Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਚੋਰਾਂ ਨੇ ਬਣਾਇਆ ਇਲੈਕਟ੍ਰਿਸ਼ਨ ਦੀ ਦੁਕਾਨ ਨੂੰ

ਚੋਰਾਂ ਨੇ ਬਣਾਇਆ ਇਲੈਕਟ੍ਰਿਸ਼ਨ ਦੀ ਦੁਕਾਨ ਨੂੰ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ )

ਚੋਰਾਂ ਨੇ ਬਣਾਇਆ ਇਲੈਕਟ੍ਰਿਸ਼ਨ ਦੀ ਦੁਕਾਨ ਨੂੰ ਨਿਸ਼ਾਨਾ , ਮੋਨੋ ਬਲਾਕ ਕੀਤੇ ਚੋਰੀ

7 ਅਗਸਤ : ਸਬ ਡਵੀਜ਼ਨ ਬਲਾਚੌਰ ਦੇ ਪਿੰਡ ਨਾਨੋਵਾਲ ਬੇਟ ਵਿਖੇ ਇਲੈਕਟ੍ਰਿਸ਼ਨ ਦੀ ਦੁਕਾਨ ਨੂੰ ਚੋਰਾ ਵਲੋਂ ਦਿਨ ਦਿਹਾੜੇ ਨਿਸ਼ਾਨਾ ਬਣਾਏ ਜਾਣ ਦਾ ਸਮਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਦਿੰਦੇ ਹੋਏ ਪਿੰਡ ਨਿਆਣਾ ਬੇਟ ਨਿਵਾਸੀ ਰਾਮ ਲਾਲ ਲਾਲੀ ‘ ਨੇ ਦੱਸਿਆ ਕਿ ਉਹ ਪਿੰਡ ਨਾਨੋਵਾਲ ਬੇਟ ਵਿਖੇ ਇਲੈਕਸ਼ਨ ਲਾਲੀ ਦੀ ਦੁਕਾਨ ਕਾਫੀ ਲੰਮੇ ਸਮੇਂ ਤੋਂ ਕਰਦਾ ਆ ਰਿਹਾ ਹੈ ਅਤੇ ਇਹ ਦੁਕਾਨ ਉਸ ਦੇ ਪਰਿਵਾਰ ਗੁਜਾਰੇ ਦਾ ਸਾਧਨ ਹੈ । ਬੀਤੇ ਦਿਨ ਉਹ ਆਪਣੀ ਦੁਕਾਨ ਉਪਰ ਰੋਜ਼ਾਨਾ ਦੀ ਤਰ੍ਹਾਂ ਕੰਮ ਕਰ ਰਿਹਾ ਸੀ ਅਤੇ ਉਹ ਬਾਅਦ ਦੁਪਿਹਰ ਆਪਣੇ ਬੱਚਿਆ ਨੂੰ ਸਕੂਲ ਵਿੱਚੋ ਛੁੱਟੀ ਹੋਣ ਉਪਰੰਤ ਘਰ ਜਿਹੜਾ ਕਿ ਦੁਕਾਨ ਤੋਂ ਨਜ਼ਦੀਕ ਪਿੰਡ ਨਿਆਣਾ ਬੇਟ ਹੈ ਛੱਡਣ ਚਲਾ ਗਿਆ । ਆਪਣੇ ਘਰ ਉਹ ਬੱਚਿਆ ਨੂੰ ਛੱਡ ਕੇ ਰੋਟੀ ਖਾਣ ਉਪਰੰਤ ਜਦ ਕੁੱਝ ਹੀ ਸਮੇਂ ਬਾਅਦ ਵਾਪਿਸ ਦੁਕਾਨ ਉਪਰ ਆਇਆ ਤਾਂ ਉਸ ਦੀ ਦੁਕਾਨ ਦੇ ਅੱਗੇ ਰਿਪੇਅਰ ਕਰਨ ਲਈ ਆਏ ਮੋਨੋ ਬਲਾਕ ਜਿਨ੍ਹਾਂ ਵਿੱਚ ਇੱਕ ਤਿੰਨ ਹਾਰਸ ਪਾਵਰ ਅਤੇ ਦੂਜਾ ਪੰਜ ਹਾਰਸ ਪਾਵਰ ਦਾ ਮਨੋ ਬਲਾਕ ਨਾਂ ਮਾਲੂਮ ਚੋਰ ਚੋਰੀ ਕਰਕੇ ਰਫੂ ਚੱਕਰ ਹੋ ਗਏ । ਉਸ ਵਲੋਂ ਚੋਰੀ ਹੋਏ ਸਮਾਨ ਦੀ ਇਧਰ ਉਧਰ ਭਾਲ ਵੀ ਕੀਤੀ , ਮਗਰ ਕੁੱਝ ਵੀ ਪਤਾ ਨਾ ਲੱਗਾ ।ਦੁਕਾਨਦਾਰ ਰਾਮ ਲਾਲ ਨੇ ਦੱਸਿਆ ਕਿ ਚੋਰਾਂ ਵਲੋਂ ਉਸ ਦਾ ਕ੍ਰੀਬ 12 ਹਜ਼ਾਰ ਰੁਪਏ ਦਾ ਨੁਕਸਾਨ ਕੀਤਾ ਅਤੇ ਇੱਕ ਹੀ ਮਾਲਕ ਵਲੋਂ ਉਸ ਨੂੰ ਠੀਕ ਕਰਨ ਲਈ ਦਿੱਤੀਆ ਸਨ ।

ਫੋਟੋ : ਲਾਲੀ ਇਲੈਕਟ੍ਰਿਸ਼ਨ ਪਿੰਡ ਨਾਨੋਵਾਲ ਬੇਟ ਦੀ ਦੁਕਾਨ ਜਿੱਥੋ ਚੋਰਾ ਵਲੋਂ ਦੋ ਮੋਨੋਬਲਾਕ ਚੋਰੀ ਕੀਤੇ । >>