ਗੁਰਦਾਸਪੁਰ (ਅਸ਼ਵਨੀ)
ਘਰ ਨੂੰ ਤਾਲੇ ਲੱਗਾ ਕੇ ਗਏ ਵਿਅਕਤੀ ਦੇ ਘਰੋ ਸੋਨੇ-ਚਾਂਦੀ ਦੇ ਗਹਿਣੇ,ਮੋਬਾਇਲ ਤੇ ਨਕਦੀ ਚੋਰੀ
16 ਅਕਤੂਬਰ : ਪੁਲਿਸ ਜਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਦੀਨਾ ਨਗਰ ਦੇ ਵਸਨੀਕ ਇਕ ਵਿਅਕਤੀ ਜੋ ਪਰਿਵਾਰ ਸਮੇਤ ਬਾਹਰ ਗਿਆ ਸੀ ਦੇ ਘਰੋ ਸੋਨੇ-ਚਾਂਦੀ ਦੇ ਗਹਿਣੇ , ਇਕ ਮੋਬਾਇਲ ਫ਼ੋਨ ਅਤੇ ਨਕਦੀ ਚੋਰੀ ਹੋ ਜਾਣ ਤੇ ਪੁਲਿਸ ਵੱਲੋਂ ਨਾਮਾਲੂਮ ਵਿਅਕਤੀ ਨੂੰ ਨਾਮਜ਼ਦ ਕਰ ਕੇ ਅੱਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ । ਹਰਪਾਲ ਦਾਸ ਵਾਸੀ ਦੀਨਾ ਨਗਰ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ਰਾਹੀ ਦੱਸਿਆ ਕਿ ਉਹ ਬੀਤੇ ਦਿਨ ਆਪਣੇ ਪਰਿਵਾਰ ਸਮੇਤ ਘਰ ਨੂੰ ਤਾਲੇ ਲੱਗਾ ਕੇ ਆਪਣੇ ਪੁਰਾਣੇ ਪਿੰਡ ਅਲਾਵਲਪੁਰ ਗਿਆ ਸੀ ਅਗਲੇ ਦਿਨ ਸਵੇਰ ਕਰੀਬ 8 ਵਜੇ ਵਾਪਿਸ ਆਇਆ ਤਾਂ ਵੇਖਿਆ ਕਿ ਘਰ ਦੇ ਮੇਨ ਦਰਵਾਜ਼ੇ ਦੀ ਕੁੰਡੀ ਅਤੇ ਤਾਲਾ ਟੁੱਟਾਂ ਹੋਇਆ ਸੀ ਅਤੇ ਅੰਦਰ ਰੱਖੀ ਗੋਦਰੇਜ ਦੀ ਅਲਮਾਰੀਆ ਵਿਚੋ ਸੋਨੇ ਤੇ ਚਾਂਦੀ ਦੇ ਗਹਿਣੇ ਇਕ ਮੋਬਾਇਲ ਫ਼ੋਨ ਅਤੇ 1 ਲੱਖ 5 ਹਜ਼ਾਰ ਰੁਪਏ ਕੋਈ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੇ ਗਿਆ ਹੈ। ਸਹਾਇਕ ਸਬ ਇੰਸਪੈਕਟਰ ਰਾਜ ਪਾਲ ਨੇ ਦੱਸਿਆ ਕਿ ਹਰਪਾਲ ਦਾਸ ਦੇ ਬਿਆਨ ਤੇ ਨਾਮਾਲੂਮ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।








