Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਸਥਾਨਕ ਸ਼੍ਰੀ ਆਦੀਸ਼ਵਰ ਭਗਵਾਨ ਜੈਨ ਮੰਦਿਰ ਗੜ੍ਹਦੀਵਾਲਾ ਦਾ ਸਲਾਨਾ ਝੰਡਾ ਚੜਾਉਣ ਦੀ ਰਸਮ ਸ਼ਰਧਾ ਪੂਰਵਕ ਨਿਭਾਈ 

ਸਥਾਨਕ ਸ਼੍ਰੀ ਆਦੀਸ਼ਵਰ ਭਗਵਾਨ ਜੈਨ ਮੰਦਿਰ ਗੜ੍ਹਦੀਵਾਲਾ ਦਾ ਸਲਾਨਾ ਝੰਡਾ ਚੜਾਉਣ ਦੀ ਰਸਮ ਸ਼ਰਧਾ ਪੂਰਵਕ ਨਿਭਾਈ 

ਗੜ੍ਹਦੀਵਾਲਾ (ਚੌਧਰੀ) 

23 ਨਵੰਬਰ : ਸਥਾਨਕ ਸ਼੍ਰੀ ਆਦੀਸ਼ਵਰ ਭਗਵਾਨ ਜੈਨ ਮੰਦਿਰ ਗੜ੍ਹਦੀਵਾਲਾ ਦਾ ਸਲਾਨਾ ਝੰਡਾ ਚੜਾਉਣ ਦੀ ਰਸਮ ਸ਼ਰਧਾ ਪੂਰਵਕ ਨਿਭਾਈ ਗਈ। ਇਸ ਮੌਕੇ ਹੁਸ਼ਿਆਰਪੁਰ ਤੋਂ ਪਧਾਰੇ ਸ਼੍ਰੀ ਉਮੇਸ਼ ਜੈਨ, ਰਾਜੇਸ਼ ਜੈਨ, ਯਸਪਾਲ ਜੈਨ, ਚਿਤਰੰਜਨ ਜੈਨ, ਅਮਿਤ ਜੈਨ, ਅਮਨ ਜੈਨ, ਸ਼੍ਰੀਮਤੀ ਪਰਵੇਸ਼ ਜੈਨ, ਸ਼੍ਰੀਮਤੀ ਸ਼ਿਮਲਾ ਜੈਨ ਨੇ ਵਿਧੀ ਪੂਰਵਕ ਸਤਰਾਹ ਭੇਦੀ ਦੀ ਪੂਜਾ ਕਰਵਾਈ ਤੇ ਆਦੀਸ਼ਵਰ ਭਗਵਾਨ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਝੰਡਾ ਚੜਾਉਣ ਦੀ ਰਸਮ ਆਤਮਾਨੰਦ ਜੈਨ ਸਭਾ ਗੜ੍ਹਦੀਵਾਲਾ ਦੇ ਪ੍ਰਧਾਨ ਸੁਨੀਲ ਜੈਨ ਅਤੇ ਉਪ ਪ੍ਰਧਾਨ ਸ਼ਰੇਅੰਸ਼ ਕੁਮਾਰ ਜੈਨ ਨੇ ਅਦਾ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਆਤਮਾਨੰਦ ਗੜ੍ਹਦੀਵਾਲਾ ਦੇ ਸੈਕਟਰੀ ਦੀਪਕ ਜੈਨ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਇਸ ਪ੍ਰਾਚੀਨ ਜੈਨ ਮੰਦਿਰ ਦਾ ਨਿਰਮਾਣ ਲਾਲਾ ਰੂਪ ਲਾਲ ਜੈਨ ਨੇ ਲਗਭਗ 126 ਸਾਲ ਪਹਿਲੇ ਸ੍ਰੀ ਵਿਜਿਯਾਨੰਦ ਸੁਰੀਸ਼ਵਰ ਜੀ ਮਹਾਰਾਜ ਦੀ ਪ੍ਰੇਰਣਾ ਨਾਲ ਕਰਵਾਇਆ ਸੀ। ਇਸ ਮੰਦਿਰ ਦਾ ਨਵ ਨਿਰਮਾਣ 1997 ਵਿੱਚ ਗੱਛਾਅਦੀਪਤੀ ਸ਼੍ਰੀ ਜੈਨ ਅਚਾਰਿਆ ਨਿਤਿਆਨੰਦ ਸੂਰੀ ਜੀ ਮਹਾਰਾਜ ਜੀ ਦੀ ਸਦ ਪ੍ਰੇਰਣਾ ਨਾਲ ਕਰਵਾਇਆ ਗਿਆ। ਇਸ ਮੌਕੇ ਪਹੁੰਚੀਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਯਾਦਗਾਈ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਜੈਨ, ਰਾਜੀਵ ਜੈਨ, ਐਡਵੋਕੇਟ ਸੰਦੀਪ ਜੈਨ, ਮਨਿੰਦਰ ਜੈਨ, ਮਆਯੰਕ ਜੈਨ, ਵਿਕਾਸ ਜੈਨ, ਮਨੀਸ਼ ਜੈਨ, ਹਿਤੇਸ਼ ਜੈਨ, ਪੰਕਜ ਜੈਨ, ਕਮਲੇਸ਼ ਜੈਨ, ਪ੍ਰਤੀਕ ਜੈਨ, ਸੁਮਿਤ ਜੈਨ, ਸੰਭਵ ਜੈਨ, ਗੌਤਮ ਜੈਨ, ਮਾਨਿਤ ਜੈਨ, ਲਲਿਤ ਜੈਨ ਸਮੇਤ ਭਾਰੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।