Prime Punjab Times

Latest news
ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ
ADVERTISEMENT
You are currently viewing ਸੜਕ ਹਾਦਸੇ ਵਿੱਚ ਮਾਰੇ ਗਏ ਰਾਜੀਵ ਸ਼ਰਮਾ ਨੂੰ ਸ਼ਹਿਰ ਵਾਸੀਆ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਸੜਕ ਹਾਦਸੇ ਵਿੱਚ ਮਾਰੇ ਗਏ ਰਾਜੀਵ ਸ਼ਰਮਾ ਨੂੰ ਸ਼ਹਿਰ ਵਾਸੀਆ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਸੜਕ ਹਾਦਸੇ ਵਿੱਚ ਮਾਰੇ ਗਏ ਰਾਜੀਵ ਸ਼ਰਮਾ ਨੂੰ ਸ਼ਹਿਰ ਵਾਸੀਆ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਗੁਰਦਾਸਪੁਰ 27 ਜੁਲਾਈ (ਅਸ਼ਵਨੀ) : ਸੜਕ ਹਾਦਸੇ ਵਿੱਚ ਮਾਰੇ ਗਏ ਰਾਜੀਵ ਸ਼ਰਮਾ ( ਗੋਲਡੀ ) ਦਾ ਅੰਤਿਮ ਸੰਸਕਾਰ ਅੱਜ ਸਥਾਨਕ ਜੀ ਟੀ ਰੋਡ ਸਥਿਤ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ । ਚਿੱਖਾ ਨੂੰ ਮੁੱਖ ਅਗਨੀ ਉਹਨਾਂ ਦੇ ਡਾਕਟਰ ਬੇਟੇ ਪਿਯੂਸ਼ ਵਾਸੂਦੇਵ ਨੇ ਵਿਖਾਈ । ਇਸ ਮੋਕਾ ਤੇ ਵਰਿੰਦਰਮੀਤ ਸਿੰਘ ਪਾਹੜਾ ਵਿਧਾਇਕ ਗੁਰਦਾਸਪੁਰ , ਬਲਜੀਤ ਸਿੰਘ ਪਾਹੜਾ ਪ੍ਰਧਾਨ ਨਗਰ ਕੌਂਸਲ ਗੁਰਦਾਸਪੁਰ , ਨਗਰ ਸੁਧਾਰ ਟਰਸੱਟ ਗੁਰਦਾਸਪੁਰ ਦੇ ਸਾਬਕਾ ਚੈਅਰਮੈਨ ਨੀਰਜ ਸਲਹੋਤਰਾ ਤੇ ਰੰਜੂ ਸ਼ਰਮਾ , ਮਿਲਕ ਪਲਾਂਟ ਗੁਰਦਾਸਪੁਰ ਦੇ ਚੈਅਰਮੈਨ ਸੁਰਿੰਦਰ ਸ਼ਰਮਾ , ਜਿਲ੍ਹਾ ਕਾਂਗਰਸ ਤੇ ਵਪਾਰ ਮੰਡਲ ਗੁਰਦਾਸਪੁਰ ਦੇ ਪ੍ਰਧਾਨ ਦਰਸ਼ਨ ਮਹਾਜਨ , ਜਮਹੂਰੀ ਅਧਿਕਾਰ ਸਭਾ ਦੇ ਆਗੂ ਅਮਰਜੀਤ ਸ਼ਾਸਤਰੀ ਤੇ ਡਾਕਟਰ ਜਗਜੀਵਨ ਲਾਲ , ਪੱਤਰਕਾਰ ਭਾਈਚਾਰੇ ਤੋ ਜੀਤ ਮਠਾਰੂ , ਨਿਰਦੋਸ਼ ਸ਼ਰਮਾ , ਦੀਪਕ ਕਾਲੀਆ ਸਮੇਤ ਸਮੂਹ ਪੱਤਰਕਾਰ , ਕੌਂਸਲਰ ਸੰਜੀਵ ਬਾਟੂ , ਜਗਜੀਤ ਸਿੰਘ ਜੱਗੀ ਪਾਹੜਾ , ਸਤਿੰਦਰ ਸਿੰਘ ਪੱਪਾ , ਐਡਵੋਕੇਟ ਦੀਪਕ ਕਾਲੀਆ ਜਾਇੰਟ ਸੱਕਤਰ ਭਾਜਪਾ ਗੁਰਦਾਸਪੁਰ , ਰਜਿੰਦਰ ਕੁਮਾਰ ਬਿੱਟਾ , ਸ਼ੁਗਰ ਮਿੱਲ ਪਨਿਆੜ ਦੇ ਸਾਬਕਾ ਚੈਅਰਮੈਨ ਮਹਿੰਦਰਪਾਲ ਸਿੰਘ ਕੌਟਾ , ਹੈਪੀ ਪਾਹੜਾ , ਜਿਲ੍ਹਾ ਭਰ ਤੋ ਬੀਮਾ ਕੰਪਨੀਆਂ ਦੇ ਸਰਵੇਅਰ , ਆਮ ਆਦਮੀ ਪਾਰਟੀ ਦੇ ਆਗੂ ਅਜੈ ਬਹਿਲ , ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹਰਮਨਪ੍ਰੀਤ ਸਿੰਘ , ਸਾਬਕਾ ਪੁਲਿਸ ਇੰਸਪੈਕਟਰ ਅਸ਼ੋਕ ਕੁਮਾਰ , ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਪ੍ਰਧਾਨ ਹਰਵਿੰਦਰ ਸੋਨੀ ਸਮੇਤ ਭਾਰੀ ਗਿਣਤੀ ਵਿਚ ਸ਼ਹਿਰ ਨਿਵਾਸੀ ਅਤੇ ਸਮੂਹ ਰਾਜਨੀਤਕ , ਧਾਰਮਿਕ , ਵਪਾਰਕ ਤੇ ਸਮਾਜਿਕ ਸੰਗਠਨਾਂ ਦੇ ਆਗੂ ਹਾਜ਼ਰ ਸਨ । ਜਿੱਕਰਯੋਗ ਹੈ ਕਿ ਗੁਰਦਾਸਪੁਰ ਵਸਨੀਕ ਤਿੰਨ ਨੋਜਵਾਨਾ ਦੀ ਹਿਮਾਚਲ ਦੇ ਚੰਬਾ ਜਿਲ੍ਹਾ ਵਿੱਚ ਵਾਪਰੇ ਸੜਕ ਹਾਦਸੇ ਹਾਦਸੇ ਗੁਰਦਾਸਪੁਰ ਨਿਵਾਸੀ ਸਰਵੇਅਰ ਰਾਜੀਵ ਸ਼ਰਮਾ ਅਤੇ ਉਨ੍ਹਾਂ ਦੇ ਨਾਲ ਗਏ ਦੀਨਾ ਨਗਰ ਵਸਨੀਕ ਲੋਕ ਨਿਰਮਾਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਅਤੇ ਇੱਕ ਐਨ.ਆਰ.ਆਈ ਦੀ ਹਿਮਾਚਲ ਪ੍ਰਦੇਸ਼ ਦੇ ਚੰਬਾ ਜਿਲ੍ਹਾ ਵਿੱਚ ਬੋਲੈਰੋ ਗੱਡੀ ਦੇ ਢੁੰਗੀ ਖੱਡ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਸੀ ਇਸ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋਈ ਜਦਕਿ ਦੋ ਜਖਮੀ ਹੋ ਗਏ ਸਨ।
ਜਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਮ੍ਰਿਤਕਾ ਵਿੱਚ ਸਰਵੇਅਰ ਰਾਜੀਵ ਸ਼ਰਮਾ ਪੁੱਤਰ ਓਮ ਪ੍ਰਕਾਸ ਸ਼ਰਮਾ ਵਾਸੀ ਰਾਮ ਸ਼ਰਨਮ ਕਲੌਨੀ ਗੁਰਦਾਸਪੁਰ , ਪੀਡਬਲਯੂਡੀ ਦੇ ਐਕਸੀਅਨ ਮਨਮੋਹਨ ਸਰੰਗਲ ਪੁੱਤਰ ਚਮਨ ਲਾਲ ਵਾਸੀ ਆਰਿਆ ਨਗਰ ਦੀਨਾਨਗਰ ਅਤੇ ਐਨ.ਆਰ.ਆਈ ਅਮਰਜੀਤ ਸਿੰਘ ਪੁੱਤਰ ਬੱਚਨ ਸਿੰਘ ਵਾਸੀ ਸੈਕਟਰੀ ਮੁਹੱਲਾ ਗੁਰਦਾਸਪੁਰ ਅਤੇ ਹਿਮਾਚਲ ਵਸਨੀਕ ਰਾਕੇਸ਼ ਕੁਮਾਰ ਪੁੱਤਰ ਮੁਸ਼ਦੀ ਰਾਮ ਪਿੰਡ ਚੰਦੋੜ ਤਹਿਸੀਲ ਚੁਰਾਹ ਅਤੇ ਹੇਮ ਸਿੰਘ ਪੁੱਤਰ ਪ੍ਰਤਾਪ ਸਿੰਘ ਪਿੰਡ ਬਰੌਰ ਦੇ ਰੂਪ ਵਿੱਚ ਹੋਈ ।

error: copy content is like crime its probhihated