Prime Punjab Times

Latest news
हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ
ADVERTISEMENT
You are currently viewing ਪੀਣ ਵਾਲੇ ਪਾਣੀ ਤੋਂ ਪਿਆਸੇ ਬੀਤ ਵਾਸੀਆਂ ਨੇ….

ਪੀਣ ਵਾਲੇ ਪਾਣੀ ਤੋਂ ਪਿਆਸੇ ਬੀਤ ਵਾਸੀਆਂ ਨੇ….

ਗੜ੍ਹਸ਼ੰਕਰ (ਜਤਿੰਦਰ ਪਾਲ ਸਿੰਘ ਕਲੇਰ )

ਪੀਣ ਵਾਲੇ ਪਾਣੀ ਤੋਂ ਪਿਆਸੇ ਬੀਤ ਵਾਸੀਆਂ ਨੇ ਮਲਕੋਵਾਲ ਵਾਟਰ ਸਪਲਾਈ ਸਕੀਮ ਅਗੇ ਕੀਤੀ ਨਾਰੇਬਾਜੀ

4 ਅਗਸਤ : ਅਜ ਇਥੇ ਤਹਿਸੀਲ ਗੜ੍ਹਸ਼ੰਕਰ ਅਧੀਨ ਪੈਂਦੇ ਇਲਾਕਾ ਬੀਤ ਦੇ ਪਿੰਡ ਮਲਕੋਵਾਲ, ਨਾਨੋਵਾਲ, ਕਾਣੇਵਾਲ, ਰਤਨਪੁਰ, ਭਵਾਨੀਪੁਰ ਭਗਤਾਂ, ਗੱਦੀਵਾਲ, ਝੋਨੋਵਾਲ ਦੇ ਵਾਸੀਆਂ ਵਲੋਂ ਪਿਛਲੇ ਨੋਂ ਦਿਨਾਂ ਤੋਂ ਪੀਣ ਵਾਲੇ ਪਾਣੀ ਨਾਂ ਮਿਲਣ ਕਾਰਨ ਜਲ ਸਪਲਾਈ ਸਕੀਮ ਮਲਕੋਵਾਲ ਵਿਖੇ ਪਹੁੰਚ ਕੇ ਮਹਿਕਮੇ ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਖਿਲਾਫ਼ ਜਬਰਦਸਤ ਨਾਅਰੇਵਾਜੀ ਕੀਤੀ ਗਈ। ਇਸ ਮੌਕੇ ਤੇ ਸੰਬੋਧਨ ਕਰਦਿਆਂ ਕਾਮਰੇਡ ਰਾਮਜੀ ਦਾਸ ਚੌਹਾਨ, ਅਜੈਬ ਸਿੰਘ ਬੋਪਾਰਾਏ ਜੱਟ ਮਹਾ ਸਭਾ, ਸਰਪੰਚ ਪਰਵੇਸ ਕੁਮਾਰ, ਅਕਾਲੀ ਦਲ ਆਗੂ ਅਵਤਾਰ ਸਿੰਘ, ਸਰਪੰਚ ਜਸਪਾਲ, ਸਰਪੰਚ ਸੁਰਿੰਦਰ ਪਾਲ ਨੇ ਦਸਿਆ ਕਿ ਪਿੰਡ ਮਲਕੋਵਾਲ ਦੀ ਇਹ ਵਾਟਰ ਸਪਲਾਈ ਦੀ ਸਕੀਮ ਜੋ ਲਗਭਗ 8 ਪਿੰਡਾਂ ਨੂੰ ਪਾਣੀ ਦੀ ਸਪਲਾਈ ਕਰਦੀ ਹੈ ਪਿਛਲੇ ਮਹੀਨੇ ਦੀ 28 ਤਾਰੀਕ ਤੋਂ ਖਰਾਬ ਪਈ ਹੈ 27 ਜੁਲਾਈ ਤੋਂ ਬਾਅਦ ਉਕਤ ਪਿੰਡਾਂ ਨੂੰ ਪੀਣ ਵਾਲਾ ਪਾਣੀ ਨਸੀਬ ਨਹੀਂ ਹੋਇਆ ਲੋਕ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਪੰਜਾਬ ਸਰਕਾਰ ਦੀ ਬੇਧਿਆਨੀ ਅਤੇ ਮਹਿਕਮੇ ਦੇ ਅਧਿਕਾਰੀਆਂ ਦੀ ਘਟੀਆ ਕਾਰਗੁਜ਼ਾਰੀ ਦਾ ਸੰਤਾਪ ਇਲਾਕਾ ਬੀਤ ਦੇ ਉਕਤ ਪਿੰਡਾਂ ਦੇ ਲੋਕ ਭੋਗ ਰਹੇ ਹਨ ਜਲ ਸਪਲਾਈ ਦੇ ਅਧਿਕਾਰੀਆਂ ਵਲੋਂ ਟਿਊਬਵੈਲ ਨੂੰ ਜਲਦੀ ਠੀਕ ਕਰਵਾ ਕੇ ਚਾਲੂ ਕਰਵਾਉਣ ਲਈ ਨਾ ਤਾਂ ਸੰਜੀਦਾ ਯਤਨ ਕੀਤੇ ਜਾ ਰਹੇ ਹਨ ਅਤੇ ਨਾ ਹੀ ਪਿੰਡਾਂ ਵਿੱਚ ਟੈਕਰਾ ਰਾਹੀਂ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਉਕਤ ਆਗੂਆਂ ਨੇ ਚਿੰਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਲ ਮਿਤੀ 5 ਅਗਸਤ ਤਕ ਪਾਣੀ ਦੀ ਸਪਲਾਈ ਨਾ ਚਾਲੂ ਕੀਤੀ ਗਈ ਤਾਂ ਗੜ੍ਹਸ਼ੰਕਰ ਵਿਖੇ ਜਾਮ ਲਗਾਇਆ ਜਾਵੇਗਾ ਅਤੇ ਵਿਭਾਗ ਦੇ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ ।