡ ਬੱਸੀ ਦੋਲਤ ਖਾਂ ਦੇ ਅੱਡੇ ਵਿਚ 1 ਨਵੰਬਰ ਨੂੰ ਵਾਪਰੇ ਗੋਲੀਕਾਂਡ ਵਿੱਚ ਪੁਲਸ ਵੱਲੋਂ ਉਲਟਾ ਪੀੜਤ ਵਿਅਕਤੀਆਂ ਖ਼ਿਲਾਫ਼ ਹੀ ਕੇਸ ਦਰਜ ਕਰਨ ਦਾ ਹੈਰਾਨਕੁੰਨ ਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।ਸਥਾਨਕ ਦਾਅਵਤ ਰੈਸਟੋਰੈਂਟ ਵਿਚ ਕਰਵਾਈ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜੇਸ਼ ਕੁਮਾਰ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਤੇ ਪੀੜਤ ਵਿਅਕਤੀਆਂ ਪ੍ਰਵੀਨ ਕੁਮਾਰ ਪੁੱਤਰ ਗੁਰਦਿਆਲ ਚੰਦ ਵਾਸੀ ਪਿੰਡ ਰੌੜੀਆਂ ਆਦਿ ਨੇ ਦੱਸਿਆ ਬਸੀ ਦੌਲਤ ਖਾਂ ਦੇ ਅੱਡੇ ਤੇ ਹੋਈ ਲੜਾਈ ਦੌਰਾਨ ਅਸ਼ੋਕ ਕੁਮਾਰ ਨੇ ਜਾਨੋ ਮਾਰਨ ਦੀ ਨੀਅਤ ਨਾਲ ਰਿਵਾਲਵਰ ਨਾਲ ਗੋਲੀਆਂ ਚਲਾ ਕੇ ਜਤਿੰਦਰ ਕੁਮਾਰ ਜੋਨੀ ਪੁੱਤਰ ਰਾਜ ਕੁਮਾਰ ਵਾਸੀ ਰੋੜੀਆਂ ਅਤੇ ਮਨਦੀਪ ਕੁਮਾਰ ਮਨੂੰ ਪੁੱਤਰ ਜਗਦੀਸ਼ ਕੁਮਾਰ ਵਾਸੀ ਪਿੰਡ ਰੋੜੀਆਂ ਨੂੰ ਜ਼ਖਮੀ ਕਰ ਦਿੱਤਾ।ਇਸ ਮਾਮਲੇ ਵਿੱਚ ਥਾਣਾ ਮਾਡਲ ਟਾਊਨ ਅਧੀਨ ਆਉਂਦੀ ਪੁਲਿਸ ਚੌਂਕੀ ਪੁਰਹੀਰਾਂ ਨੇ ਕਾਰਵਾਈ ਕਰਦਿਆਂ ਗੋਲੀ ਚਲਾਉਣ ਵਾਲੇ ਦੁਕਾਨ ਮਾਲਿਕ ਅਸ਼ੋਕ ਕੁਮਾਰ,ਉਸਦੇ ਸਾਲੇ ਰਾਜੀਵ,ਪਿਤਾ ਬੰਸੀ ਲਾਲ ਖਿਲਾਫ ਕੇਸ ਦਰਜ ਕਰ ਦਿੱਤਾ ਅਤੇ ਅਸ਼ੋਕ ਕਮਾਰ ਨੂੰ ਗ੍ਰਿਫਤ‍ਾਰ ਕਰ ਲਿਆ।ਪ੍ਰੈੱਸ ਕਾਨਫਰੰਸ ਦੌਰਾਨ ਰਾਜੇਸ਼ ਕੁਮਾਰ ਆਪ ਆਗੂ ਨੇ ਦੱਸਿਆ ਕਿ ਰਾਜਨੀਤਿਕ ਸ਼ਹਿ ਕਾਰਣ ਪੁਲਿਸ ਵੱਲੋੰ ਬਾਕੀ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਸਗੋੰ ਪੀੜਤ ਵਿਅਕਤੀਆਂ ਖਿਲਾਫ ਹੀ 307 ਦਾ ਕੇਸ ਦਰਜ ਕਰ ਲਿਆ ਗਿਆ ਹੈ।ਉਨਾ ਹੈਰਾਨਕੁੰਨ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਅਸ਼ੋਕ ਕੁਮਾਰ ਹਿਰਾਸਤ ਵਿੱਚ ਹੋਣ ਦੇ ਬਾਵਜੂਦ ਵੀ ਉਨਾਂ ‘ਤੇ ਰਾਜ਼ੀਨਾਵਾਂ ਕਰਨ ਦਾ ਦਬਾਓ ਬਣਾ ਰਿਹਾ ਹੈ ਅਤੇ ਨਾ ਮੰਨਣ ਤੇ ਨੁਕਸਾਨ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ।ਉਸ ਦਾ ਪਿਤਾ ਬੰਸੀ ਲਾਲ ਬਿਨਾਂ ਕਿਸੇ ਡਰ ਦੇ ਰੋਜ਼ਾਨਾ ਦੁਕਾਨ ‘ਤੇ ਆ ਰਿਹਾ ਹੈ। ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਕਤ ਵਾਰਦਾਤ ਮੌਕੇ ਜੋਨੀ ਦੇ 4 ਗੋਲੀਆਂ ਜਦਕਿ ਮੰਨੂ ਦੇ ਇੱਕ ਗੋਲੀ ਲੱਗੀ।ਇਨਾਂ ਹੀ ਨਹੀੰ ਸਾਡੇ ਉੱਪਰ ਵੀ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਈ ਪਰ ਹੇਠਾਂ ਬੈਠ ਜਾਣ ਕਾਰਣ ਗੋਲੀ ਉੱਪਰੋਂ ਲੰਘਣ ਨਾਲ ਜਾਨ ਬੱਚ ਗਈ। ਉਸ ਨੇ ਪੂਰੇ ਦਾਅਵੇ ਨਾਲ ਕਿਹਾ ਕਿ ਉਨਾਂ ਉੱਪਰ ਰਾਜੀਨਾਵੇਂ ਦਾ ਦਬਾਓ ਬਣਾਉਣ ਲਈ ਪੁਲਿਸ ਵੱਲੋਂ ਰਾਜਨੀਤਿਕ ਸ਼ਹਿ ‘ਤੇ ਉਲਟਾ ਉਨਾਂ ਖਿਲਾਫ ਹੀ ਧਾਰਾ 307 ਅਧੀਨ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਦਕਿ ਇਸ ਸਾਰੀ ਵਾਰਦਾਤ ਵਿੱਚ ਉਨਾਂ ਦੇ ਕੋਲ ਕੋਈ ਹਥਿਆਰ ਨਹੀੰ ਸੀ।ਜਿਸ ਦਾ ਸਬੂਤ ਸੀਸੀਟੀਵੀ ਫੁਟੇਜ਼ ਵਿੱਚ ਵੀ ਸਾਫ ਦਿਖਾਈ ਦੇ ਰਿਹਾ ਹੈ।ਉਨਾਂ ਜ਼ਿਲਾ ਪੁਲਿਸ ਮੁਖੀ ਪਾਸੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਉਨਾਂ ਨਾਲ ਇਨਸਾਫ ਕੀਤਾ ਜਾਵੇ।ਇਸ ਮੌਕੇ ਲਵਲੀ ਸਰਪੰਚ ਪਿੰਡ ਰੌੜੀਆਂ,ਨਿਸ਼ਾ,ਹਰਮੇਸ਼,ਪਵਨਦੀਪ ਕੌਰ ਆਦਿ ਮੌਜੂਦ ਸਨ।

ਕੀ ਕਹਿਣਾ ਚੌਂਕੀ ਇੰਚਾਰਜ ਦਾ;

ਇਸ ਮਾਮਲੇ ਸੰਬੰਧੀ ਪੱਖ ਲੈਣ ਲਈ ਸੰਪਰਕ ਕਰਨ ‘ਤੇ ਪੁਰਹੀਰਾਂ ਚੌੰਕੀ ਇੰਚਾਰਜ ਐੱਸ ਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਦੋਸ਼ ਲਗਾਉਣ ਵਾਲੀ ਪਿੰਡ ਰੋੜਿਆਂ ਵਾਲੀ ਧਿਰ ਬੱਸੀ ਦੌਲਤ ਖਾਂ ਦੁਕਾਨ ਤੇ ਹਮਲਾਵਰ ਹੋ ਕੇ ਤੇਜ਼ਧਾਰ ਹਥਿਆਰ ਲੈ ਕੇ ਆਏ ਸਨ ਇਸੇ ਲਈ ਉਨਾਂ ‘ਤੇ ਉਕਤ ਧਾਰਾ 307 ਅਧੀਨ ਪਰਚਾ ਦਰਜ ਕੀਤਾ ਗਿਆ ਹੈ।ਉਨਾਂ ਕਿਸੇ ਵੀ ਧਿਰ ਨਾਲ ਬੇਇਨਸਾਫੀ ਹੋਣ ਦੇ ਦੋਸ਼ਾਂ ਨੂੰ ਨਕਾਰ ਦਿੱਤਾ।ਪਰ ਜਦੋਂ ਚੌੰਕੀ ਇੰਚਾਰਜ ਨਾਲ ਸੀਸੀਟੀਵੀ ਫ਼ੁਟੇਜ਼ ਮੁਤਾਬਿਕ ਕੋਈ ਹਥਿਆਰ ਨਾ ਹੋਣ ਬਾਰੇ ਦੱਸਿਆ ਤਾਂ ਉਸ ਨੇ ਟਾਲ ਮਟੋਲ ਕਰ ਦਿੱਤਾ।

ਦੂਜੀ ਧਿਰ ਦਾ ਕੀ ਕਹਿਣਾ;ਇਸ ਮਾਮਲੇ ਵਿੱਚ ਪੱਖ ਲੈਣ ‘ਤੇ

ਇਸ ਮਾਮਲੇ ਵਿੱਚ ਪੱਖ ਲੈਣ ਲਈ ਸੰਪਰਕ ਕਰਨ ‘ਤੇ ਬੱਸੀ ਦੌਲਤ ਖਾਂ ਦੁਕਾਨ ਦੇ ਮਾਲਿਕ ਬੰਸੀ ਲਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸੇ ਔਰਤ ਨੇ ਫੋਨ ਚੁੱਕਿਆ ਅਤੇ ਬੰਸੀ ਲਾਲ ਨਾਲ ਗੱਲ ਕਰਵਾਉਣ ਲਈ ਕਹਿਣ ਤੇ ਉਸ ਨੇ ਫੋਨ ਕੱਟ ਦਿੱਤਾ ਅਤੇ ਵਾਰ ਵਾਰ ਫੋਨ ਕਰਨ ‘ਤੇ ਵੀ ਅਟੈਂਡ ਨਹੀੰ ਕੀਤਾ।

error: copy content is like crime its probhihated