Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing ਗੜ੍ਹਦੀਵਾਲਾ ਚ ਦਿਨ ਦਿਹਾੜੇ ਲੁਟੇਰਿਆਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ,ਸੁਨਿਆਰੇ ਦੀ ਦੁਕਾਨ ਚੋਂ…..

ਗੜ੍ਹਦੀਵਾਲਾ ਚ ਦਿਨ ਦਿਹਾੜੇ ਲੁਟੇਰਿਆਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ,ਸੁਨਿਆਰੇ ਦੀ ਦੁਕਾਨ ਚੋਂ…..

ਗੜ੍ਹਦੀਵਾਲਾ(ਚੌਧਰੀ / ਯੋਗੇਸ਼ ਗੁਪਤਾ) 

ਗੜ੍ਹਦੀਵਾਲਾ ਚ ਦਿਨ ਦਿਹਾੜੇ ਲੁਟੇਰਿਆਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ,ਸੁਨਿਆਰੇ ਦੀ ਦੁਕਾਨ ਚੋਂ ਇੱਕ ਜੋੜਾ ਬਾਲੀਆਂ ਲੈ ਕੇ ਹੋਏ ਰਫੂਚੱਕਰ 

1 ਸਤੰਬਰ : ਸਥਾਨਕ ਸ਼ਹਿਰ ਤੇ ਆਸ-ਪਾਸ ਦੇ ਖੇਤਰਾਂ ਵਿਚ ਵੱਡੀਆਂ ਵਾਰਦਾਤਾਂ ਥੰਮਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅੱਜ ਗੜ੍ਹਦੀਵਾਲਾ ਵਿਖੇ ਦਿਨ ਦਿਹਾੜੇ ਦੇ ਮਸਤੀਵਾਲ ਰੋਡ ਸਤਿਥ ਕਾਕਾ ਜਵੈਲਰਸ ਦੀ ਦੁਕਾਨ ਤੋਂ 1 ਜੋੜਾ ਸੋਨੇ ਦੀਆਂ ਬਾਲੀਆਂ ਜਿਸਦਾ ਭਾਰ ਕਰੀਬ 4 ਗ੍ਰਾਮ, ਲੁਟੇਰਿਆਂ ਵਲੋਂ ਚਲਾਕੀ ਨਾਲ ਚੋਰੀ ਕਰਕੇ ਰਫੂਚੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਪ੍ਰਿੰਸ ਗੋਗਨਾ ਨੇ ਦੱਸਿਆ ਕਿ ਦੁਪਹਿਰ 1 ਵਜੇ ਦੇ ਕਰੀਬ 2 ਬੰਦੇ ਐਕਟਿਵਾ ਉੱਤੇ ਸਵਾਰ ਹੋ ਕੇ ਦੁਕਾਨ ਤੇ ਆਏ ਤੇ ਸੋਨੇ ਦੀਆਂ ਬਾਲੀਆ ਵਿਖਾਉਣ ਲਈ ਕਿਹਾ ਅਤੇ ਦੁਕਾਨਦਾਰ ਵਲੋਂ ਸਮਾਨ ਦਿਖਾਇਆ ਗਿਆ। ਜਦੋਂ ਦੁਕਾਨਦਾਰ ਸਮਾਨ ਦਾ ਵਜ਼ਨ ਕਰਨ ਲੱਗਿਆ ਤਾਂ ਲੁਟੇਰਿਆਂ ਵਲੋਂ ਬਾਲੀਆਂ ਦੀ ਜੋੜੀ ਚਲਾਕੀ ਨਾਲ ਚੋਰੀ ਕਰ ਲਈ ਗਈ। ਲੁਟੇਰੇ ਮੌਕਾ ਦੇਖਦੇ ਹੀ ਉਥੋਂ ਰਫੂਚੱਕਰ ਹੋ ਗਏ। ਜਦੋਂ ਦੁਕਾਨਦਾਰ ਨੇ ਲੁਟੇਰਿਆਂ ਨੂੰ ਦਿਖਾਇਆ ਗਿਆ ਆਪਣਾ ਸਮਾਨ ਚੈਕ ਕੀਤਾ ਤਾਂ ਉਸ ਵਿਚ 1 ਜੋੜਾ ਬਾਲੀਆਂ ਗਾਇਬ ਸਨ। ਜਿਹਨਾਂ ਦੀ ਕੁੱਲ ਕੀਮਤ 25 ਹਜ਼ਾਰ ਦੇ ਕਰੀਬ ਸੀ। ਦੁਕਾਨ ਤੇ ਲੱਗੇ ਸੀ ਸੀ ਟੀ ਵੀ ਵਿੱਚ ਲੁਟੇਰਿਆਂ ਕੈਦ ਹੋ ਗਏ ਹਨ।ਦੁਕਾਨਦਾਰ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਗੜ੍ਹਦੀਵਾਲਾ ਪੁਲਿਸ ਨੇ ਦੁਕਾਨ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਉਨ੍ਹਾਂ ਵਲੋਂ ਸੀ ਸੀ ਟੀ ਵੀ ਫੁਟੇਜ ਵੀ ਖੰਗਾਲੇ ਜਾ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਲੁਟੇਰਿਆਂ ਤੱਕ ਪਹੁੰਚ ਪਾਉਂਦੇ ਹੈ ਜਾਂ ਫਿਰ ਮਾਮਲਾ ਐਫ ਆਈ ਆਰ ਤੱਕ ਹੀ ਸੀਮਤ ਰਹਿ ਜਵੇਗਾ।

ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾ ਲੁਟੇਰਿਆਂ ਵਲੋਂ ਇੱਕ ਬਜੁਰਗ ਮਹਿਲਾ ਨਿਵਾਸੀ ਮਸਤੀਵਾਲ ਜੋ ਕਿ ਬੈਂਕ ਵਿਚ ਪੈਸੇ ਕਢਵਾਉਣ ਆਈ ਸੀ ਦੀਆਂ ਬਾਲੀਆਂ ਨੂੰ ਲੁੱਟ ਕੇ ਫਰਾਰ ਹੋ ਗਏ ਸਨ। ਇਸ ਤੋਂ ਪਹਿਲਾ ਪਿੰਡ ਰਘਵਾਲ ਵਿਖੇ ਤੜਕਸਾਰ 2 ਮੱਝਾਂ ਚੋਰੀ ਹੋਈਆਂ ਸਨ ਜਿਨਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ।

error: copy content is like crime its probhihated