ਪੋੋਜੇਵਾਲ ਸਰਾਂ (ਜਤਿੰਦਰ ਪਾਲ ਸਿੰਘ ਕਲੇਰ )
ਕਾਰ ਨੂੰ ਭਿਆਨਕ ਅੱਗ ਲੱਗਣ ਨਾਲ ਬੁਰੀ ਤਰ੍ਹਾਂ ਸੜ ਕੇ ਹੋਈ ਸੁਆਹ
4 ਅਗਸਤ : ਬੀਤੀ ਰਾਤ ਪਿੰਡ ਨਵਾਂਗਰਾ ਲਾਗੇ ਗੜ੍ਹਸ਼ੰਕਰ-ਸੀ੍ਰ ਅਨੰਦਪੁਰ ਸਾਹਿਬ ਮਾਰਗ ‘ਤੇ ਇਕ ਕੋਰੋਲ਼ਾ ਕਾਰ ਨੂੰ ਅੱਗ ਲੱਗ ਗਈ, ਪਰ ਜਾਨੀ ਨੁਕਸਾਨ ਹੋਣ ਤੋਂ ਬੱਚ ਗਿਆ ਤੇ ਕਾਰ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ | ਇਸ ਸਬੰਧੀ ਡਿਊਟੀ ਅਫ਼ਸਰ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਰਾਤ 10 ਵਜੇ ਦੇ ਕਰੀਬ ਨਵਾਂਸ਼ਹਿਰ ਵਾਸੀ ਪ੍ਰੇਮ ਸਿੰਘ ਸੀ੍ਰ ਅਨੰਦਪੁਰ ਸਾਹਿਬ ਨੂੰ ਜਾ ਰਹੇ ਸਨ ਤਾਂ ਨਵਾਂਗਰਾ ਲਾਗੇ ਕਿਸੇ ਜਾਨਵਰ ਨੇ ਕਾਰ ਨੂੰ ਟੱਕਰ ਮਾਰੀ ਤੇ ਕਾਰ ਬੇਕਾਬੂ ਹੋ ਗਈ ਤੇ ਇਕਦਮ ਕਾਰ ਵਿਚ ਸਪਾਰਕਿੰਗ ਹੋਣ ਲੱਗ ਪਈ ਜਿਸਨੂੰ ਦੇਖ ਕੇ ਕਾਰ ਚਾਲਕ ਨੇ ਕਾਰ ਉੱਥੇ ਹੀ ਛੱਡ ਦਿੱਤੀ ਤੇ ਮਿੰਟਾਂ ਵਿਚ ਹੀ ਕਾਰ ਵਿਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ ਤੇ ਮੌਕੇ ਤੇ ਹੀ ਬਲਵਿੰਦਰ ਸਿੰਘ ਦੀ ਅਗਵਾਈ ਵਿਚ ਪੋਜੇਵਾਲ ਪੁਲਿਸ ਪਹੁੰਚ ਗਈ ਤੇ ਉਨ੍ਹਾਂ ਤੁਰੰਤ ਫ਼ੋਨ ਕਰਕੇ ਅੱਗ ਬੁਝਾਉਣ ਵਾਲੀ ਗੱਡੀ ਬੁਲਾਈ ਤੇ ਅੱਗੇ ‘ਤੇ ਕਾਬੂ ਪਾਇਆ ਪਰ ਉਦੋਂ ਤੱਕ ਗੱਡੀ ਬੁਰੀ ਤਰ੍ਹਾਂ ਸੜ ਚੁੱਕੀ ਸੀ | ਪੁਲਿਸ ਵਲੋਂ ਕਾਰਵਾਈ ਆਰੰਭੀ ਹੋਈ ਹੈ |








