Prime Punjab Times

Latest news
ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..   ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ
ADVERTISEMENT
You are currently viewing ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 159ਵਾਂ ਦਿਨ 

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 159ਵਾਂ ਦਿਨ 

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 159ਵਾਂ ਦਿਨ 

ਜੇਕਰ ਸਿੱਖਾਂ ਕੋਲ ਇਨਸਾਫ ਲੈਣ ਲਈ ਸਮਾਂ ਨਹੀਂ, ਤਾਂ ਫਿਰ ਸਾਡੇ ਤੋਂ ਵੱਡਾ ਅਕਿ੍ਤਘਣ ਕੋਈ ਨਹੀਂ : ਦੇਵ ਸਰਾਭਾ   

ਹੁਸ਼ਿਆਰਪੁਰ / ਸਰਾਭਾ  29ਜੁਲਾਈ  (ਤਰਸੇਮ ਦੀਵਾਨਾ ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 159ਵਾਂ ਦਿਨ ਪੂਰਾ ਹੋਇਆ। ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ਚ ਅੱਜ ਸਰਾਭਾ ਪੰਥਕ ਮੋਰਚਾ ਦੇ ਖਜ਼ਾਨਚੀ ਪਰਵਿੰਦਰ ਸਿੰਘ ਟੂਸੇ,ਤੇਜਾ ਸਿੰਘ ਟੂਸੇ ,ਅਵਤਾਰ ਸਿੰਘ ਰਾਏਕੋਟ,ਕੁਲਦੀਪ ਕੌਰ ਰਾਏਕੋਟ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ  ਇਹ ਅਪੀਲ ਕੀਤੀ ਸੀ ਕਿ ਹਰ ਇੱਕ ਗੁਰੂ ਘਰ ਦੇ ਬਾਹਰ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਫਲੈਕਸਾਂ ਬੋਰਡ ਲਗਾਏ ਜਾਣ । ਜੋ ਸਿਰਫ ਹਾਲੇ ਤਕ ਸ਼੍ਰੋਮਣੀ ਕਮੇਟੀ ਦੇ ਅਧੀਨ ਪੈਂਦੇ ਗੁਰੂ ਘਰਾਂ ਦੇ ਅੱਗੇ ਹੀ ਫਲੈਕਸ ਬੋਰਡਾਂ ਲਗਾਈਆਂ ਜਾ ਰਹੀਆਂ ਹਨ। ਜਦ ਕਿ ਅਸੀਂ ਸਰਾਭਾ ਪੰਥਕ ਮੋਰਚੇ ਤੋਂ ਬੇਨਤੀ ਕਰਦੇ ਹਾਂ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾੲੀ ਲਈ ਤਸਵੀਰਾਂ ਸਮੇਤ ਫਲੈਕਸ ਬੋਰਡ ਹਰ ਇਕ ਪਿੰਡ ਦੇ ਗੁਰੂ ਘਰ ਦੇ ਬਾਹਰ ਅਤੇ ਪਿੰਡਾਂ ਦੇ ਮੇਨ ਸੜਕਾਂ ਤੇ ਲਗਾਏ ਜਾਣ। ਉਨ੍ਹਾਂ ਨੇ ਅੱਗੇ ਆਖਿਆ ਕਿ ਅਸੀਂ ਗੁਰੂ ਘਰਾਂ ਦੇ ਵਜ਼ੀਰ ਪਾਠੀ ਸਿੰਘਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵੀ ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਪਾਪੀਆਂ ਨੂੰ ਸਜ਼ਾ ਦਿਵਾਉਣ ਲਈ ਚੱਲ ਰਹੇ ਸੰਘਰਸ਼ਾਂ ‘ਚ ਹਾਜ਼ਰੀ ਜ਼ਰੂਰ ਭਰਨ । ਜੇ ਕਰ ਗੁਰੂਘਰ ਦੇ ਪਾਠੀ ਸਿੰਘ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਵਿੱਚ ਨਹੀਂ ਆਉਣਗੇ ਤਾਂ ਫਿਰ ਸੰਗਤਾਂ ਕਿਵੇਂ ਆਉਣਗੀਆਂ।ਜਦ ਕਿ ਹੁਣ ਪੂਰੇ ਪੰਜਾਬ ‘ਚ ਸਮੁੱਚੀ ਕੌਮ ਦੀਆਂ ਹੱਕੀ ਮੰਗਾਂ ਲਈ ਜੁਝਾਰੂ ਲੋਕ ਸੜਕਾਂ ਤੇ ਆ ਚੁੱਕੇ ਹਨ। ਪਰ ਜ਼ਿਲ੍ਹਾ ਲੁਧਿਆਣਾ ਆਖਰ ਕਿਉਂ ਮਗਰ ਰਹਿ ਜਾਂਦਾ।ਜਦ ਕੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ  ਗੁਰੂਆਂ ਦੇ ਧਾਰਮਿਕ ਸਥਾਨ ਗੁਰੂ ਘਰ ਹਨ ਅਤੇ ਕਈ ਸਾਧੂ ਸੰਤਾਂ ਦੇ ਵੱਡੇ ਧਾਰਮਿਕ ਸਥਾਨ ਵੀ ਹਨ ਜਿਨ੍ਹਾਂ ਦੀਆਂ ਸੰਗਤਾਂ ਹਜ਼ਾਰਾਂ ਵਿਚ ਹਨ । ਉਹ ਆਖ਼ਰ ਕਿਉਂ ਗੁਰਬਾਣੀ ਦੀ ਬੇਅਦਬੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਤੇ ਚੁੱਪ ਧਾਰੀ ਬੈਠੇ ਹਨ। ਇਸ ਤੋਂ ਇਲਾਵਾ ਹਾਲੇ ਕਈ ਧਾਰਮਿਕ ਜਥੇਬੰਦੀਆਂ ਵੀ ਸਿੱਖ ਕੌਮ ਦੇ ਹੱਕੀ ਮੰਗਾਂ ਲਈ ਸੰਘਰਸ਼ ਕਾਰਨ ਨਹੀਂ ਨਿਕਲੀਆਂ।ਉਨ੍ਹਾਂ ਨੇ ਆਖਰ ਵਿੱਚ ਆਖਿਆ ਕਿ ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਾਭਾ ਪੰਥਕ ਮੋਰਚੇ ਨੂੰ ਪੰਜ ਮਹੀਨਿਆਂ ਤੋਂ ਉੱਪਰ ਹੋ ਚੁੱਕੇ ਹਨ। ਜੇਕਰ ਸਿੱਖਾਂ ਕੋਲ   ਇਨਸਾਫ ਲੈਣ ਲਈ ਸਮਾਂ ਨਹੀਂ ਤਾਂ ਫਿਰ ਸਾਡੇ ਤੋਂ ਵੱਡਾ ਅਕਿ੍ਤਘਣ ਕੋਈ ਨਹੀਂ । ਏਸ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਅਤੇ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਚੱਲ ਰਹੇ ਸੰਘਰਸ਼ਾਂ ‘ਚ ਪਹੁੰਚਣ ਲਈ ਸਮਾਂ ਕੱਢੋ।ਬਾਕੀ ਸਰਾਭਾ ਪੰਥਕ ਮੋਰਚੇ ਦੇ ਸਾਰੇ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ 30 ਜੁਲਾਈ ਨੂੰ 11 ਵਜੇ ਹੋ ਰਹੀ ਮੀਟਿੰਗ ‘ਚ ਜ਼ਰੂਰ ਹਾਜ਼ਰ ਹੋਣ ਤਾਂ ਜੋ 9 ਅਗਸਤ  ਨੂੰ ਹੋ ਰਹੇ ਵੱਡੇ ਇਕੱਠ ਦੀ ਅਗਲੀ ਰਣਨੀਤੀ ਘੜੀ ਜਾ ਸਕੇ । ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ ,ਬਾਬਾ ਜਗਦੇਵ ਸਿੰਘ ਦੁੱਗਰੀ,ਗਿਆਨੀ ਹਰਜੀਤ ਸਿੰਘ ਸਰਾਭਾ, ਨਿਰਮਲ ਸਿੰਘ ਸਰਾਭਾ,ਅਮਰਜੀਤ ਸਿੰਘ ਅੰਮੀ ਸਰਾਭਾ,ਬਲਦੇਵ ਸਿੰਘ ਈਸ਼ਨਪੁਰ, ਹਰਬੰਸ ਸਿੰਘ ਪੰਮਾ ਹਿੱਸੋਵਾਲ ,ਗੁਲਜ਼ਾਰ ਸਿੰਘ ਮੋਹੀ, ਅਜਮੇਰ ਸਿੰਘ ਭੋਲਾ ਸਰਾਭਾ,ਮੋਦੀ ਮਲੇਰਕੋਟਲਾ ਆਦਿ ਹਾਜ਼ਰੀ ਭਰੀ।

ਫੋਟੋ ਮੁਨੀਰ

error: copy content is like crime its probhihated