Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਬੇਟੀ ਬਚਾਓ ਬੇਟੀ ਪੜਾਓ ਵਿਸ਼ੇ ਤੇ ਵਿਦਿਆਰਥੀਆਂ ਲਈ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਆਯੋਜਿਤ 

ਬੇਟੀ ਬਚਾਓ ਬੇਟੀ ਪੜਾਓ ਵਿਸ਼ੇ ਤੇ ਵਿਦਿਆਰਥੀਆਂ ਲਈ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਆਯੋਜਿਤ 

ਬੇਟੀ ਬਚਾਓ ਬੇਟੀ ਪੜਾਓ ਵਿਸ਼ੇ ਤੇ ਵਿਦਿਆਰਥੀਆਂ ਲਈ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਆਯੋਜਿਤ 

ਗੜ੍ਹਦੀਵਾਲਾ 29 ਜੁਲਾਈ (ਚੌਧਰੀ) : ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਅਮਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ.ਹਰਹੀਤ ਸਿੰਘ ਦੀ ਪ੍ਰਧਾਨਗੀ ਹੇਠ ਬਲਾਕ ਭੂੰਗਾ ਦੇ ਕਲਰ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਹਰਿਆਣਾ ਵਿਖੇ ਪੀ.ਐਨ.ਡੀ.ਟੀ ਐਕਟ ਮੁਹਿਮ ਤਹਿਤ ਬੇਟੀ ਬਚਾਓ ਬੇਟੀ ਪੜਾਓ ਵਿਸ਼ੇ ਤੇ ਵਿਦਿਆਰਥੀਆਂ ਲਈ ਵਿਸ਼ੇਸ਼ ਜਾਗਰੂਕਤਾ ਸੀਮੀਨਾਰ ਦਾ ਆਯੋਜਨ ਕੀਤਾ ਗਿਆ ।

ਇਸ ਮੌਕੇ ਡਾ.ਜਗਤਾਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦਿਨੋਂ ਦਿਨ ਘਟ ਰਹੇ ਲਿੰਗ ਅਨੁਪਾਤ ਤੇ ਚਿੰਤਾ ਜਤਾਈ ਤੇ ਫੌਰੀ ਤੌਰ ਤੇ ਸੁਧਾਰ ਕਰਨ ਲਈ ਗੰਭੀਰ ਕਦਮ ਚੁਕਣ ਤੇ ਜੋਰ ਦਿੱਤਾ। ਲਿੰਗ ਅਨੁਪਾਤ ਵਿਚ ਅਸਮਾਨਤਾ ਮੌਜੂਦਾ ਸਮੇਂ ‘ਚ ਸਾਡੇ ਸਮਾਜ ਲਈ ਇੱਕ ਗੰਭੀਰ ਸਮਸਿਆ ਪੈਦਾ ਹੋ ਗਈ ਹੈ ਮੌਜੂਦਾ ਸਮੇਂ ਵਿਚ ਲੜਕੀਆਂ ਹਰ ਖੇਤਰ’ ਚ ਅਹਿਮ ਯੋਗਦਾਨ ਪਾ ਰਹੀਆਂ ਹਨ, ਇਸ ਲਈ ਸਾਨੂੰ ਲੜਕੀਆਂ ਨੂੰ ਲੜਕੀਆਂ ਦੇ ਬਰਾਬਰ ਸਮਝਣਾ ਚਾਹੀਦਾ ਹੈ ਅਤੇ ਉਨਾਂ ਦੀਆਂ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ।ਲੜਕੇ ਅਤੇ ਲੜਕੀਆਂ ਦੇ ਫਰਕ ਨੂੰ ਮਿਟਾ ਕੇ ਹੀ ਉਚ ਉਸਾਰੂ ਸਮਾਜ ਦੀ ਨੀਂਹ ਰੱਖੀ ਜਾ ਸਕਦੀ ਹੈ।

ਇਸ ਮੌਕੇ ਤੇ ਪ੍ਰਿੰਸੀਪਲ ਰੀਟਾ ਸੈਣੀ ਨੇ ਕਿਹਾ ਕਿ ਅੱਜ ਦੇ ਸਮੇਂ ਲੜਕੀਆਂ ਨੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਸਫਲਤਾ ਦੇ ਝੰਡੇ ਗੱਡ ਕੇ ਆਪਣੀ ਸੂਝ-ਬੂਝ ਅਤੇ ਸਰਮੱਥਾ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਵਿਦਿਅਕ ਸੰਸਥਾਂਵਾਂ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਵੱਡੀ ਤਬਦੀਲੀ ਲਿਆਂਦੀਆਂ ਹਨ ਅਤੇ ਵਿਦਿਆਰਥੀ ਹਰ ਕਿਸਮ ਦੇ ਪਿਛਾਂਹ ਖਿਚੂ ਵਿਚਾਰਾਂ ਨੂੰ ਛੱਡ ਕੇ ਨਵੀਂਆ ਮੰਜ਼ਿਲਾਂ ਦੇ ਰਾਹੀ ਬਣਦੇ ਹਨ।ਇਸ ਮੌਕੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆ ਕਿਹਾ ਕਿ ਇਕ ਲੜਕੀ ਦੇ ਸਿੱਖਿਅਤ ਹੋਣ ਨਾਲ ਪੂਰਾ ਪਰਿਵਾਰ ਸਿੱਖਿਅਤ ਹੋ ਜਾਂਦਾ ਹੈ। ਜਸਤਿੰਦਰ ਬੀਈਈ ਨੇ ਪੀ.ਐਨ.ਡੀ.ਟੀ ਐਕਟ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਡਾਕਟਰ ਵਲੋਂ ਜਾ ਸਕੈਨ ਸੈਂਟਰ ਦੇ ਮਾਲਕ ਵਲੋਜਾ ਕਿਸੇ ਮੁਲਾਜਮ ਜਾ ਕਿਸੇ ਹੋਰ ਵਲੋਂ ਪੀ.ਐਨ.ਡੀ.ਟੀ ਜਾਇਸ਼ ਅਧੀਨ ਬਣਾਏ ਗਏ ਨਿਜਮਾਂ ਦੀ ਕਿਸੀਵੀ ਵਿਵਸਥਾਦੀ ਉਲੰਘਣਾ ਕਰਨ ਤੇ ਤਿੰਨ ਸਾਲ ਤੱਕ ਦੀ ਸਜਾ ਦੀਹੋ ਸਕਦੀ ਹੈ ਅਤੇ ਨਾਲ ਹੀ 10,000/- ਰੁਪਏਜੁਰਮਾਨਾ ਹੋ ਸਕਦਾ ਹੈ ਅਤੇ ਇਸ ਉਪਰੰਤ ਦੋਸ਼ੀ ਪਾਏ ਜਾਣ ਤੇ ਪੰਜ ਸਾਲ ਤੱਕ ਦੀ ਕੈਦ ਅਤੇ ਨਾਲ ਹੀ 50,000/- ਰੁਪਏਜੁਰਮਾਨਾ ਹੋ ਸਕਦਾ ਹੈ

ਇਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਵਿਸ਼ੇ ਤੇ ਵਿਦਿਆਰਥੀਆਂ ਦੇ ਪੋਸਟਰ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਅਨਮੋਲ ਸੈਣੀ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਜਾ ਅਤੇ ਪਰੀਕਸ਼ਾ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਇਨਾਮ ਪ੍ਰਾਪਤ ਕੀਤੇ ।ਇਸ ਮੌਕੇ ਅਮਿਤ ਸ਼ਰਮਾ-ਉਮੇਸ਼ ਕੁਮਾਰ ਐਚਆਈ, ਜਤਿੰਦਰ ਕੁਮਾਰ-ਰਵੀ ਕੁਮਾਰ, ਗੁਰਵਿੰਦਰ ਸਿੰਘ, ਪਰਮਜੀਤ ਕੋਰ, ਰਮਨਦੀਪ ਕੌਰ, ਦੇਵ ਰਾਣੀ, ਮਧੂ ਬਾਲਾ ਆਸ਼ਾ ਵਰਕਰ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

error: copy content is like crime its probhihated