Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਜਲੰਧਰ ‘ਚ ਲੋਕਾਂ ਦੇ ਘਰ ਤੋੜ ਕੇ ਬੇਘਰ ਕਰਨ ਖਿਲਾਫ ਬੇਗਮਪੁਰਾ ਟਾਇਗਰ ਫੋਰਸ ਨੇ ਪੰਜਾਬ ਤੇ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ

ਜਲੰਧਰ ‘ਚ ਲੋਕਾਂ ਦੇ ਘਰ ਤੋੜ ਕੇ ਬੇਘਰ ਕਰਨ ਖਿਲਾਫ ਬੇਗਮਪੁਰਾ ਟਾਇਗਰ ਫੋਰਸ ਨੇ ਪੰਜਾਬ ਤੇ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ

ਹੁਸ਼ਿਆਰਪੁਰ (ਤਰਸੇਮ ਦੀਵਾਨਾ )

ਮਾਵਾ ,ਭੈਣਾਂ ਦੀਆਂ ਗੰਦੀਆਂ ਗਾਲ਼ਾਂ ਕੱਢਣ ਵਾਲੇ ਪੁਲਿਸ ਅਧਿਕਾਰੀ ਨੂੰ ਕੀਤਾ ਜਾਵੇ ਤੁਰੰਤ ਡਿਸਮਿਸ ਕੀਤਾ ਜਾਵੇ : ਬੇਗਮਪੁਰਾ ਟਾਇਗਰ ਫੋਰਸ

15 ਦਸੰਬਰ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਲੰਧਰ ਵਿਖੇ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਲੋਕਾਂ ਦੇ ਘਰ ਤੋੜਕੇ ਉਨਾਂ ਨੂੰ ਕੜਕਦੀ ਠੰਡ ਵਿੱਚ ਬੇਘਰ ਕਰਨ ਖਿਲਾਫ ਬੇਗਮਪੁਰਾ ਟਾਇਗਰ ਫੋਰਸ ਰਜਿ. ਨੇ ਡਾ.ਅੰਬੇਦਕਰ ਚੌੰਕ ਹੁਸ਼ਿਆਰਪੁਰ ਵਿਖੇ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੂਕ ਮੁਜ਼ਾਰਹਾ ਕੀਤਾ ਗਿਆ । ਇਸ ਮੌਕੇ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਤੇ ਜਿਲ੍ਹਾ ਪ੍ਰਧਾਨ ਹੈਪੀ ਫਤਹਿਗੜ੍ਹ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆ ਕੌਮੀ ਚੇਅਰਮੈਨ ਤਰਸੇਮ ਦੀਵਾਨਾ ,ਪੰਜਾਬ ਪ੍ਰਧਾਨ ਵੀਰਪਾਲ ਠਰੋਲੀ, ਜਿਲ੍ਹਾ ਇੰਚਾਰਜ ਚਰਨਜੀਤ ਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਵੱਡੀਆਂ-ਵੱਡੀਆਂ ਗੱਲਾਂ ਵੱਡੇ ਵੱਡੇ ਵਾਅਦੇ ਕਰਦੀ ਸੀ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਹੋਵੇਗੀ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੋਰਾਨ ਲੋਕਾ ਨੂੰ ਧਰਨੇ ਨਹੀ ਲਾਉਣੇ ਪੈਣਗੇ ਪਬਲਿਕ ਦੇ ਸਾਰੇ ਕੰਮ ਘਰ ਬੈਠੇ ਹੀ ਹੋਣਗੇ ਪਬਲਿਕ ਨੂੰ ਘਰੋ ਬੇ-ਘਰ ਨਹੀ ਹੋਣ ਦਿੱਤਾ ਜਾਵੇਗਾ ਪ੍ਰੰਤੂ ਅੱਜ ਆਮ ਆਦਮੀ ਪਾਰਟੀ ਦੇ ਅੱਧੀ ਸਦੀ ਤੋ ਜਿਆਦਾ ਸਮੇ ਤੋ ਆਪਣੇ ਆਸ਼ਿਆਨੇ ਬਣਾਕੇ ਬੈਠਿਆ ਨੂੰ ਮਿੰਟਾਂ ਵਿੱਚ ਹੀ ਬੇਤਹਾਸ਼ਾ ਠੰਡ ਵਿੱਚ ਘਰੋਂ ਬੇਘਰ ਕਰ ਦਿੱਤਾ ਹੈ। ਇੱਕ ਵਾਇਰਲ ਹੋਈ ਵੀਡੀਓ ਵਿੱਚ ਇੱਕ ਐਸ ਐਸ ਪੀ ਰੈਕ ਦਾ ਅਧਿਕਾਰੀ ਇੱਕ ਪ੍ਰੀਵਾਰ ਨੂੰ ਸ਼ਰੇਆਮ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢਕੇ ਤੁਰੰਤ ਸਮਾਨ ਚੁੱਕਣ ਨੂੰ ਕਹਿ ਰਿਹਾ ਹੈ ਜੋ ਕਿ ਇੱਕ ਘੋਰ ਅਨਿਆਏ ਹੈ ਆਗੂਆ ਨੇ ਮੰਗ ਕੀਤੀ ਕਿ ਗੰਦੀਆ ਗਾਲਾ ਕੱਢਣ ਵਾਲੇ ਪੁਲਿਸ ਅਧਿਕਾਰੀ ਨੂੰ ਤੁਹਾਨੂੰ ਡਿਸਮਿਸ ਕੀਤਾ ਜਾਵੇ ।ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਵਲੋ ਚੌਣਾ ਤੋ ਪਹਿਲਾ ਪਬਲਿਕ ਨਾਲ ਇਹ ਵਾਅਦੇ ਕੀਤੇ ਗਏ ਸਨ ਕਿ ਦਿੱਲੀ ਵਿੱਚ ਸਰਕਾਰੀ ਸਕੂਲਾਂ ਦੀ ਤਰ੍ਹਾਂ ਵਧੀਆ ਸਕੂਲ ਬਣਾਵਾਗੇ , ਹਸਪਤਾਲਾਂ ਵਿੱਚ ਸੁਧਾਰ ਕਰਾਗੇ ਗਰੀਬ ਲੋਕਾਂ ਨੂੰ ਘਰ ਮੁਹੱਈਆ ਕਰਵਾਗੇ, ਬਿਜਲੀ ਦੇ ਬਿੱਲ ਮੁਆਫ਼ ਕਰਵਾਗੇ ਅਤੇ ਦਿੱਲੀ ਵਿੱਚ ਵੀ.ਆਈ.ਪੀ ਕਲਚਰ ਨੂੰ ਘਟਾਉਣ ਵਰਗੇ ਜੋ ਕੰਮ ਦਿੱਲੀ ਵਿੱਚ ਕੀਤੇ ਗਏ ਹਨ, ਉਹੀ ਕੰਮ ਪੰਜਾਬ ਵਿੱਚ ਵੀ ਕਰਾਗੇ ਪਰ ਇਸ ਦੇ ਉਲਟ ਨਤੀਜੇ ਦੇਖਣ ਨੂੰ ਮਿਲ ਰਹੇ ਹਨ । ਆਗੂਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਈ ਸਾਲਾਂ ਤੋਂ ਘਰਾਂ ਵਿਚ ਰਹਿ ਰਹੇ ਲੋਕਾਂ ਨੂੰ ਬੇਘਰ ਕਰਨ ‘ਤੇ ਤੁਲੀ ਹੋਈ ਹੈ। ਅੱਜ ਉਹ ਬੇਘਰੇ ਲੋਕ ਕੜਾਕੇ ਦੀ ਠੰਢ ਵਿੱਚ ਸੜਕਾਂ ’ਤੇ ਰਹਿਣ ਲਈ ਮਜਬੂਰ ਹਨ। ਉਹਨਾ ਕਿਹਾ ਕਿ ਜੇਕਰ ਸੁਪਰੀਮ ਕੋਰਟ ਦਾ ਹੁਕਮ ਵੀ ਸੀ ਤਾਂ ਵੀ ਸਰਕਾਰ ਆਪਣੇ ਵਲੋ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਦੀ ਸੀ, ਉਨ੍ਹਾਂ ਨੂੰ ਬੇਘਰ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਰਹਿਣ ਦਾ ਇੰਤਜ਼ਾਮ ਕਿਤੇ ਹੋਰ ਕਰ ਸਕਦੀ ਸੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਹੈ ਅਤੇ ਇਸ ਨੇ ਇੱਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ, ਉਲਟਾ ਜੋ ਲੋਕ ਅਮਨ-ਸ਼ਾਂਤੀ ਨਾਲ ਜੀਵਨ ਬਤੀਤ ਕਰ ਰਹੇ ਸਨ, ਉਹ ਹੁਣ ਡਰ ਦੇ ਮਾਹੌਲ ਵਿੱਚ ਜੀਅ ਰਹੇ ਹਨ।ਇਸ ਲਈ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਪੰਜਾਬ ਦੇ ਹਾਲਾਤ ਵਿਗੜਨ ਤੋਂ ਪਹਿਲਾਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਕੇਸ਼ ਕੁਮਾਰ ਭੱਟੀ, ਹੈਪੀ ਸਾਈੰ ਮਾਨਾ , ਸੰਦੀਪ ਕੁਮਾਰ ਜੱਲੋਵਾਲ ,ਭੁਪਿੰਦਰ ਕੁਮਾਰ ਬੱਧਣ , ਹਰੀ ਰਾਮ ਆਦੀਆ ਜਿਲ੍ਹਾ ਪ੍ਰਧਾਨ ਭਾਵਾਦਾਸ ਅਮਨਦੀਪ ਸਿੰਘ ਚਰਨਜੀਤ ਸਿੰਘ ਕਮਲਜੀਤ ਸਿੰਘ ਬਿਸ਼ਨਪਾਲ ਗਿਆਨ ਚੰਦ ਮੁਸਾਫ਼ਰ ਸਿੰਘ ਸ਼ੇਰਾ ਸਿੰਘ ਵਿਸ਼ਾਲ ਸਿੰਘ ਹਰਨੇਕ ਸਿੰਘ ਬੱਧਣ  ਸਨੀ ਸੀਣਾ, ਸੁਸ਼ਾਂਤ ਮੰਮਣ ਬਿਕਰਮ ਬਿੱਜ ਹੈਪੀ ਫਤਹਿਗਡ਼੍ਹ ਮਨੀਸ਼ ਕੁਮਾਰ ਦਵਿੰਦਰ ਕੁਮਾਰ ਵਿਜੇ ਕੁਮਾਰ ਜੱਲੋਵਾਲ ਖਨੂਰ ਭੁਪਿੰਦਰ ਕੁਮਾਰ ਭਿੰਦਾ ,ਦੋਆਬਾ ਇੰਚਾਰਜ ਜੱਸਾ ਨੰਦਨ , ਜ਼ਿਲ੍ਹਾ ਸਕੱਤਰ, ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਸੁਸ਼ਾਂਤ ਮੰਮਣ,ਪਵਨ ਕੁਮਾਰ ਬੱਧਣ ਰਾਕੇਸ਼ ਕੁਮਾਰ ਜੱਲੋਵਾਲ ਖਨੂੰਰ,ਗੁਰਪ੍ਰੀਤ ਗੋਪਾ ਉਪ ਪ੍ਰਧਾਨ ਸਹਿਰੀ ,ਸੰਜੀਵ ਕੁਮਾਰ ,ਸੰਦੀਪ ਕੁਮਾਰ ,ਜਸਵਿੰਦਰ ਜੱਲੋਵਾਲ , ਰਾਕੇਸ ਕੁਮਾਰ ,ਬਿੰਦਰ ਖਨੂੰਰ ਮਨਦੀਪ ,ਵਿਜੈ ਜੱਲੋਵਾਲ ,ਸਨੀ ਸੀਣਾ ,ਵਿਜੈ ਕੁਮਾਰ ਸੀਣਾ ਸਮੇਤ ਫੋਰਸ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।