Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ 23 ਨੂੰ ਪਹੁੰਚੇਗੀ ਹੁਸ਼ਿਆਰਪੁਰ ਗੜ੍ਹਦੀਵਾਲਾ ਜ਼ੋਨ ਵਾਲੀਬਾਲ ਟੀਮ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ ਹਾਸਲ ਕੀਤਾ ਪਹਿਲਾ ਸਥਾਨ, DAV ਪਬਲਿਕ ਸਕੂਲ ਦੇ ਦੋ... KMS ਕਾਲਜ ਦੇ ‘ਡਾ. ਸ਼ਬਨਮ ਕੌਰ ਹੋਟਲ ਮੈਨੇਜਮੈਂਟ ਵਿਭਾਗ’ ਦਾ ਵਿਜੇ ਕੁਮਾਰ ਵੱਲੋਂ ਕੀਤਾ ਗਿਆ ਉਦਘਾਟਨ  *श्री कृष्ण जन्माष्टमी महोत्सव सबंधी कार्ड रिलीज ,1 से 4 सितंबर तक श्री कृष्ण कथा व जन्मोत्सव मनाया ... ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ...
ADVERTISEMENT
You are currently viewing ਸ਼ਹੀਦ ਰਾਮ ਪ੍ਰਕਾਸ਼ ਪ੍ਰਭਾਕਰ ਸੇਵਾ ਸੰਮਤੀ ਕਾਦੀਆ ਵਲੋ ਅਜ਼ਾਦੀ ਦੇ ਅੰਮ੍ਰਿਤ ਮਹਾਂ ਉਤਸਵ ਨੂੰ ਸਮਰਪਿਤ

ਸ਼ਹੀਦ ਰਾਮ ਪ੍ਰਕਾਸ਼ ਪ੍ਰਭਾਕਰ ਸੇਵਾ ਸੰਮਤੀ ਕਾਦੀਆ ਵਲੋ ਅਜ਼ਾਦੀ ਦੇ ਅੰਮ੍ਰਿਤ ਮਹਾਂ ਉਤਸਵ ਨੂੰ ਸਮਰਪਿਤ

ਕਾਦੀਆਂ (ਅਵਿਨਾਸ਼ ਸ਼ਰਮਾ)

ਸ੍ਰੀ ਰਾਮ ਪ੍ਰਕਾਸ਼ ਪ੍ਰਭਾਕਰ ਜੀ ਦੀ 31 ਵੀਂ ਬਰਸੀ ਤੇ ਵਿਸ਼ਾਲ ਪ੍ਰੋਗਰਾਮ ਕੀਤਾ

ਸਵਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਨੂੰ ਕੀਤਾ ਗਿਆ ਸਨਮਾਨਿਤ

 12 ਦਸੰਬਰ : ਸ਼ਹੀਦ ਰਾਮ ਪ੍ਰਕਾਸ਼ ਪ੍ਰਭਾਕਰ ਸੇਵਾ ਸੰਮਤੀ ਕਾਦੀਆ ਵਲੋ ਅਜ਼ਾਦੀ ਦੇ ਅੰਮ੍ਰਿਤ ਮਹਾਂ ਉਤਸਵ ਨੂੰ ਸਮਰਪਿਤ ਸ੍ਰੀ ਰਾਮ ਪ੍ਰਕਾਸ਼ ਪ੍ਰਭਾਕਰ ਜੀ ਦੀ 31 ਵੀਂ ਬਰਸੀ ਮੋਕੇ ਵਿਸ਼ਾਲ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਪ੍ਰਜਵਲਨ ਕਰਕੇ ਕੀਤੀ ਗਈ।
ਇਸ ਉਪਰੰਤ ਡਾ. ਨਰੇਸ਼ ਕੁਮਾਰ ਨੇ ਆਏ ਹੋਈ ਸਾਰੀ ਸੰਗਤ ਦਾ ਸਵਾਗਤ ਕੀਤਾ, ਇਸ ਦੇ ਨਾਲ ਹੀ ਇਸ ਪ੍ਰੋਗਰਾਮ ਵਿਚ ਸ਼ਾਮਲ ਸ਼ਖਸ਼ੀਅਤਾਂ ਸਬੰਧੀ ਸੰਖੇਪ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਵਿੱਚ ਸ. ਬ੍ਰਿਜਭੁਸ਼ਣ ਸਿੰਘ ਜੀ ਬੇਦੀ (ਸਰਪ੍ਰਸਤ ਸ਼ਹੀਦ ਰਾਮ ਪ੍ਰਕਾਸ਼ ਪ੍ਰਭਾਕਰ ਸੇਵਾ ਸਮਿਤੀ) ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਪੰਜਾਬ ਦੇ ਲੋਕਾਂ ਨੂੰ ਆਪਣੀ ਧਰਤੀ ਤੋਂ ਬੇਮੁੱਖ ਨਹੀਂ ਹੋਣਾ ਚਾਹੀਦਾ। ਸਾਨੂੰ ਆਪਣੇ ਲੋਕਾਂ ਅਤੇ ਆਪਣੇ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਆਪਣੀ ਧਰਤੀ ਤੇ ਰਹਿ ਕੇ ਸੋਚਣਾ ਚਾਹੀਦਾ ਹੈ। ਇਸ ਉਪਰੰਤ ਸਮੀਰ ਜੀ ਨੇ ਇੱਕ ਦੇਸ਼ ਭਗਤੀ ਦੀ ਕਵਿਤਾ ਬੋਲੀ। ਪ੍ਰੋਗਰਾਮ ਨੇ ਮੁੱਖ ਪਰਵੱਕਤਾ ਵਜੋਂ ਸ੍ਰੀ ਅਤੁਲ ਜੀ ਕੁਠਾਰੀ (ਰਾਸ਼ਟਰੀ ਸਚਿਵ, ਸਿੱਖਿਆ ਸੰਸਕ੍ਰਿਤੀ ਉਥਾਨ ਨਿਆਸ, ਨਵੀਂ ਦਿੱਲੀ) ਸ਼ਾਮਲ ਹੋਏ। ਉਹਨਾਂ ਨੇ ਭਾਰਤੀ ਸੁਤੰਤਰਤਾ ਸੰਗਰਾਮ ਦੇ ਇਤਿਹਾਸ ਤੇ ਇਸਦੇ ਸੰਗਰਾਮੀਆਂ ਦੇ ਹਵਾਲੇ ਨਾਲ ਪੰਜਾਬ ਦੀ ਗੱਲ ਕੀਤੀ। ਉਹਨਾਂ ਵੀ ਇਸ ਗੱਲ ਦੀ ਚਿੰਤਾ ਪ੍ਰਗਟ ਕੀਤੀ ਹੈ ਕਿ ਕਦੇ ਪੰਜਾਬ ਸਾਰੇ ਸਾਰੇ ਭਾਰਤ ਦਾ ਰਾਖਾ ਬਣਿਆ ਹੋਇਆ ਸੀ। ਪੰਜਾਬ ਦੇ ਨੌਜਵਾਨਾ ਦੀ ਤਾਕਤ ਦੀ ਮਿਸਾਲ ਸਾਰੇ ਭਾਰਤ ਵਿਚ ਦਿੱਤੀ ਜਾਂਦੀ ਸੀ। ਅੱਜ ਨਸ਼ਿਆਂ ਤੇ ਮਾੜੀ ਰਾਜਨੀਤੀ ਨੇ ਇਸ ਦਾ ਮੰਦਾ ਹਾਲ ਕਰ ਦਿੱਤਾ ਹੈ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਸ਼ਹੀਦ ਰਾਮ ਪ੍ਰਕਾਸ਼ ਪ੍ਰਭਾਕਰ ਜੀ ਨੂੰ ਸ਼ਰਧਾਂਜਲੀ ਦਿੱਤੀ ਤੇ ਨਾਲ ਹੀ ਸੁਤੰਤਰਤਾ ਸੰਗਰਾਮੀਆਂ ਨੂੰ ਵੀ ਯਾਦ ਕੀਤਾ। ਇਸ ਤੋਂ ਬਾਅਦ ਸ੍ਰੀ ਤਰੁਣ ਜੀ ਚੁੱਘ (ਰਾਸ਼ਟਰੀ ਮਹਾਮੰਤਰੀ ਬੀ.ਜੇ.ਪੀ) ਹੋਰਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਉਨ੍ਹਾਂ ਨੇ ਪੰਜਾਬ ਦੇ ਇਤਿਹਾਸ ਦੀ ਗੱਲ ਕਰਦੇ ਹੋਏ ਪੰਜਾਬ ਦੇ ਕਾਲੇ ਦਿਨਾਂ ਦਿਨਾਂ ਦੀ ਗੱਲ ਕੀਤੀ ਇਸਦੇ ਨਾਲ ਹੀ ਇਸ ਸਮੇਂ ਸ਼ਹੀਦ ਹੋਏ ਲੋਕਾਂ ਨੂੰ ਵੀ ਯਾਦ ਕੀਤਾ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਵਕਤਾ ਵਜੋਂ ਸ਼੍ਰੀ ਸੋਮ ਪ੍ਰਕਾਸ਼ ਜੀ (ਵਣਜ ਅਤੇ ਉਦਯੋਗ ਰਾਜ ਮੰਤਰੀ ਭਾਰਤ ਸਰਕਾਰ) ਨੇ ਸ਼ਿਰਕਤ ਕੀਤੀ ਉਨ੍ਹਾਂ ਨੇ ਵੀ ਆਪਣੇ ਭਾਸ਼ਨ ਵਿੱਚ ਪੰਜਾਬ ਦੇ ਸ਼ਹੀਦਾਂ ਨੂੰ ਯਾਦ ਕੀਤਾ। ਇਸ ਪ੍ਰੋਗਰਾਮ ਵਿੱਚ ਇਲਾਕੇ ਦੇ ਸੰਬੰਧਤ ਸਵਤੰਤਰਤਾ ਸੰਗਰਾਮੀਆਂ ਦੇ 06 ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੇ ਅਖੀਰ ਵਿਚ 1008 ਮਹਾਂਮੰਡਲੇਸ਼ਵਰ ਮਹੰਤ ਕੇਸ਼ਵਾ ਦਾਸ ਜੀ ਮਹਾਰਾਜ ਨੇ ਅਸ਼ੀਸ਼ ਰੂਪੀ ਵਚਨ ਦਿੱਤੇ। ਪ੍ਰੋਗਰਾਮ ਦੀ ਸਮਾਪਤੀ ਤੇ ਬੰਦੇ ਮਾਤਰਮ ਗੀਤ ਗਾਇਆ ਗਿਆ।।
ਇਸ ਪ੍ਰੋਗਰਾਮ ਵਿੱਚ ਸਾਰੇ ਬਹੁਤ ਸਾਰੇ ਰਾਜਨੀਤਿਕ, ਸਮਾਜ ਸੇਵੀ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀl
ਜਿਸ ਵਿੱਚ ਸ੍ਰੀ ਬਨਵੀਰ ਜੀ ਪ੍ਰਚਾਰਕ਼ ਉੱਤਰੀ ਖੇਤਰ, ਸ੍ਰੀ ਭਿਸ਼ਮਾ ਚਾਰਿਆ ਜੀ ਪ੍ਰਚਾਰਕ, ਸ੍ਰੀ ਅਨਿਲ ਜੀ ਭਾਰਦਵਾਜ ਪ੍ਰਚਾਰਕ ਆਰ ਐਸ ਐਸ ਪਾਲਕ ਜੰਮੂ ਕਸ਼ਮੀਰ ਸਟੱਡੀ ਸਰਕਲ, ਸ਼੍ਰੀ ਜਸਬੀਰ ਸਿੰਘ ਜੀ ਸਹਿ ਖੇਤਰੀ ਸੰਪਰਕ ਪ੍ਰਮੁੱਖ, ਸ਼੍ਰੀ ਰਾਮ ਗੋਪਾਲ ਜੀ ਪ੍ਰਚਾਰਕ, ਕ੍ਰਿਸ਼ਣ ਜੀ ਸ਼ਰਮਾ ਖੇਤਰੀ ਸਵਸੇਦੇਸੀ ਜਾਗਰਣ ਪ੍ਰਮੁੱਖ, ਡਾ ਵਰਿੰਦਰ ਜੀ ਗਰਗ ਪ੍ਰਾਂਤ ਸੰਪਰਕ ਪ੍ਰਮੁੱਖ, ਸ਼੍ਰੀ ਉਮਿੰਦਰ ਦੱਤ ਜੀ ਖੇਤੀ ਵਿਰਾਸਤ ਮਿਸ਼ਨ ਪੰਜਾਬ ਜੈਤੋ, ਸ਼੍ਰੀ ਅਵਨਾਸ਼ ਰਾਇ ਜੀ ਖੰਨਾ, ਸਾਬਕਾ ਮੈਂਬਰ ਪਾਰਲੀਮੈਂਟ, ਐਡਵੋਕੇਟ ਸ਼ੈਲ ਬਿਹਾਰੀ ਗੋਸੁਆਮੀ, ਚੇਅਰਮੈਨ ਕੋਰਪੋਰੇਸ਼ਨ ਦਿੱਲੀ, ਡਾ, ਪੁਨੀਤ ਗਿਰਧਰ, ਡਿਪਟੀ ਡਾਇਰੈਕਟਰ ਹੈਲਥ, ਸ਼੍ਰੀ ਆਰ ਪੀ ਮਿੱਤਲ ਸਾਬਕਾ ਏਡੀਜੀਪੀ, ਲੋਕ ਨਾਥ ਜੀ ਆਂਗਰਾ ਸਾਬਕਾ ਆਈਜੀਪੀ, ਸ਼੍ਰੀ ਸਤਿੰਦਰ ਸਿੰਘ ਜੀ ਐਸ ਐਸ ਪੀ ਬਟਾਲਾ, ਯੱਸ਼ ਗਿਰੀ ਜੀ ਆਰਐਸਐਸ ਲੁਧਿਆਣਾ, ਪ੍ਰਵੀਨ ਬੰਸਲ ਵਾਈਸ ਪ੍ਰਧਾਨ ਪੰਜਾਬ ਪੰਜਾਬ, ਸ੍ਰੀ ਤਿਕਸ਼ਨ ਸੂਦ ਜੀ ਸਾਬਕਾ ਮੰਤਰੀ ਪੰਜਾਬ, ਮਨੋਰੰਜਨ ਕਾਲੀਆ ਜੀ ਸਾਬਕਾ ਮੰਤਰੀ ਪੰਜਾਬ, ਸ਼੍ਰੀ ਸਵਰਨ ਸਲਾਰੀਆ ਜੀ, ਡਾ. ਸੁਭਾਸ ਸ਼ਰਮਾ ਮੈਂਬਰ ਕੋਰ ਕਮੇਟੀ ਬੀਜੇਪੀ, ਵਿਜੈ ਜੀ ਵਿਭਾਗ ਪ੍ਰਚਾਰਕ , ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ਼੍ਰੀਮਤੀ ਚਰਨਜੀਤ ਕੌਰ ਬਾਜਵਾ ਸਾਬਕਾ ਐਮ ਐਲ ਏ ਕਾਦੀਆ, ਅਹਿਮਦੀਆ ਜਮਾਤ ਤੋਂ ਵਸੀਮ ਖਾਨ ਜੀ ਤੇ ਫ਼ਜ਼ਲ ਉਲ ਰਹਿਮਾਨ ਭੱਟੀ ਜੀ, ਪਰਮਿੰਦਰ ਸਿੰਘ ਗਿੱਲ ਜਿਲ੍ਹਾ ਪ੍ਰਧਾਨ, ਰੇਨੂੰ ਕਸ਼ਅਪ, ਦੀਨਾਨਗਰ, ਕੁਲਵਿੰਦਰ ਕੌਰ ਗੋਰਯਾ ਜਿਲਾ ਪ੍ਰਧਾਨ ਮਹਿਲਾ ਮੋਰਚਾ, ਜੋਗਿੰਦਰ ਪਾਲ ਜੀ ਕਾਦੀਆਂ ਨਗਰ ਕੌਂਸਲ ਦੇ ਪ੍ਰਧਾਨ ਆਦਿ ਅਤੇ ਸ਼ਹੀਦ ਰਾਮ ਪ੍ਰਕਾਸ਼ ਸੇਵਾ ਸੰਮਤੀ ਦੇ ਸਾਰੇ ਮੈਂਬਰ ਹਾਜਰ ਸਨ।