Prime Punjab Times

Latest news
ਵਿਵੇਕ ਗੁਪਤਾ ਪੰਜਾਬ ਟ੍ਰੇਡਰਜ਼ ਕਮਿਸ਼ਨ (ਐਕਸਾਈਜ਼ ਐਂਡ ਟੈਕਸੇਸ਼ਨ) ਹਲਕਾ ਉੜਮੁੜ ਦੇ ਮੈਂਬਰ ਨਿਯੁਕਤ BBMB ਵੱਲੋਂ ਹਰ ਸਾਲ ਦੀ ਤਰਾਂ ਬਾਰਿਸ਼ ਰੁੱਤ ਤੋਂ ਪਹਿਲਾਂ ਅਗੇਤੀਆਂ ਤਿਆਰੀਆਂ ਲਈ ਬੈਠਕ ਤੇਜ਼ ਹਨੇਰੀ ਕਾਰਨ ਚਲਦੀ ਕਾਰ ਤੇ ਡਿੱਗਿਆ ਸਫੇਦੇ ਦਾ ਟਹਿਣਾ, ਵੱਡਾ ਹਾਦਸਾ.... ਭੁਪਿੰਦਰ ਸਿੰਘ ਬਾਜਵਾ ਬਣੇ ਜਾਣੋ ਕਿਸ ਸ਼ਹਿਰ 'ਚ ਨਗਰ ਨਿਗਮ ਦੇ ਨਵੇਂ ਮੇਅਰ ਹੁਸ਼ਿਆਰਪੁਰ 'ਚ ਖੋਲਿਆ ਗਿਆ 'ਆਧਾਰ ਸੇਵਾ ਕੇਂਦਰ' ਬੀ.ਕਾੱਮ ਦੇ ਮੋਹਿਤ ਕੁਮਾਰ ਨੂੰ "ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ" ਲਈ ਚੁਣਿਆ ਗਿਆ- ਪ੍ਰਿੰਸੀਪਲ ਡਾ. ਮਾਨਵ ... ਸੋਸਾਇਟੀ ਵਲੋਂ 122 ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ ਡਾਕਟਰਾਂ ਨੇ SSP ਡਾ. ਮਹਿਤਾਬ ਸਿੰਘ ਨਾਲ ਕੀਤੀ ਮੁਲਾਕਾਤ, ਹਸਪਤਾਲਾਂ ਦੀ ਸੁਰੱਖਿਆ ਮਜ਼ਬੂਤ ਕਰਨ ਦੀ ਕੀਤੀ ਮੰਗ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਵਿਖੇ ਫੌਜ ‘ਚ ਅਫ਼ਸਰ ਬਣਨ ਦੀ ਕੋਚਿੰਗ ਦਾ ਪਹਿਲਾ ਬੈਚ ਜ... ​ਸੰਕਟ ਵਿੱਚ ਪੰਜਾਬ ਦੇ ਏਡਿਡ ਸਕੂਲ ਅਧਿਆਪਕਾਂ ਦੇ ਸੁਰੱਖਿਅਤ ਭਵਿੱਖ ਅਤੇ ਅਸਤਿਤਵ ਲਈ ਸਰਕਾਰੀ ਸਕੂਲਾਂ ਵਿੱਚ ਪੂਰਨ ਵਿਲੈ ...
ADVERTISEMENT
You are currently viewing 20 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਇੱਕ ਵਿਅਕਤੀ ਪੁਲਿਸ ਅੜਿੱਕੇ

20 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਇੱਕ ਵਿਅਕਤੀ ਪੁਲਿਸ ਅੜਿੱਕੇ

ਮਾਹਿਲਪੁਰ (PPT NEWS) 

23 ਅਪ੍ਰੈਲ :  ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੀਆਂ ਹਦਾਇਤਾਂ ਅਨੁਸਾਰ ਭੈੜੇ ਪੁਰਸ਼ਾ ਦੇ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਦਲਜੀਤ ਸਿੰਘ ਖੱਖ ਉਪ ਪੁਲਿਸ ਕਪਤਾਨ ਸਬ ਡਵੀਜਨ ਗੜਸ਼ੰਕਰ, ਐੱਸ.ਆਈ ਬਲਜਿੰਦਰ ਸਿੰਘ ਮੱਲੀ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਦੇਖ ਰੇਖ ਹੇਠ ਮਿਤੀ 22-04-2023 ਨੂੰ ASI ਹਰਭਜਨ ਸਿੰਘ ਪੁਲਿਸ ਚੌਕੀ ਕੋਟਫਤੂਹੀ ਥਾਣਾ ਮਾਹਿਲਪੁਰ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਲੈਪਟੋਪ,ਪ੍ਰਿੰਟਰ ਅਤੇ ਤਫਤੀਸ਼ੀ ਕਿੱਟ ਹੁਮਰਾਹ ਲੈ ਕੇ ਬਾ ਸਵਾਰੀ ਪ੍ਰਾਈਵੇਟ ਗੱਡੀ ਬ੍ਰਾਏ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਅਤੇ ਚੈਕਿੰਗ ਵਹੀਕਲਸ ਦੇ ਸਬੰਧ ਵਿੱਚ ਬਾ ਹੱਦ ਰਕਬਾ ਐਮਾਂ ਜੱਟਾਂ ਪੁੱਲ ਲਾਗੇ ਕੋਟਫਤੂਹੀ ਤੋ ਗੜ੍ਹਸ਼ੰਕਰ ਰੋਡ ਤੋ ਮੋਟਰਸਾਇਕਲ ਨੰਬਰੀ PB-20-C-9604 ਮਾਰਕਾ ਪਲੈਟੀਨਾ ਰੰਗ ਕਾਲਾ ਤੇ ਸਵਾਰ ਮੁਸੱਮੀ ਮੱਖਣ ਸਿੰਘ ਪੁੱਤਰ ਚਰਨ ਸਿੰਘ ਵਾਸੀ ਗੜ੍ਹੀ ਮੱਟੋ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸਦੇ ਪਾਸੋ ਡੋਡੇ ਚੂਰਾ ਪੋਸਤ ਵਜਨੀ 20 ਕਿਲੋਗ੍ਰਾਮ ਨੂੰ ਬਰਾਮਦ ਕਰਕੇ ਉਸਨੂੰ ਮੁਕੱਦਮਾ ਉਕਤ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੇ ਖਿਲਾਫ ਮੁਕੱਦਮਾ ਨੰਬਰ 76 ਮਿਤੀ 22-4-2023 ਅ/ਧ 15-61-85 NDPS ACT ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।ਜੋ ਦੋਸ਼ੀ ਉਕਤ ਨੂੰ ਮੁਕੱਦਮਾ ਉਕਤ ਵਿੱਚ ਮਿਤੀ 23-4-2023 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।

error: copy content is like crime its probhihated