Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing 75ਵੇਂ ਅਜ਼ਾਦੀ ਉਤਸਵ ਤੇ ਪੂਰਾ ਦੇਸ਼ ਬਣੇਗਾ…..

75ਵੇਂ ਅਜ਼ਾਦੀ ਉਤਸਵ ਤੇ ਪੂਰਾ ਦੇਸ਼ ਬਣੇਗਾ…..

ਹੁਸ਼ਿਆਰਪੁਰ ( ਤਰਸੇਮ ਦੀਵਾਨਾ )

75ਵੇਂ ਅਜ਼ਾਦੀ ਉਤਸਵ ਤੇ ਪੂਰਾ ਦੇਸ਼ ਬਣੇਗਾ ਇਤਿਹਾਸਕ ਪਲਾਂ ਦਾ ਗਵਾਹ : ਨੀਤੀ ਤਲਵਾੜ

* ਹਰ ਘਰ ਤਿਰੰਗੇ ਮੁਹਿਮ ਹੇਠ ਤਿਰੰਗੇ ਵੰਡੇ *

5 ਅਗਸਤ :  ਅਜ਼ਾਦੀ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਨੇ ਆਜ਼ਾਦੀ ਦੇ ਪਰਵਾਨਿਆਂ ਦੀਆਂ ਕਹਾਣੀਆਂ ਹੀ ਸੁਣੀਆਂ ਹਨ, ਹੁਣ 1975 ਵੇ ਸੁਤੰਤਰਤਾ ਦਿਵਸ ਦੇ ਮੌਕੇ ਤੇ ਸ਼੍ਰੀ ਨਰੇਂਦਰ ਮੋਦੀ ਜੀ ਨੇ ਹਰ ਦੇਸ਼ ਵਾਸੀ ਨੂੰ ਆਪਣੇ ਘਰ ਦੀ ਛੱਤ ‘ਤੇ ਤਿਰੰਗਾ ਝੰਡਾ ਲਹਿਰਾਉਣ ਦਾ ਸ਼ੁਭ ਮੌਕਾ ਦਿੱਤਾ ਹੈ ਇਸ ਨਾਲ ਹਰ ਦੇਸ਼ ਵਾਸੀ ਆਪਣੇ ਆਪ ਨੂੰ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਦਾ ਹਿੱਸਾ ਸਮਝ ਰਿਹਾ ਹੈ।ਉਪਰੋਕਤ ਸ਼ਬਦ ਸਾਬਕਾ ਕੌਂਸਲਰ ਨੀਤੀ ਤਲਵਾੜ ਨੇ ਹਰ ਘਰ ਤਿਰੰਗਾ ਮੁਹਿੰਮ ਤਹਿਤ ਘਰ-ਘਰ ਜਾ ਕੇ ਤਿਰੰਗਾ ਵੰਡਣ ਮੌਕੇ ਕਹੇ। ਨੀਤੀ ਤਲਵਾੜ ਨੇ ਕਿਹਾ ਕਿ ਭਾਰਤ ਤੋਂ ਬਾਹਰ ਰਹਿੰਦੇ ਭਾਰਤੀ ਵੀ ਇਸ ਇਤਿਹਾਸਕ ਪਲ ਦੇ ਗਵਾਹ ਹੋਣ ਲਈ ਉਤਾਵਲੇ ਹਨ।ਉਨ੍ਹਾਂ ਕਿਹਾ ਕਿ ਬੇਸ਼ੱਕ ਅਸੀਂ ਦੇਸ਼ ਦੀ ਮਿੱਟੀ ਦਾ ਕਰਜ਼ਾ ਨਹੀਂ ਚੁਕਾ ਸਕਦੇ ਪਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਅਤੇ ਦੇਸ਼ ਵਾਸੀਆਂ ਪ੍ਰਤੀ ਇਮਾਨਦਾਰ ਕਿਵੇਂ ਬਣਾਉਣਾ ਹੈ, ਇਸ ਲਈ ਹਰ ਬੱਚੇ ਨੂੰ ਦੇਸ਼ ਭਗਤੀ ਦੀ ਘੁੱਟੀ ਦੇਣੀ ਪਵੇਗੀ।ਨੀਤੀ ਤਲਵਾੜ ਨੇ ਕਿਹਾ ਕਿ ਪੂਰੇ ਦੇਸ਼ ਦੀ ਤਰ੍ਹਾਂ ਇਸ ਮਹਾਨ ਤਿਉਹਾਰ ‘ਤੇ ਹੁਸ਼ਿਆਰਪੁਰ ਦੇ ਵਾਸੀ ਵੀ ਨੀਲ ਗਗਨ ਨੂੰ ਤਿਰੰਗੇ ‘ਚ ਰੰਗਣ ‘ਚ ਕੋਈ ਕਸਰ ਬਾਕੀ ਨਹੀਂ ਛੱਡਣਗੇ | ਇਸ ਮੌਕੇ ਪ੍ਰਿਆ ਸੈਣੀ, ਸੋਨੀਆ ਤਲਵਾੜ ਮੁਸਕਾਨ ਪਰਾਸ਼ਰ, ਊਸ਼ਾ ਕਿਰਨ ਸੂਦ, ਅੰਜਨਾ ਸ਼ਰਮਾ, ਹੇਮਲਤਾ, ਸੰਤੋਸ਼ ਰਾਣੀ, ਰੀਟਾ ਰਾਣਾ, ਮੰਜੂ ਸੋਦੀ, ਸੁਮਨ ਭਾਰਦਵਾਜ, ਸੀਮਾ, ਸੁਨੀਤਾਵੀ ਮੌਜੂਦ ਸਨ ਗੁਪਤਾ, ਕ੍ਰਿਸ਼ਨਾ ਥਾਪਰ, ਆਸ਼ਾ ਰਾਣੀ, ਰਵੀ ਕਲਾ ਪਰਾਸ਼ਰ, ਮਹਿੰਦਰ ਕੌਰ, ਡਾ. ਰਕਸ਼ਾ ਦੇਵੀ ਵੀ ਹਾਜ਼ਰ ਸਨ।
ਫੋਟੋ ਮੁਨੀਰ