Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਸਿਮਰਨਜੀਤ ਸਿੰਘ ਮਾਨ ਦੇ ਡੈਪੂਟੇਸ਼ਨ ਨੂੰ ਕਸ਼ਮੀਰ ਜਾਣ ਤੋਂ ਰੋਕਣਾ ਜ਼ਾਬਰ ਕਾਰਵਾਈ : ਖੁਣ ਖੁਣ

ਸਿਮਰਨਜੀਤ ਸਿੰਘ ਮਾਨ ਦੇ ਡੈਪੂਟੇਸ਼ਨ ਨੂੰ ਕਸ਼ਮੀਰ ਜਾਣ ਤੋਂ ਰੋਕਣਾ ਜ਼ਾਬਰ ਕਾਰਵਾਈ : ਖੁਣ ਖੁਣ

ਹੁਸ਼ਿਆਰਪੁਰ (ਤਰਸੇਮ ਦੀਵਾਨਾ )

ਸਿਮਰਨਜੀਤ ਸਿੰਘ ਮਾਨ ਦੇ ਡੈਪੂਟੇਸ਼ਨ ਨੂੰ ਕਸ਼ਮੀਰ ਜਾਣ ਤੋਂ ਰੋਕਣਾ ਜ਼ਾਬਰ ਕਾਰਵਾਈ : ਖੁਣ ਖੁਣ

18 ਅਕਤੂਬਰ : ਸਿਮਰਨਜੀਤ ਸਿੰਘ ਮਾਨ ਮੈਬਰ ਪਾਰਲੀਮੈਟ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ 25 ਮੈਬਰੀ ਡੈਪੂਟੇਸ਼ਨ ਨਾਲ ਅਮਨਮਈ ਅਤੇ ਜਮਹੂਰੀਅਤ ਢੰਗ ਨਾਲ ਕਸ਼ਮੀਰ ਜਾ ਰਹੇ ਸਨ, ਤਾਂ ਉਨ੍ਹਾਂ ਨੂੰ ਜੰਮੂ ਦੀ ਸਰਹੱਦ ਲਖਨਪੁਰ ਵਿਖੇ ਬਿਨ੍ਹਾਂ ਕਿਸੇ ਆਧਾਰ ਤੋਂ ਜ਼ਬਰੀ ਰੋਕਣਾ ਕਾਰਵਾਈ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਖੁਣ ਖੁਣ ਨੇ ਇਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ ਉਨ੍ਹਾਂ ਇਸ ਸਮੇਂ ਸਮਾਜਸੇਵੀ ਉਹ ਕਿਹਾ ਕਿ ਕੇਂਦਰ ਦੀ ਹਕੂਮਤ ਦੇ ਇਹ ਅਮਲ ਪ੍ਰਤੱਖ ਕਰਦੇ ਹਨ ਕਿ ਸਿੱਖ ਕੌਮ ਤੇ ਪੰਜਾਬੀ ਤਾਂ ਇਥੋ ਦੇ ਵਿਧਾਨ ਅਤੇ ਕਾਨੂੰਨ ਦੇ ਦਾਇਰੇ ਵਿਚ ਰਹਿੰਦੇ ਹੋਏ ਆਪਣੀਆ ਸਮਾਜਿਕ, ਰਾਜਨੀਤਿਕ, ਧਾਰਮਿਕ ਕਾਰਵਾਈਆ ਕਰ ਰਹੇ ਹਨ । ਲੇਕਿਨ ਇਥੋ ਦੇ ਹੁਕਮਰਾਨ ਡੂੰਘੀਆ ਸਾਜਿ਼ਸਾਂ ਰਚਕੇ ਅਮਨ ਦੇ ਪੁਜਾਰੀ ਪੰਜਾਬੀਆਂ ਅਤੇ ਸਿੱਖਾਂ ਉਤੇ ਜੁਲਮ ਕਰਕੇ ਖੁਦ ਹੀ ਭੜਕਾਹਟ ਪੈਦਾ ਕਰ ਰਹੇ ਹਨ ਤਾਂ ਕਿ ਅਜਿਹੇ ਅਮਲਾਂ ਰਾਹੀ ਪਹਿਲੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਮਾਹੌਲ ਗੰਧਲਾ ਕੀਤਾ ਜਾ ਸਕੇ । ਫਿਰ ਉਨ੍ਹਾਂ ਉਤੇ ਦੋਸ਼ ਲਗਾਕੇ ਸਮੁੱਚੇ ਇੰਡੀਆ ਅਤੇ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਦੇ ਮਨਸੂਬਿਆ ਨੂੰ ਪੂਰਨ ਕੀਤਾ ਜਾ ਸਕੇ । ਫਿਰ ਅਜਿਹਾ ਮਾਹੌਲ ਉਸਾਰਣ ਲਈ ਇੰਡੀਆ ਦੇ ਮੌਜੂਦਾ ਕੱਟੜਵਾਦੀ ਹਿੰਦੂਤਵ ਸੋਚ ਵਾਲੇ ਲੋਕ ਹੀ ਜਿ਼ੰਮੇਵਾਰ ਨਹੀ ਹਨ ? ਉਹ ਪੰਜਾਬੀਆਂ ਅਤੇ ਸਿੱਖਾਂ ਨੂੰ ਵਿਧਾਨ ਦੀ ਧਾਰਾ 14, 19, 21 ਰਾਹੀ ਮਿਲੇ ਬਰਾਬਰਤਾ, ਆਜਾਦੀ ਨਾਲ ਵਿਚਰਣ, ਵਿਚਾਰ ਪ੍ਰਗਟ ਕਰਨ ਜਾਂ ਅਮਨਮਈ ਢੰਗ ਨਾਲ ਰੋਸ਼ ਵਿਖਾਵੇ ਕਰਨ ਦੇ ਮਿਲੇ ਅਧਿਕਾਰਾਂ, ਹੱਕਾਂ ਨੂੰ ਹੁਣ ਕੌਣ ਕੁੱਚਲ ਰਿਹਾ ਹੈ ? ਇਸ ਸਮੇਂ ਮਾਸਟਰ ਕੁਲਦੀਪ ਸਿੰਘ, ਰਾਜਿੰਦਰ ਸਿੰਘ ਫੌਜੀ, ਕਰਤਾਰ ਸਿੰਘ ਪਠਾਨਕੋਟ, ਗੁਰਦੀਪ ਸਿੰਘ ਗੜਦੀਵਾਲ, ਗੁਰਨਾਮ ਸਿੰਘ ਸਿੰਗੜੀਵਾਲਾ, ਪਰਮਿੰਦਰ ਸਿੰਘ ਮੁਕੇਰੀਆਂ, ਸਤਨਾਮ ਸਿੰਘ ਧਾਮੀਆਂ, ਸੁਖਵਿੰਦਰ ਸਿੰਘ ਝਾਵਾਂ, ਜਸਵੰਤ ਸਿੰਘ ਟਾਂਡਾ, ਮੁਹੰਮਦ ਸ਼ਫੀ, ਸੁਖਦੇਵ ਸਿੰਘ ਮਿਰਚਾਂ ਵਾਲੇ, ਡਾ ਬਲਵਿੰਦਰ ਸਿੰਘ ਮੁਕੇਰੀਆਂ, ਸਰਬਜੀਤ ਸਿੰਘ ਰੰਗਾ ਤੇ ਰਣਜੀਤ ਸਿੰਘ ਝਾਵਾਂ ਆਦਿ ਹਾਜ਼ਰ ਸਨ