Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing ਸੁਨਿਹਰਾ ਭਾਰਤ ਰਜਿ.ਪੰਜਾਬ ਵੱਲੋਂ ਲਗਵਾਏ ਗਏ ਮੈਡੀਕਲ ਕੈਂਪ ਦਾ ਸੈਂਕੜੇ ਮਰੀਜਾਂ ਨੇ ਲਿਆ ਲਾਭ

ਸੁਨਿਹਰਾ ਭਾਰਤ ਰਜਿ.ਪੰਜਾਬ ਵੱਲੋਂ ਲਗਵਾਏ ਗਏ ਮੈਡੀਕਲ ਕੈਂਪ ਦਾ ਸੈਂਕੜੇ ਮਰੀਜਾਂ ਨੇ ਲਿਆ ਲਾਭ

ਬਟਾਲਾ(ਅਵਿਨਾਸ਼ ਸ਼ਰਮਾ)

ਡਾਕਟਰ ਨਿਤਿਨ ਗੁਪਤਾ ਨੇ ਸੂਗਰ ਪੀੜਿਤ ਮਰੀਜਾਂ ਦੇ ਤਿੱਖੇ ਸਵਾਲਾਂ ਦਾ ਬੜੇ ਧੀਰਜ ਨਾਲ ਦਿੱਤੇ ਜਵਾਬ

ਲਾਈਨ ਕਲੱਬ ਬਟਾਲਾ ਸੇਵਾ ਦੇ ਪ੍ਰਧਾਨ ਰਾਜੀਵ ਵਿੱਗ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

14 ਨਵੰਬਰ : ਸੁਨਿਹਰਾ ਭਾਰਤ ਰਜਿ. ਪੰਜਾਬ ਦੇ ਗੁਰਦਾਸਪੁਰ ਯੂਨਿਟ ਵਲੋਂ ਹਰੀ ਮੰਦਿਰ ਅਰਬਨ ਅਸਟੇਟ ਵਿਖੇ ਸੰਸਥਾ ਦੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੂਰਾਲਾ ਦੀ ਅਗਵਾਈ ਹੇਠ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿਚ ਅੰਮਿ੍ਰਤਸਰ ਦੇ ਐਸਕੋਰਟ ਹਸਪਤਾਲ ਵਿਚ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਪ੍ਰਸਿੱਧ ਡਾਕਟਰ ਅਰਜੁਨ ਵੇਦ ਗੁਪਤਾ (ਐਮ. ਬੀ. ਬੀ. ਐਸ , ਐਮ ਬੀ , ਐਮ ਡੀ) ਵਲੋ ਮੁਫਤ ਚੈਕਅੱਪ, ਟੈਸਟ ਅਤੇ ਦਵਾਈਆਂ ਦਿੱਤੀਆਂ ਗਈਆਂ । ਸੁਨਹਿਰਾ ਭਾਰਤ ਰਜਿ. ਪੰਜਾਬ ਵਲੋਂ ਮੈਡੀਕਲ ਕੈਂਪ ਦਾ ਸਮਾਂ ਸਵੇਰੇ 11 ਵਜੇ ਤੋਂ 2 ਵਜੇ ਤੱਕ ਉਲੀਕਿਆ ਗਿਆ ਸੀ ਪਰ ਇਸ ਮਾਹਿਰ ਡਾਕਟਰ ਨੂੰ ਦਿਖਾਉਣ ਲਈ ਵੱਡੀ ਗਿਣਤੀ ਵਿਚ ਮਰੀਜਾਂ ਦੀਆਂ ਵੱਡੀਆਂ ਵੱਡੀਆਂ ਲਾਈਨਾਂ ਲੱਗ ਗਈਆਂ ਜਿਸ ਕਰਕੇ ਡਾਕਟਰ ਅਰਜੁਨ ਵੇਦ ਗੁਪਤਾ ਵਲੋੋਂ ਮਿੱਥੇ ਸਮੇਂ ਤੋਂ ਤਕਰੀਬਨ 3 ਘੰਟੇ ਵੱਧ ਮਰੀਜਾਂ ਦਾ ਚੈਕਅੱਪ ਕਰਕੇ ਦਿਆਨਤਦਾਰੀ ਅਤੇ ਨਿਮਰਤਾ ਦੀ ਮਿਸਾਲ ਕਾਇਮ ਕੀਤੀ। ਇਸ ਮੌਕੇ ’ਤੇ ਹੈਲਥ ਹਾਰਮੋਨ ਕਲੀਨਿਕ ਦੇ ਐਮ ਡੀ ਡਾਕਟਰ ਨਿਤੀਨ ਗੁਪਤਾ ਨੇ ਆਪਣੇ ਪਰਿਵਾਰ ਸਮੇਤ ਸ਼ਿਰਕਤ ਕੀਤੀ ਜਿਸ ਦਾ ਸੁਨਿਹਰਾ ਭਾਰਤ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਡਾਕਟਰ ਨਿਤੀਨ ਗੁਪਤਾ ਵਲੋ ਸੂਗਰ ਅਤੇ ਥਾਇਰਾਇਡ ਦੇ ਮਰੀਜਾਂ ਨੂੰ ਬੜੇ ਸੁੱਚਜੇ ਢੰਗ ਨਾਲ ਜਾਗਰੂਕ ਕੀਤਾ ਗਿਆ ਅਤੇ ਮੌਕੇ ਤੇ ਬੈਠੇ ਮਰੀਜਾਂ ਦੇ ਤਿੱਖੇ ਸਵਾਲਾਂ ਦਾ ਬੜੀ ਨਰਮੀ ਭਰੇ ਲਹਿਜੇ ਨਾਲ ਜਵਾਬ ਦਿੱਤੇ ਅਤੇ ਲੋਕਾਂ ਦੇ ਇਸ ਬਿਮਾਰੀ ਦੇ ਸੰਬੰਧ ਵਿਚ ਮਨ ਦੀ ਸੰਕਾ ਨੂੰ ਦੂਰ ਕਰਨ ਦਾ ਯਤਨ ਕੀਤਾ। ਇਸ ਮੈਡੀਕਲ ਕੈਂਪ ਵਿੱਚ ਅਰਬਨ ਅਸਟੇਟ ਦੇ ਜੰਮਪਲ ਅਤੇ ਲਾਈਨ ਕਲੱਬ ਬਟਾਲਾ ਸੇਵਾ 321 ਡੀ ਦੇ ਪ੍ਰਧਾਨ ਰਾਜੀਵ ਵਿੱਗ ਬੱਬੂ ਵਲੋਂ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ ਗਈ। ਉਨਾਂ ਨਾਲ ਵਿਸ਼ਨੂੰ ਆਇਲ ਦੇ ਐਮ ਡੀ ਪੁਨੀਤ ਬਾਂਸਲ, ਪ੍ਰਸਿੱਧ ਸਮਾਜ ਸੇਵਕ ਰਾਜੀਵ ਮਲਹੋਤਰਾ ਅਤੇ ਅਸੋਕ ਕੁਮਾਰ ਵਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੈਡੀਕਲ ਕੈਂਪ ਵਿੱਚ ਕੌਂਸਲਰ ਹੀਰਾ ਵਾਲੀਆ ਸਮੇਤ ਅਰਬਨ ਅਸਟੇਟ ਦੀਆਂ ਮੋਹਤਬਰ ਹਸਤੀਆਂ ਜਿੰਨਾਂ ਵਿਚ ਜਿਲਾ ਪ੍ਰਧਾਨ ਮਨੁੱਖੀ ਅਧਿਕਾਰ ਸੰਗਠਨ ਸੁਖਦੇਵ ਧਾਲੀਵਾਲ, ਬੇਰਿੰਗ ਕਾਲਜ ਦੇ ਪਿ੍ਰੰਸੀਪਲ ਅਸ਼ਵਨੀ ਕਾਂਸਰਾ,ਅਜੈ ਚੋਪੜਾ , ਸੰਜੇ ਚੋਪੜਾ , ਸਵਰਾਜਬੀਰ ਸਿੰਘ, ਕੁਲਦੀਪ ਵਿੱਗ, ਪੰਡਿਤ ਸਤਿੰਦਰ ਸ਼ਰਮਾ , ਨੀਰਜ ਕਾਂਸਰਾ , ਹਰੀ ਓਮ ਜੋਸ਼ੀ , ਪਰਵੀਨ ਤ੍ਰੇਹਨ , ਪੰਕਜ ਬਾਂਸਲ ਲਾਹੌਰ ਫਾਊਂਡਰੀ ਆਦਿ ਹਾਜ਼ਰ ਸਨ। ਇਸ ਮੌਕੇ ਤੇ ਸੰਸਥਾ ਦੇ ਅਨੁਸਾਸਨ ਕਮੇਟੀ ਦੇ ਚੇਅਰਮੈਨ ਅਤੇ ਪ੍ਰਾਜੈਕਟ ਇੰਚਾਰਜ ਈਸੂ ਰਾਂਚਲ ਵਲੋ ਆਈਆਂ ਹੋਈਆਂ ਸਾਰੀਆਂ ਸਖਸੀਅਤਾਂ ਦਾ ਧੰਨਵਾਦ ਕੀਤਾ ਗਿਆ। ਮੈਡੀਕਲ ਕੈਂਪ ਦੇ ਸਮਾਪਤ ਹੋਣ ਤੋਂ ਬਾਅਦ ਲਾਈਨ ਕਲੱਬ ਬਟਾਲਾ ਸੇਵਾ ਦੇ ਪ੍ਰਧਾਨ ਬੱਬੂ ਵਿੱਗ, ਡਾਕਟਰ ਅਰਜੁਨ ਵੇਦ ਗੁਪਤਾ, ਡਾਕਟਰ ਨਿਤੀਨ ਗੁਪਤਾ ਦਾ ਸੰਸਥਾ ਦੇ ਸਮੂਹ ਮੈਂਬਰਾਂ ਵਲੋ ਵਿਸ਼ੇਸ ਤੌਰ ’ਤੇ ਧੰਨਵਾਦ ਕੀਤਾ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਵਿਸ਼ੇਸ ਤੌਰ ‘ਤੇ ਰੇਲਵੇ ਰੋਡ ਤੋਂ ਨਿਖਿਲ ਅਗਰਵਾਲ (ਮਿੱਤਲ ਸਪਲਾਈ) ਅਤੇ ਬਲਰਾਮ ਚੋਪੜਾ, ਚੋਪੜਾ ਪਿ੍ਰਟਿੰਗ ਪ੍ਰੈਸ ਸ਼ਾਮਲ ਹੋਏ। ਇਸ ਕੈਂਪ ਵਿੱਚ ਜਿਲਾ ਪ੍ਰਧਾਨ ਰੋਹਿਤ ਅਗਰਵਾਲ , ਲਾਈਨ ਕਲੱਬ ਬਟਾਲਾ ਫਤਹਿ ਦੇ ਪ੍ਰਧਾਨ ਅਤੇ ਸੁਨਿਹਰਾ ਭਾਰਤ ਦੇ ਸੀਨੀਅਰ ਵਾਇਸ ਪ੍ਰਧਾਨ ਵਰਿੰਦਰ ਆਸ਼ਟ , ਚੇਅਰਮੈਨ ਜਗਤ ਪਾਲ ਮਹਾਜਨ, ਐਡਵੋਕੇਟ ਅਮਨਦੀਪ ਸਿੰਘ ,ਉਪ ਪ੍ਰਧਾਨ ਮੈਨੇਜਰ ਅੱਤਰ ਸਿੰਘ , ਖਜਾਨਚੀ ਰਵੀ ਸ਼ਰਮਾ , ਗੁਰਵਿੰਦਰ ਸ਼ਰਮਾ , ਲਵਲੀ ਕੁਮਾਰ , ਸੰਜੂ ਮਹਿਤਾ, ਸੁਨੀਲ ਚੰਗਾ, ਮਨੀਸ਼ ਤ੍ਰੇਹਨ , ਅਸ਼ਵਨੀ ਹੈਪੀ ਅਗਰਵਾਲ , ਅਮਿਤ ਹਾਂਡਾ, ਦੀਪਕ ਸਾਨਨ ਤੋਂ ਇਲਾਵਾ ਐਲ.ਆਈ.ਸੀ. ਦੇ ਮੈਨੇਜਰ ਰਜੇਸ਼ ਸ਼ਰਮਾ ਆਦਿ ਹਾਜ਼ਰ ਸਨ। ਜਰਨਲਿਸਟ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਅਜ਼ਾਦ ਸ਼ਰਮਾ ਅਤੇ ਤਰੁਣ ਅਰੋੜਾ ਨੇ ਵਿਸ਼ੇਸ ਤੌਰ ‘ਤੇ ਸ਼ਿਰਕਤ ਕੀਤੀ।

error: copy content is like crime its probhihated