Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਬਾਹਟੀਵਾਲ-ਕੈਸ਼ੋਪੁਰ ਟੁੰਡ ਵਿਖੇ ਸੂਫ਼ੀਆਨਾ ਜੋੜ ਮੇਲਾ 20 ਨਵੰਬਰ ਨੂੰ,ਪੋਸਟਰ ਰਿਲੀਜ਼

ਬਾਹਟੀਵਾਲ-ਕੈਸ਼ੋਪੁਰ ਟੁੰਡ ਵਿਖੇ ਸੂਫ਼ੀਆਨਾ ਜੋੜ ਮੇਲਾ 20 ਨਵੰਬਰ ਨੂੰ,ਪੋਸਟਰ ਰਿਲੀਜ਼

ਗੜ੍ਹਦੀਵਾਲਾ (ਚੌਧਰੀ )

14 ਨਵੰਬਰ : ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਬਾਹਟੀਵਾਲ-ਕੈਸ਼ੋਪੁਰ ਟੁੰਡ ਵਿਖੇ ਦਰਬਾਰ ਪੀਰ ਸ਼ਾਹ ਮਹੁੰਮਦ ਵਿਖੇ ਸੂਫ਼ੀਆਨਾ ਜੋੜ ਮੇਲਾ 20 ਨਵੰਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪੋਸਟਰ ਰਿਲੀਜ਼ ਕਰਦਿਆਂ ਦਰਬਾਰ ਸ਼੍ਰੀ ਬਾਲਾ ਜੀ ਬਾਹਟੀਵਾਲ ਦੇ ਗੱਦੀਨਸ਼ੀਨ ਬਾਬਾ ਰਾਮਜੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਝੰਡੇ ਅਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਉਸ ਉਪਰੰਤ ਨਾਮਵਰ ਗਾਇਕ ਮਨੀ ਮਾਨ, ਕੁਲਵਿੰਦਰ ਕਿੰਦਾ ਅਤੇ ਹੋਰ ਨਾਮਵਰ ਪਾਰਟੀਆਂ ਪੀਰਾਂ ਦੀ ਮਹਿਮਾ ਦਾ ਗੁਣਗਾਨ ਕਰਨਗੀਆਂ। ਇਸ ਮੇਲੇ ਵਿੱਚ ਸ. ਜਸਵੀਰ ਸਿੰਘ ਰਾਜਾ ਗਿੱਲ ਵਿਧਾਇਕ ਟਾਂਡਾ ਉੜਮੁੜ, ਸ. ਕਰਮਵੀਰ ਸਿੰਘ ਘੁਮੰਣ ਵਿਧਾਇਕ ਦਸੂਹਾ, ਡਾ. ਰਵਜੋਤ ਵਿਧਾਇਕ ਸ਼ਾਮ ਚੁਰਾਸੀ, ਸ. ਅਰਿਵੰਦਰ ਸਿੰਘ ਰਸੂਲਪੁਰ, ਸ. ਜਤਿੰਦਰ ਸਿੰਘ ਲਾਲੀ ਬਾਜਵਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਇਸ ਸੁਭਾਗੇ ਸਮੇਂ ਵੱਖ-ਵੱਖ ਡੇਰਿਆਂ ਤੋਂ ਸਾਧੂ-ਸੰਤ, ਮਹਾਂਪੁਰਸ਼ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚ ਰਹੇ ਹਨ। ਇਸ ਮੌਕੇ ਸੰਗਤਾਂ ਲਈ ਵਿਸ਼ਾਲ ਲੰਗਰ ਵੀ ਲਗਾਏ ਜਾਣਗੇ।