Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਇੰਟਰਨੈਸ਼ਨਲ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਨੇ ਬਿਰਧ ਆਸ਼ਰਮ ਸਪਰੋੜ ਵਿਖੇ ਆਸ਼ਿ੍ਰਤਾਂ ਨਾਲ ਮਨਾਈ ਲੋਹੜੀ

ਇੰਟਰਨੈਸ਼ਨਲ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਨੇ ਬਿਰਧ ਆਸ਼ਰਮ ਸਪਰੋੜ ਵਿਖੇ ਆਸ਼ਿ੍ਰਤਾਂ ਨਾਲ ਮਨਾਈ ਲੋਹੜੀ

ਫਗਵਾੜਾ (ਲਾਲੀ ਦਾਦਰ )

* ਮੂੰਗਫਲੀ,ਰਿਓੜੀਆਂ,ਗੱਚਕ ਤੇ ਮਿਠਾਈ ਕੀਤੀ ਭੇਂਟ

11 ਜਨਵਰੀ : ਇੰਟਰਨੈਸ਼ਨਲ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਰਜਿ. ਫਗਵਾੜਾ ਵਲੋਂ ਹਰ ਸਾਲ ਦੀ ਤਰ੍ਹਾਂ ਲੋਹੜੀ ਦਾ ਤਿਓਹਾਰ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਵਿਖੇ ਸੁਸਾਇਟੀ ਦੇ ਪ੍ਰਧਾਨ ਰੀਤ ਪ੍ਰੀਤ ਪਾਲ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ। ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਸਮਾਜ ਸੇਵਕ ਰਵਿੰਦਰ ਸਿੰਘ ਰਾਜੋਵਾਲੀਆ ਅਤੇ ਰਣਜੀਤ ਸਿੰਘ ਆਦਮਪੁਰ ਨੇ ਸ਼ਮੂਲੀਅਤ ਕੀਤੀ। ਇਸ ਮੋਕੇ ਆਸ਼ਰਮ ਦੇ ਵਸਨੀਕਾਂ ਨੂੰ ਮੂੰਗਫਲੀ, ਰਿਓੜੀ, ਗੱਚਕ ਤੋਂ ਇਲਾਵਾ ਮਿਠਾਈ ਤੇ ਹੋਰ ਖਾਣ-ਪੀਣ ਦੀ ਸਮੱਗਰੀ ਭੇਂਟ ਕੀਤੀ ਗਈ। ਮੁੱਖ ਮਹਿਮਾਨਾਂ ਨੇ ਜੱਥੇਬੰਦੀ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਆਪਣੀਆਂ ਖੁਸ਼ੀਆਂ ਸਮਾਜ ਦੇ ਬੇਸਹਾਰਾ, ਮਜਬੂਰ ਤੇ ਲਾਚਾਰ ਲੋਕਾਂ ਨਾਲ ਜਰੂਰ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣੇ ਆਪ ਨੂੰ ਇਸ ਸਮਾਜ ਤੋਂ ਵੱਖਰਾ ਮਹਿਸੂਸ ਨਾ ਕਰਨ। ਪ੍ਰਧਾਨ ਰੀਤ ਪ੍ਰੀਤ ਪਾਲ ਸਿੰਘ ਨੇ ਦੱਸਿਆ ਕਿ ਹਰ ਸਾਲ ਉਹਨਾਂ ਦੀ ਸੁਸਾਇਟੀ ਬਿਰਧ ਆਸ਼ਰਮ ਵਿਖੇ ਲੋਹੜੀ ਅਤੇ ਦੀਵਾਲੀ ਮਨਾਉਂਦੀ ਹੈ ਜਿਸਦਾ ਮਕਸਦ ਸਿਰਫ ਇਹੋ ਹੈ ਕਿ ਇੱਥੋਂ ਦੇ ਵਸਨੀਕਾਂ ਨੂੰ ਵੀ ਤਿਓਹਾਰਾਂ ਦੀ ਖੁਸ਼ੀ ‘ਚ ਸ਼ਾਮਲ ਕੀਤਾ ਜਾਵੇ। ਉਹਨਾਂ ਨੂੰ ਖੁਸ਼ੀ ਦੇ ਕੇ ਸੁਸਾਇਟੀ ਦੇ ਹਰੇਕ ਮੈਂਬਰ ਤੇ ਸਹਿਯੋਗੀ ਨੂੰ ਆਤਮਿਕ ਖੁਸ਼ੀ ਮਹਿਸੂਸ ਹੁੰਦੀ ਹੈ। ਉਹਨਾਂ ਦੱਸਿਆ ਕਿ ਇਸ ਵਾਰ ਦੇ ਸਮਾਗਮ ‘ਚ ਗਿਆਨ ਚੰਦ ਚੌਕੜੀਆ, ਰਾਜਵਿੰਦਰ ਸਿੰਘ ਗਰੀਸ, ਬਲਵਿੰਦਰ ਸਿੰਘ (ਜੇ.ਈ.) ਪਲਾਹੀ, ਸਟੇਜ ਕਲਾਕਾਰ ਨੀਲਮ ਹਾਂਡਾ, ਅਮਰੀਕ ਸਿੰਘ ਖੁਰਮਪੁਰ ਤੇ ਐਡਵੋਕੇਟ ਦਿਨੇਸ਼ ਲਖਨਪਾਲ, ਸਲਵਿੰਦਰ ਸਿੰਘ ਜੱਸੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਜਿਸ ਦੇ ਲਈ ਉਹ ਸਾਰਿਆਂ ਦੇ ਤਹਿ ਦਿਲੋਂ ਧੰਨਵਾਦੀ ਹਨ। ਉਹਨਾਂ ਇਹ ਵੀ ਦੱਸਿਆ ਕਿ ਜੋ ਵੀ ਲੋੜਵੰਦ ਬੱਚਾ, ਬਜੁਰਗ ਜਾਂ ਬੇਸਹਾਰਾ ਹੋਵੇ ਤਾਂ ਸੁਸਾਇਟੀ ਸਮੇਂ-ਸਮੇਂ ਸਿਰ ਉਹਨਾਂ ਦੀ ਮਦਦ ਕਰਦੀ ਹੈ। ਉਹਨਾਂ ਆਸ਼ਰਮ ਨੂੰ ਵਿਸ਼ਵਾਸ ਦੁਵਾਇਆ ਕਿ ਕਿਸੇ ਵੀ ਤਰ੍ਹਾਂ ਦੀ ਜਰੂਰਤ ਮਹਿਸੂਸ ਹੋਵੇ ਤਾਂ ਸੁਸਾਇਟੀ ਨੂੰ ਦੱਸਿਆ ਜਾਵੇ ਤਾਂ ਜੋ ਜਰੂਰਤ ਪੂਰੀ ਕਰਨ ਦਾ ਪ੍ਰਬੰਧ ਕੀਤਾ ਜਾ ਸਕੇ। ਆਸ਼ਰਮ ਦੇ ਮੈਨੇਜਰ ਮੁਖਤਿਆਰ ਸਿੰਘ ਨੇ ਸੁਸਾਇਟੀ ਦੇ ਸਮੂਹ ਮੈਂਬਰਾਂ ਅਤੇ ਪਤਵੰਤਿਆਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਅਤੇ ਸੁਸਾਇਟੀ ਮੈਂਬਰਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਤ ਕੀਤਾ। ਸਟੇਜ ਸਕੱਤਰ ਦੀ ਸੇਵਾ ਸਲਵਿੰਦਰ ਸਿੰਘ ਜੱਸੀ ਵਲੋਂ ਨਿਭਾਈ ਗਈ। ਇਸ ਮੋਕੇ ਪਰਵੀਨ ਕੁਮਾਰ, ਮਨੋਜ ਕੁਮਾਰ ਭਗਤ, ਉਂਕਾਰ ਸਿੰਘ, ਮੋਤੀ ਗਰੀਸ, ਅਨੀਕੇਤ ਭਗਤ ਆਦਿ ਤੋਂ ਇਲਾਵਾ ਮਨਜੀਤ ਕੌਰ, ਸੋਨੀਆ ਚੌਕੜੀਆ, ਰਵਜੋਤ ਸਿੰਘ ਗਿਰਨ ਤੇ ਹੋਰ ਪਤਵੰਤੇ ਹਾਜਰ ਸਨ।