Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਦੋਆਬੇ ਦੇ ਨਿੱਜੀ ਬੱਸ ਆਪਰੇਟਰਾਂ ਅਤੇ ਮਿੰਨੀ ਬੱਸ ਅਪਰੇਟਰਾਂ ਵੱਲੋਂ….

ਦੋਆਬੇ ਦੇ ਨਿੱਜੀ ਬੱਸ ਆਪਰੇਟਰਾਂ ਅਤੇ ਮਿੰਨੀ ਬੱਸ ਅਪਰੇਟਰਾਂ ਵੱਲੋਂ….

ਹੁਸ਼ਿਆਰਪੁਰ ( ਤਰਸੇਮ ਦੀਵਾਨਾ )

*ਦੋਆਬੇ ਦੇ ਨਿੱਜੀ ਬੱਸ ਆਪਰੇਟਰਾਂ ਅਤੇ ਮਿੰਨੀ ਬੱਸ ਅਪਰੇਟਰਾਂ ਵੱਲੋਂ 9 ਅਗਸਤ ਦੇ ਚੱਕਾ ਜਾਮ ਦੀ ਹਮਾਇਤ

* 14 ਅਗਸਤ ਤੱਕ ਸਾਰੀਆਂ ਬੱਸਾਂ ਤੇ ਕਾਲੇ ਝੰਡੇ ਲਾਉਣ ਦਾ ਫ਼ੈਸਲਾ *

 6 ਅਗਸਤ :  ਪੰਜਾਬ ਮੋਟਰ ਯੂਨੀਅਨ ਵਲੋੰ ਸੂਬੇ ਵਿਚ 9 ਅਗਸਤ 2022 ਨੂੰ ਚੱਕਾ ਜਾਮ ਦੇ ਕੀਤੇ ਐਲਾਨ ਦੀ ਹਮਾਇਤ ਸਬੰਧੀ ਰਣਨੀਤੀ ਉਲੀਕਣ ਅਤੇ ਆਪਣੇ ਮਸਲੇ ਵਿਚਾਰਨ ਅੱਜ 6 ਅਗਸਤ 2022 ਨੂੰ ਜਲੰਧਰ ਦੇ ਬੱਸ ਸਟੈਂਡ ਤੇ ਸਥਿਤ ਮਿੰਨੀ ਬੱਸ ਐਸ਼ੋਸੀਏਸ਼ਨ ਦੇ ਦਫ਼ਤਰ ਵਿਚ ਦੋਆਬਾ ਦੇ ਸਾਰੇ ਨਿੱਜੀ ਬੱਸ ਅਪਰੇਟਰਾ ਅਤੇ ਮਿੰਨੀ ਅਪਰੇਟਰਾਂ ਦੀ ਇਕੱਤਰਤਾ ਹੋਈ।ਪੰਜਾਬ ਮੋਟਰ ਯੂਨੀਅਨ ਵਲੋ ਸੰਦੀਪ ਸ਼ਰਮਾ ਨੇ ਮੀਟਿੰਗ ‘ਚ ਸ਼ਮੂਲੀਅਤ ਕੀਤੀ। ਇਸ ਮੌਕੇ ਸਮਾਲ ਸਕੇਲ ਬੱਸ ਅਪਰੇਟਰ ਆਫ ਪੰਜਾਬ ਦੇ ਬੁਲਾਰੇ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਕਿਹਾ ਕਿ ਚੱਲ ਰਹੇ ਇਸ ਆਜ਼ਾਦੀ ਪੰਦੜਵਾੜੇ ਦੌਰਾਨ ਬੱਸ ਅਪਰੇਟਰਾਂ ਦੀ ਪੰਜਾਬ ਸਰਕਾਰ ਵੱਲੋਂ ਅਣਦੇਖੀ ਕਰਨ ਦੇ ਮਜਬੂਰੀ ਵੱਸ ਹੀ ਸੰਘਰਸ਼ ਦੀ ਰੂਪ ਰੇਖਾ ਉਲੀਕਣੀ ਪਈ।ਉਨ੍ਹਾਂ ਜਥੇਬੰਦੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਹ ਬੱਸ ਅਪਰੇਟਰਾਂ ਦੀਆਂ ਮੰਗਾਂ ਨੂੰ ਹੱਲ ਕਰਨ ਸਬੰਧੀ ਛੇਤੀ ਖ਼ੁਦ ਆਪ ਮੀਟਿੰਗ ਕਰਨ। ਉਨ੍ਹਾਂ ਟਰਾਂਸਪੋਰਟ ਮਹਿਕਮੇ ਤੋਂ ਮੰਗ ਕਰਦਿਆਂ ਕਿਹਾ ਕਿ ਬੱਸ ਇੰਡਸਟਰੀ ਦੀਆਂ ਮੁੱਖ ਮੰਗਾਂ ਵਿਚ ਔਰਤਾਂ ਦੇ ਪੰਜਾਬ ਰੋਡਵੇਜ਼ ‘ਚ ਫਰੀ ਸਫਰ ਕਾਰਨ ਵਧੀਆ ਸਫ਼ਰ ਸਹੂਲਤਾਂ ਦੇਣ ਵਾਲੇ ਨਿੱਜੀ ਬੱਸ ਅਪਰੇਟਰਾਂ ਨੂੰ ਪੈ ਰਹੇ ਘਾਟੇ ਦਾ ਹੱਲ ਕੱਢਣ,ਮੋਟਰ ਵਹੀਕਲ ਟੈਕਸ ਇੱਕ ਰੁਪਿਆ ਪ੍ਰਤੀ ਕਿਲੋਮੀਟਰ ਕਰਨ, ਮੋਟਰ ਵਹੀਕਲ ਟੈਕਸ ਤੇ 10 ਪ੍ਰਤੀਸ਼ਤ ਸਰਚਾਰਜ ਖ਼ਤਮ ਕਰਨ,ਟੋਲ ਪਲਾਜ਼ਿਆਂ ਤੇ ਨੈਸ਼ਨਲ ਹਾਈਵੇ ਅਥਾਰਟੀ ਦੀਆਂ ਹਦਾਇਤਾਂ ਦੀ ਹੋ ਰਹੀ ਉਲੰਘਣਾ ਕਾਰਨ ਪੰਜਾਬ ਸਰਕਾਰ ਤੇ ਪ੍ਰਾਈਵੇਟਾਂ ਨੂੰ ਪੈ ਰਹੇ ਘਾਟੇ ਨੂੰ ਖਤਮ ਕਰਨ,ਕਿਰਾਏ ਵਿੱਚ ਵਾਧਾ ਕਰਨ,ਪਹਿਲੀ ਸਟੇਜ ਦਾ ਕਿਰਾਇਆ ਵੀਹ ਰੁਪਏ ਨਿਸ਼ਚਿਤ ਕਰਨ,ਮੋਟਰ ਵਹੀਕਲ ਟੈਕਸ ਜਮ੍ਹਾਂ ਕਰਵਾਉਣ ਲਈ ਕੋਡ ਲਾਉਣ ਦੀ ਪ੍ਰਕਿਰਿਆ ਦਾ ਹਲ ਲੱਭਣ,ਦਿਨ ਵਿੱਚ ਸਿਰਫ਼ ਇੱਕ ਵਾਰੀ ਹੀ ਬੱਸ ਅੱਡਾ ਫੀਸ ਨਿਸ਼ਚਿਤ ਕਰਨਾ,ਟਾਈਮ ਟੇਬਲ ਮੋਟਰ ਪਾਲਿਸੀ ਦੇ ਮੁਤਾਬਿਕ ਬਣਾਉਣੇ ਅਤੇ ਰਹਿੰਦੀਆਂ ਮੰਗਾਂ ਤੇ ਹਮਦਰਦੀ ਨਾਲ ਵਿਚਾਰ ਕਰਨਾ ਚਾਹੀਦਾ ਹੈ।ਦੋਆਬੇ ਦੇ ਨਿੱਜੀ ਬੱਸ ਆਪਰੇਟਰਾਂ ਅਤੇ ਮਿੰਨੀ ਬੱਸ ਅਪਰੇਟਰਾਂ ਵੱਲੋਂ 9 ਅਗਸਤ ਦੇ ਚੱਕਾ ਜਾਮ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਅਤੇ ਇਸ ਦੇ ਨਾਲ ਹੀ 14 ਅਗਸਤ ਤੱਕ ਸਾਰੀਆਂ ਬੱਸਾਂ ਤੇ ਕਾਲੇ ਝੰਡੇ ਲਾਉਣ ਦਾ ਫ਼ੈਸਲਾ ਵੀ ਲਿਆ ਗਿਆ। ਉਪਰੋਕਤ ਅਤੇ ਹੋਰ ਰਹਿੰਦੀਆਂ ਮੰਗਾਂ ਹੱਲ ਕਰਵਾਉਣ ਲਈ ਇਸ ਮੌਕੇ ਹਾਜ਼ਿਰ ਸਮੂਹ ਬੱਸ ਅਪਰੇਟਰਾਂ ਵੱਲੋਂ ਪੰਜਾਬ ਮੋਟਰ ਯੂਨੀਅਨ ਦੇ 9 ਅਗਸਤ ਨੂੰ ਚੱਕਾ ਜਾਮ ਦੇ ਦਿੱਤੇ ਸੱਦੇ ਨੂੰ ਸਫ਼ਲ ਬਣਾਉਣ ਲਈ ਰਣਨੀਤੀ ਉਲੀਕੀ ਗਈ।ਹਰਦੀਪ ਸਿੰਘ ਸਿੱਧੂ,ਮੰਗਤ ਸਿੰਘ ਮੰਗੀ ਪ੍ਰਧਾਨ ਮਿੰਨੀ ਬੱਸ ਨਕੋਦਰ, ਅਮਨ ਨਾਗਰਾ ਪ੍ਰਧਾਨ ਮਿੰਨੀ ਬੱਸ ਜਲੰਧਰ, ਪ੍ਰਦੀਪ ਕੁਮਾਰ ਗੁਰਾਇਆ, ਦਲਜਿੰਦਰ ਸਿੰਘ, ਤਰਨਜੀਤ ਸਿੰਘ ਗੋਲਡਨ ਟੈਂਪਲ, ਜੰਗ ਬਹਾਦਰ ਸਿੰਘ ਪ੍ਰਧਾਨ ਮਿੰਨੀ ਬੱਸ ਫਗਵਾੜਾ,ਦਲਜਿੰਦਰ ਸਿੰਘ ਮੱਲੀ ਕਪੂਰਥਲਾ ,ਮੋਹਿਤ ਛਾਬੜਾ,ਸੰਤੋਖ ਸਿੰਘ ਬਟਾਲਾ,ਅਮਰੀਕ ਸਿੰਘ ਮੀਕਾ ਆਦਿ ਅਪਰੇਟਰ ਵੀ ਹਾਜ਼ਰ ਸਨ।
ਫੋਟੋ ਮੁਨੀਰ