Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing NRI ਵੀਰ ਖੁਸ਼ ਨਹੀਂ ਹੋਏ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੀ ਗੱਡੀ ਤੇ ਸਫ਼ਰ ਕਰਕੇ.. ਬਿਆਨ ਕੀਤੀ ਹੱਡ ਬੀਤੀ ਦਾਸਤਾਨ 

NRI ਵੀਰ ਖੁਸ਼ ਨਹੀਂ ਹੋਏ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੀ ਗੱਡੀ ਤੇ ਸਫ਼ਰ ਕਰਕੇ.. ਬਿਆਨ ਕੀਤੀ ਹੱਡ ਬੀਤੀ ਦਾਸਤਾਨ 

ਗੜ੍ਹਦੀਵਾਲਾ(ਚੌਧਰੀ) 
23 ਨਵੰਬਰ : ਵਿਦੇਸ਼ਾਂ ਵਿਚ ਜਾ ਕੇ ਪੰਜਾਬੀਆਂ ਦਾ ਆਪਣੀ ਮਿੱਟੀ ਦਾ ਮੋਹ ਘਟਦਾ ਨਹੀਂ ਸਗੋਂ ਸਵਾਇਆ ਜਾਗਦਾ ਹੈ! ਪੰਜਾਬੀ ਸਾਰੇ ਸੰਸਾਰ ਵਿੱਚ ਸਖਤ ਮਿਹਨਤ ਕਰਨ ਵਾਲੇ ਸਿਰੜੀ ਇਨਸਾਨ ਵਜੋਂ ਜਾਣੇ ਜਾਂਦੇ ਹਨ !ਕੁਝ ਦਿਨ ਪਹਿਲਾਂ ਸਤਨਾਮ ਸਿੰਘ ਵਾਸੀ ਬਲਾਲਾ ਸਪੇਨ ਤੋਂ ਪੰਜਾਬ ਆਇਆ। ਸਿੱਖੀ ਮਰਿਆਦਾ ਵਿੱਚ ਯਕੀਨ ਰੱਖਣ ਕਰਕੇ ਉਨ੍ਹਾਂ ਨੇ ਆਪਣੀ ਯਾਤਰਾ ਅੰਮ੍ਰਿਤਸਰ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗੱਡੀ ਪਰਵਾਰ ਸਮੇਤ ਟਿਕਟਾਂ ਦੀ ਬੁਕਿੰਗ ਕਰ ਲਈਆਂ ,ਜਦੋਂ ਵਾਪਸ ਆਇਆ ਤਾਂ ਉਸ ਨੇ ਹੱਡ ਬੀਤੀ ਬਿਆਨ ਕਰਦਿਆਂ ਦੱਸਿਆ ਕਿ ਗੱਡੀ ਵਿਚ ਇੰਨਾ ਬੁਰਾ ਹਾਲ ਸੀ ਕਿ ਗੱਡੀ ਦੇ ਡੱਬੇ ਵਿਚ ਇਕ ਸੀਟ ਤਿੰਨ-ਤਿੰਨ ਮੁਸਾਫਰਾਂ ਦੇ ਨਾਂ ਤੇ ਬੁੱਕ ਕੀਤੀ ਹੋਈ ਸੀ!  ਉਨ੍ਹਾਂ ਦੱਸਿਆ ਕਿ ਅਸੀਂ ਬੜੇ ਹੈਰਾਨ ਹੋਏ ਕਿ ਅਸੀਂ 3 ਮੁਸਾਫਰ ਇੱਕ ਸੀਟ ਤੇ ਕਿਵੇਂ ਆਰਾਮ ਕਰ ਸਕਦੇ ਹਾਂ। ਇਸ ਗੱਡੀ ਵਿਚ ਪਾਣੀ ਦੀ ਸੁਵਿਧਾ ਤੇ ਬਾਥਰੂਮ ਦੀ ਸਫ਼ਾਈ ਦਾ ਵੀ ਬਹੁਤ ਬੁਰਾ ਹਾਲ ਸੀ ।ਇਸ 36 ਘੰਟੇ ਦੇ ਸਫਰ ਵਿੱਚ ਸਾਡੇ ਹੱਥ ਨਿਰਾਸ਼ਾ ਹੀ ਲੱਗੀ ਉਹਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਦੇ  ਭਾਰਤੀ ਰੇਲਵੇ ਚ ਕੋਈ ਸੁਧਾਰ ਆਏਗਾ ! ਉਹਨੇ ਕਿਹਾ ਕਿ ਸਾਡੇ ਅੰਦਰ ਆਪਣੇ ਦੇਸ਼ ਪੰਜਾਬ ਪ੍ਰਤੀ ਅੰਨਾ ਦਾ ਮਾਣ ਸਤਿਕਾਰ ਹੈ ਤੇ ਆਖਰ ਵਿੱਚ ਉਸ ਨੇ ਮਨੁਖ ਗੱਲ ਕਹੀ ਰੱਬ ਕਰੇ ਤੂੰ ਪਰਦੇਸੋਂ ਮੁੜੇ ਤਾਂ ਤੂੰ ਆਪਣੀ ਜਨਮ ਭੂਮੀ  ਨੂੰ ਸਤਿਕਾਰ ਦੇ ਲਫ਼ਜ਼ ਕਹਿਣ ਵਾਲੇ ਭੁੱਲ ਜਾਏ (ਰਸੂਲ ਹਮਜ਼ਾਤੋਵ) ਵਾ ਇਜਤ(ਮੇਰਾ ਦਾਗਿਸਤਾਨ)।