Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध...
ADVERTISEMENT
You are currently viewing ਫਰਜੀ ਰਿਸ਼ਤੇਦਾਰ ਦੱਸ ਫ਼ੋਨ ਕਰਕੇ 18.49 ਲੱਖ ਠੱਗੇ,9….

ਫਰਜੀ ਰਿਸ਼ਤੇਦਾਰ ਦੱਸ ਫ਼ੋਨ ਕਰਕੇ 18.49 ਲੱਖ ਠੱਗੇ,9….

ਗੁਰਦਾਸਪੁਰ (ਅਸ਼ਵਨੀ) 

ਫਰਜੀ ਰਿਸ਼ਤੇਦਾਰ ਦੱਸ ਫ਼ੋਨ ਕਰਕੇ 18.49 ਲੱਖ ਠੱਗੇ, 9 ਨਾਮਜ਼ਦ

25 ਸਤੰਬਰ : ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਵਸਨੀਕ ਇਕ ਵਿਅਕਤੀ ਨੂੰ ਉਸ ਦਾ ਫਰਜੀ ਰਿਸ਼ਤੇਦਾਰ ਤੇ ਉਸ ਦਾ ਵਕੀਲ ਬਨ ਕੇ ਫ਼ੋਨ ਕਰਕੇ 18.49 ਲੱਖ ਰੁਪਏ ਠੱਗਣ ਦੇ ਦੋਸ਼ ਵਿੱਚ ਪੁਲਿਸ ਵੱਲੋਂ 8 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ । ਪ੍ਰੀਤਮ ਸਿੰਘ ਵਾਸੀ ਚੰਦਰਭਾਨ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀ ਦੱਸਿਆ ਕਿ ਉਸ ਦੇ ਫਰਜੀ ਰਿਸ਼ਤੇਦਾਰ ਮਨਪ੍ਰੀਤ ਸਿੰਘ ਅਤੇ ਉਸ ਦਾ ਵਕੀਲ ਬਨ ਕੇ ਫ਼ੋਨ ਕਾਲਾਂ ਕਰਕੇ 18 ਲੱਖ 49 ਹਜ਼ਾਰ 9 ਸੋ 98 ਰੁਪਏ ਅਤੇ ਇਕ ਨਾਮਾਲੂਮ ਵਿਅਕਤੀ ਦੇ ਖਾਤੇ ਵਿੱਚ ਪਵਾ ਕੇ ਉਸ ਨਾਲ ਠੱਗੀ ਮਾਰੀ ਹੈ । ਪ੍ਰੀਤਮ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਉਪ ਕਪਤਾਨ ਪੁਲਿਸ ਸਪੈਸ਼ਲ ਬ੍ਰਾਂਚ ਗੁਰਦਾਸਪੁਰ ਵੱਲੋਂ ਕਰਨ ਉਪਰਾਂਤ ਜੈ ਸ਼੍ਰੀ ਕੁਮਾਰ ਵਾਸੀ ਬਿਹਾਰ , ਖੇਮ ਭਾਈ ਯਾਦਵ ਵਾਸੀ ਛਤੀਸ਼ਗੜ , ਬਰਿੰਦਰਾ ਰਾਮ ਵਾਸੀ ਬਿਹਾਰ , ਅਸੋਰਸ ਮਿੰਜ ਝਾਰਖੰਡ , ਰਾਜਾ ਕੁਮਾਰ ਯਾਦਵ ਵਾਸੀ ਬਿਹਾਰ , ਰੱਜਤ ਗੋਸਾਈ ਵੈਸਟ ਬੰਗਾਲ , ਕਨੁੱਲ ਪ੍ਰਸ਼ਾਦ ਚੰਦਰਾ ਵਾਸੀ ਛਤੀਸਗੜ , ਸਤਿੰਦਰ ਕੁਮਾਰ ਵਾਸੀ ਗੁੜਗਾਉਂ ਅਤੇ ਇਕ ਨਾਮਾਲੂਮ ਸਮੇਤ 9 ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

error: copy content is like crime its probhihated