Prime Punjab Times

Latest news
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ*
ADVERTISEMENT
You are currently viewing ਆਮ ਆਦਮੀ ਦੀ ਸਰਕਾਰ ਬਣਨ ਨਾਲ ਲੋਕਾਂ `ਚ ਜਾਗੀ ਉਮੀਦ , ਭ੍ਰਿਸਟਾਚਾਰੀ ਨੂੰ ਨੱਥ ਪਾਉਣ ਲਈ ਲੋਕਾਂ ਦਾ ਵੀ ਸਹਿਯੋਗ ਜਰੂਰੀ : ਸੰਤੋਸ਼ ਕਟਾਰੀਆ

ਆਮ ਆਦਮੀ ਦੀ ਸਰਕਾਰ ਬਣਨ ਨਾਲ ਲੋਕਾਂ `ਚ ਜਾਗੀ ਉਮੀਦ , ਭ੍ਰਿਸਟਾਚਾਰੀ ਨੂੰ ਨੱਥ ਪਾਉਣ ਲਈ ਲੋਕਾਂ ਦਾ ਵੀ ਸਹਿਯੋਗ ਜਰੂਰੀ : ਸੰਤੋਸ਼ ਕਟਾਰੀਆ

ਆਮ ਆਦਮੀ ਦੀ ਸਰਕਾਰ ਬਣਨ ਨਾਲ ਲੋਕਾਂ ‘ਚ ਜਾਗੀ ਉਮੀਦ,ਭ੍ਰਿਸਟਾਚਾਰੀ ਨੂੰ ਨੱਥ ਪਾਉਣ ਲਈ ਲੋਕਾਂ ਦਾ ਵੀ ਸਹਿਯੋਗ ਜਰੂਰੀ : ਸੰਤੋਸ਼ ਕਟਾਰੀਆ

25 ਮਾਰਚ , ਮਜਾਰੀ (ਜਤਿੰਦਰ ਪਾਲ ਸਿੰਘ ਕਲੇਰ ) : 
ਵਿਧਾਨ ਸਭਾ ਹਲਕਾ ਬਲਾਚੌਰ ਤੋਂ ਆਮ ਆਦਮੀ ਪਾਰਟੀ ਦੀ ਜੇਤੂ ਉਮੀਦਵਾਰ ਬੀਬਾ ਸੰਤੋਸ਼ ਕਟਾਰੀਆ ਵਲੋ ਭਾਰੀ ਬਹੁਮਤ ਨਾਲ ਵੋਟਾ ਪਾ ਕੇ ਉਨ੍ਹਾਂ ਨੂੰ ਜਿਤਾਉਣ ਤੇ ਇਲਾਕਾ ਨਿਵਾਸੀਆ ਦਾ ਧੰਨਵਾਦ ਕਰਦਿਆ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਲੋਕਾ ਦੇ ਚਿਹਰਿਆ ਉਪਰ ਮੁੜ ਮੁੜ ਰੰਗਲਾ ਪੰਜਾਬ ਬਣਨ ਦੀ ਆਸ ਜਾਗੀ ਹੈ ਅਤੇ ਉਹ ਅਤੇ ਉਹਨਾ ਦੀ ਪਾਰਟੀ ਲੋਕਾਂ ਦੀਆਂ ਆਸਾ ਉਮੀਦਾ ਉਪਰ ਪੂਰੀ ਤਰ੍ਹਾਂ ਨਾਲ ਖਰਾ ਉਤਰਨਗੇ । ਇਸ ਮੌਕੇ ਉਹਨਾਂ ਆਖਿਆ ਕਿ ਆਪ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵਲੋਂ ਜੋ ਅੱਜ ਦੇ ਦਿਨ ਭ੍ਰਿਸ਼ਟਚਾਰੀ ਨੂੰ ਨਕੇਲ ਪਾਉਣ ਲਈ ਇੱਕ ਵਿਸ਼ੇਸ ਫੋਨ ਨੰਬਰ 9501200200 ਜੋ ਆਪਣੇ ਵਾਅਦੇ ਅਨੁਸਾਰ ਜਾਰੀ ਕੀਤਾ ਗਿਆ ਹੈ ਉਹ ਭ੍ਰਿਸ਼ਟਾਚਾਰੀ ਨੂੰ ਠੱਲ ਪਾਉਣ ਲਈ ਬਹੁਤ ਹੀ ਚੰਗਾ ਉਪਰਾਲਾ ਹੈ ।ਉਹਨਾਂ ਕਿਹਾ ਕਿ ਪੰਜਾਬ ਵਿੱਚ ਵਹਿ ਰਿਹਾ ਛੇਵਾਂ ਦਰਿਆ ਜੋ ਨਸ਼ਾ ਹੈ ਉਸ ਤੇ ਸਰਕਾਰ ਬਹੁਤ ਜਲਦੀ ਹੀ ਨਿਕੇਲ ਪਾ ਰਹੀ ਹੈ ਤੇ ਪੰਜਾਬ ਦੇ ਮੁੱਦਿਆ ਦੀ ਉਲਝੀ ਤਾਣੀ ਬਾਣੀ ਨੂੰ ਜਲਦ ਹੀ ਠੀਕ ਕਰਨ ਵਿੱਚ ਕਾਮਯਾਬ ਹੋ ਜਾਵੇਗੀ । ਉਹਨਾਂ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜੀ ਨੰ ਸਿੱਧੇ ਰਸਤੇ ਪਾ ਕੇ ਉਹਨਾਂ ਨੂੰ ਰੁਜਗਾਰ ਦਿੱਤਾ ਜਾਵੇਗਾ। ਸਿਹਤ ਸਹੂਲਤਾਂ ਸਹੀ ਤਰੀਕੇ ਨਾਲ ਸਾਰੇ ਪੰਜਾਬ ਨੂੰ ਦਿੱਤੀਆਂ ਜਾਣਗੀਆਂ ਅਤੇ ਪਾਰਟੀ ਪ੍ਰਧਾਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਕੀਤੀ ਗਈ ਪਹਿਲੀ ਗਰੰਟੀ ਬਿਜਲੀ ਮੁਫਤ ਵੀ ਬਿਨਾ ਦੇਰੀ ਲਾਗੂ ਕੀਤੀ ਜਾਵੇਗੀ ਤੇ ਮਹਿਲਾਵਾਂ ਨੂੰ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਵੀ ਦਿੱਤਾ ਜਾਣ ਲੱਗੇਗਾ । ਉਹਨਾਂ ਕਿਹਾ ਕਿ ਸਾਰੇ ਕੱਚੇ ਮੁਲਾਜਮਾ ਨੂੰ ਜਲਦ ਪੱਕਾ ਕੀਤਾ ਜਾਵੇਗਾ। ਪੰਜਾਬ ਇੱਕ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣਾ ਹੈ ਅਤੇ ਆਮ ਆਦਮੀ ਪਾਰਟੀ ਦੀ ਜਿੱਤ ਦਾ ਅਸਰ ਸਰਕਾਰੀ ਦਫਤਰਾ, ਕਾਲਜ਼ਾ, ਹਸਪਤਾਲਾਂ ਵਿੱਚ ਦੇਖਣ ਨੂੰ ਮਿਲਿਆ ਹੈ ਜਿੱਥੇ ਸਮੇਂ ਸਿਰ ਸਾਰੇ ਅਧਿਆਪਕ ਆ ਰਹੇ ਹਨ ਅਤੇ ਸਰਕਾਰੀ ਡਾਕਟਰ ਸਮੇਂ ਸਿਰ ਆ ਕੇ ਆਪਣੀਆਂ ਡਿਊਟੀਆਂ ਬਹੁਤ ਹੀ ਸੁਚੱਜੇ ਤਰੀਕੇ ਨਾਲ ਕਰ ਰਹੇ ਹਨ। ਇਹ ਸਰਕਾਰ ਸਾਡੀ ਸਭਨਾ ਦੀ ਸਾਂਝੀ ਸਰਕਾਰ ਹੇ ਅਤੇ ਹਰ ਇੱਕ ਨੂੰ ਬਰਾਬਰ ਦਾ ਅਧਿਕਾਰ ਹੈ । ਆਮ ਆਦਮੀ ਪਾਰਟੀ ਸਾਰੇ ਪੰਜਾਬ ਦੀ ਪਾਰਟੀ ਹੈ, ਬਹੁਤ ਜਲਦ ਵੱਡੇ ਵੱਡੇ ਫੈਸਲੇ ਲੈਣ ਜਾ ਰਹੀ ਹੈ ਜੋ ਪੰਜਾਬ ਨੂੰ ਫੇਰ ਤੱਕੀ ਦੇ ਰਾਹ ਤੇ ਲੈ ਕੇ ਜਾ ਸਕੇ
ਫੋਟੋ : ਜਾਣਕਾਰੀ ਦਿੰਦੇ ਹੋਏ ਵਿਧਾਨ ਸਭਾ ਹਲਕਾ ਬਲਾਚੌਰ ਦੀ ਵਿਧਾਇਕ ਸੰਤੋਸ਼ ਕਟਾਰੀਆ ।