Prime Punjab Times

Latest news
ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ ਸੰਜੀਵ ਅਰੋੜਾ ਨੇ ਲਿਵਾਸਾ ਹਸਪਤਾਲ ਵਿਖੇ ਐਡਵਾਂਸਡ ਰੇਡੀਏਸ਼ਨ ਓਨਕੋਲੋਜੀ ਸੈਂਟਰ ਦਾ ਉਦਘਾਟਨ ਕੀਤਾ  ਖ਼ਾਲਸਾ ਕਾਲਜ ਵਿਖੇ 'ਗ੍ਰੀਨ ਭਾਰਤ ਪ੍ਰੋਜੈਕਟ' ਅਧੀਨ ਜਾਗਰੂਕਤਾ ਲੈਕਚਰ ਕਰਵਾਇਆ ਗਿਆ CM ਮਾਨ ਦੀ ਟਾਂਡਾ ਉੜਮੁੜ ਫੇਰੀ ਦੌਰਾਨ ਪੁਲਿਸ ਪ੍ਰਸ਼ਾਸਨ ਨੇ  ਜ਼ਿਲ੍ਹਾ ਵਾਈਸ ਪ੍ਰਧਾਨ ਪ੍ਰਿੰਸ ਪਲਿਆਲ ਨੂੰ ਥਾਣਾ ਗੜਦੀਵਾਲ... ਭਗਵਾਨ ਪਰਸ਼ੁਰਾਮ ਜਯੰਤੀ ਧੂਮਧਾਮ ਨਾਲ ਮਨਾਉਣ ਦਾ ਫੈਸਲਾ, ਬ੍ਰਾਹਮਣ ਸਭਾ ਦੀ ਵਿਸ਼ੇਸ਼ ਮੀਟਿੰਗ ਵਿੱਚ ਮਹੱਤਵਪੂਰਨ ਫੈਸਲੇ
ADVERTISEMENT
You are currently viewing ਰਿਆੜਕੀ ਕਾਲਜ ਇੱਕ ਚਾਨਣ ਮੁਨਾਰਾ ਹੈ – ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ

ਰਿਆੜਕੀ ਕਾਲਜ ਇੱਕ ਚਾਨਣ ਮੁਨਾਰਾ ਹੈ – ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ

ਬਟਾਲਾ  (ਅਵਿਨਾਸ਼ / ਤਰੁਣ)

ਰਿਆੜਕੀ ਕਾਲਜ ਇੱਕ ਚਾਨਣ ਮੁਨਾਰਾ ਹੈ – ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ

ਡਿਪਟੀ ਕਮਿਸ਼ਨਰ ਨੇ ਧਰਮਪਤਨੀ ਬੀਬੀ ਸ਼ਾਹਲਾ ਕਾਦਰੀ ਸਮੇਤ ਕੀਤਾ ਰਿਆੜਕੀ ਕਾਲਜ ਦਾ ਦੌਰਾ

ਆਪ ਪੜ੍ਹਾਉਣ ਵਾਲੇ ਵਿਦਿਆਰਥੀਆਂ ਨੂੰ ਡੀਸੀ ਸਾਹਿਬ ਵੱਲੋਂ 26 ਜਨਵਰੀ ਮੌਕੇ ਸਨਮਾਨਿਤ ਕਰਨ ਦਾ ਐਲਾਨ

30 ਅਕਤੂਬਰ  : ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂ ਜਾਣੇ ਜਾਂਦੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਦੀ ਕਾਰਜਪ੍ਰਣਾਲੀ ਨੂੰ ਆਪਣੇ ਅੱਖੀਂ ਵੇਖਣ ਦੇ ਮੰਤਵ ਨਾਲ ਆਪਣੀ ਇੱਛਾ ਤੇ ਈਮਾਨਦਾਰੀ ਅਤੇ ਸੰਜੀਦਗੀ ਦੀ ਸਹੀ ਤਰਜਮਾਨੀ ਕਰਦੇ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਇਸ਼ਫਾਕ ਆਪਣੀ ਪਤਨੀ ਬੀਬੀ ਸਾਹਲਾ ਕਾਦਰੀ ਅਤੇ ਆਪਣੇ ਅਫ਼ਸਰ ਸਹਿਬਾਨਾਂ ਦੀ ਟੀਮ ਸਮੇਤ ਆਪਣੇ ਵਿਸ਼ੇਸ਼ ਦੌਰੇ ਤੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਸੰਸਥਾ ਦੀ ਹਰੇਕ ਚੀਜ਼ ਨੂੰ ਆਪ ਜਾ ਕੇ ਵੇਖਿਆ ਸਮਝਿਆ ਅਤੇ ਵਾਚਿਆ।

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਇਹ ਸਕੂਲ ਹਨ੍ਹੇਰੇ ਵਿੱਚ ਇੱਕ ਚਾਨਣ ਮੁਨਾਰਾ ਹੈ ਜੋ ਬੱਚਿਆਂ ਨੂੰ ਖੁਦ ਕੰਮ ਕਰਨਾ, ਆਪਣੇ ਹੱਥੀਂ ਆਪਣਾ ਕੰਮ ਆਪ ਕਰਨਾ ਬੜੀ ਸਫ਼ਲਤਾ ਪੂਰਵਕ, ਬੜੇ ਲੰਮੇ ਸਮੇਂ ਤੋਂ ਸਿਖਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬੱਚੇ ਦੁਆਰਾ ਬੱਚਿਆਂ ਨੂੰ ਖ਼ੁਦ ਪੜ੍ਹਾਉਣ ਤਰੀਕਾ ਬਹੁਤ ਸਫ਼ਲ ਹੈ ਕਿਉਂਕਿ ਮੈਂ ਵੀ ਖੁਦ ਆਪਣੀ ਕਲਾਸ ਨੂੰ ਆਪ ਮੈਥੇਮੈਟਿਕਸ ਪੜ੍ਹਾਉਂਦਾ ਸੀ ਅਤੇ ਉਸ ਦਾ ਸਭ ਤੋਂ ਵੱਧ ਲਾਭ ਮੈਨੂੰ ਹੀ ਮਿਲਿਆ ਕਿਉਂਕਿ ਮੇਰੇ ਮੈਥ ਵਿੱਚ ਹਮੇਸ਼ਾਂ ਸੌ ਪ੍ਰਤੀਸ਼ਤ ਨੰਬਰ ਹੀ ਆਉਂਦੇ ਸਨ।
ਉਨ੍ਹਾਂ ਨੇ ਕਿਹਾ ਕਿ ਇਹ ਕਨਸੈਪਟ ਸਾਨੂੰ ਸਰਕਾਰੀ ਸਕੂਲਾਂ ਵਿੱਚ ਵੀ ਲਾਗੂ ਕਰਨਾ ਚਾਹੀਦਾ ਹੈ। ਰਿਆੜਕੀ ਕਾਲਜ ਦੇ ਇਸ ਕੰਸੈਪਟ ਨੂੰ ਹੋਰ ਜ਼ਿਆਦਾ ਬਲ ਉਸ ਸਮੇਂ ਮਿਲਿਆ ਜਦੋਂ ਡਿਪਟੀ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਜਿਹੜੇ ਵੀ ਵਿਦਿਆਰਥੀ ਆਪ ਪੜ੍ਹਾਉਣਗੇ ਉਨ੍ਹਾਂ ਨੂੰ ਅਸੀਂ 26 ਜਨਵਰੀ ਉਪਰ ਸਨਮਾਨਿਤ ਕਰਾਂਗੇ, ਵਿਦਿਆਰਥੀ ਚਾਹੇ ਕਿਸੇ ਵੀ ਸਕੂਲ ਦਾ ਕਿਉਂ ਨਾ ਹੋਵੇ।
ਇਸ ਮੌਕੇ ਉਨ੍ਹਾਂ ਨੇ ਅਚੀਵਰਜ਼ ਪ੍ਰੋਗਰਾਮ ਸਬੰਧੀ ਵੀ ਗੱਲ ਕੀਤੀ ਕਿ ਇਸ ਸੰਸਥਾ ਦੇ ਉੱਚ ਅਹੁਦਿਆਂ ਤੇ ਪਹੁੰਚੇ ਅਤੇ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਵੀ ਉਸ ਪ੍ਰੋਗਰਾਮ ਵਿਚ ਵੀ ਸੱਦਿਆ ਜਾਵੇਗਾ। ਸੰਸਥਾ ਵਿਖੇ ਚਲਾਏ ਜਾ ਰਹੇ ਫਾਇਨੈਂਸ਼ੀਅਲ ਮੈਨੇਜਮੈਂਟ ਦੇ ਪ੍ਰੋਜੈਕਟ ਨੂੰ ਵੀ ਡਿਪਟੀ ਕਮਿਸ਼ਨਰ ਸਾਹਿਬ ਨੇ ਬਹੁਤ ਸਲਾਹਿਆ ਅਤੇ ਦੱਸਿਆ ਕਿ ਛੋਟੀ ਉਮਰ ਵਿੱਚ ਹੀ ਐਫ ਡੀ ਅਤੇ ਬੈਂਕ ਸਬੰਧੀ ਇਹ ਸਿੱਖਿਆ ਮਿਲਣ ਦੇ ਨਾਲ ਵਿਦਿਆਰਥੀਆਂ ਵਿੱਚ ਖ਼ਰਚਾ ਕਰਨ ਦੀ ਥਾਂ ਤੇ ਪਹਿਲਾਂ ਬਚਾਉਣ ਅਤੇ ਸੰਭਾਲਣ ਦੀ ਪ੍ਰਵਿਰਤੀ ਪੈਦਾ ਹੋਵੇਗੀ, ਨਾ ਕਿ ਪਹਿਲਾਂ ਖਰਚਣ ਦੀ ਪ੍ਰਵਿਰਤੀ ਜੋ ਸਾਡੇ ਪੰਜਾਬੀਆਂ ਵਿੱਚ ਵਧ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਘਰ ਡਿਪਟੀ ਕਮਿਸ਼ਨਰ ਰਿਹਾਇਸ਼ ਵਿਖੇ ਵੀ ਨਿੱਘਾ ਸੱਦਾ ਪੱਤਰ ਦਿੱਤਾ ਤਾਂ ਜੋ ਜਿਹੜੇ ਬੱਚੇ ਆਈਏਐਸ ਬਣਨਾ ਚਾਹੁੰਦੇ ਹਨ ਉਹ ਡੀ ਸੀ ਦੀ ਰੈਜ਼ੀਡੈਂਟ ਵੇਖ ਕੇ ਹੋਰ ਵੱਧ ਪ੍ਰੇਰਿਤ ਹੋਣਗੇ। ਉਨ੍ਹਾਂ ਨੇ ਕਿਹਾ ਇੱਥੇ ਆ ਕੇ ਮੈਨੂੰ ਮੇਰਾ ਬਚਪਨ ਯਾਦ ਆ ਗਿਆ। ਉਹਨਾਂ ਨੇ ਸੰਸਥਾ ਵਿਚ ਬਣਾਈ ਗਈ ਇਨਡੋਰ 10 ਮੀਟਰ ਸ਼ੂਟਿੰਗ ਰੇਂਜ ਨੂੰ ਵੇਖਦਿਆਂ ਹੋਇਆਂ ਵਿਦਿਆਰਥੀਆਂ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਅਖ਼ੀਰ ਵਿੱਚ ਡਿਪਟੀ ਕਮਿਸ਼ਨਰ ਸਾਹਿਬਾਨ ਉਨ੍ਹਾਂ ਦੀ ਧਰਮਪਤਨੀ ਨੂੰ ਸਿਰੋਪਾਓ ਅਤੇ ਦੁਸ਼ਾਲੇ ਦੇ ਨਾਲ ਸਨਮਾਨਿਤ ਕੀਤਾ ਅਤੇ ਉਨ੍ਹਾਂ ਸਮੇਤ ਆਈ ਉੱਚ ਪੱਧਰੀ ਟੀਮ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਹਿਬ ਅਤੇ ਬਾਕੀ ਅਫਸਰ ਸਾਹਿਬਾਨਾਂ ਨੇ ਵਿਦਿਆਰਥਣਾਂ ਦੁਆਰਾ ਤਿਆਰ ਕੀਤਾ ਲੰਗਰ ਵੀ ਛਕਿਆ।
ਇਸ ਮੌਕੇ ਪ੍ਰਧਾਨ ਸ. ਬਖਤਾਵਰ ਸਿੰਘ ਜੀ, ਜ਼ਿਲ੍ਹਾ ਸਿੱਖਿਆ ਅਫਸਰ ਸ. ਲਖਵਿੰਦਰ ਸਿੰਘ ਜੀ, ਸ ਸੁਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਕਾਹਨੂੰਵਾਨ ਸ. ਕੁਲਵੰਤ ਸਿੰਘ ਦੀ ਬੀਡੀਪੀਓ ਕਾਹਨੂੰਵਾਨ, ਪੰਚਾਇਤ ਸਕੱਤਰ ਸ੍ਰੀ ਮਤੀ ਮਨਜੀਤ ਕੌਰ, ਸ. ਗੁਰਦਿਆਲ ਸਿੰਘ ਐੱਸ ਡੀ ਓ ਰਿਟ, ਸਰਦਾਰ ਜਗੀਰ ਸਿੰਘ ਸਰਪੰਚ ਤੁਗਲਵਾਲਾ, ਪਟਵਾਰੀ ਸ. ਸਵਿੰਦਰ ਸਿੰਘ, ਸ. ਮਨਜਿੰਦਰਪਾਲ ਸਿੰਘ ਸਾਬੀ, ਸ. ਬਲਜੀਤ ਸਿੰਘ, ਸ.ਗਗਨਦੀਪ ਸਿੰਘ ਸਮੇਤ ਇਲਾਕੇ ਦੇ ਮੋਹਤਬਰ ਅਤੇ ਪਤਵੰਤੇ ਸੱਜਣ ਵੀ ਹਾਜ਼ਰ ਸਨ।

error: copy content is like crime its probhihated