Prime Punjab Times

Latest news
ਵਸੂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਦਿਲਕਸ਼ ਸਿੰਘ ਨੇ ਜਿੱਤਿਆ ਸਿਲਵਰ ਮੈਡਲ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਲਈ ਲੈਕਚਰ ਕਰਵਾਇਆ ਗਿਆ ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ
ADVERTISEMENT
You are currently viewing ਡੀ.ਏ.ਵੀ.ਪਬਲਿਕ ਸਕੂਲ ਗੜ੍ਹਦੀਵਾਲਾ ਇੰਟਰਹਾਊਸ ਭਾਸ਼ਾ ਪ੍ਰਤੀਯੋਗਤਾ ਦਾ ਆਯੋਜਨ 

ਡੀ.ਏ.ਵੀ.ਪਬਲਿਕ ਸਕੂਲ ਗੜ੍ਹਦੀਵਾਲਾ ਇੰਟਰਹਾਊਸ ਭਾਸ਼ਾ ਪ੍ਰਤੀਯੋਗਤਾ ਦਾ ਆਯੋਜਨ 

ਡੀ.ਏ.ਵੀ.ਪਬਲਿਕ ਸਕੂਲ ਗੜ੍ਹਦੀਵਾਲਾ ਇੰਟਰਹਾਊਸ ਭਾਸ਼ਾ ਪ੍ਰਤੀਯੋਗਤਾ ਦਾ ਆਯੋਜਨ 

ਗੜ੍ਹਦੀਵਾਲਾ 23 ਜੁਲਾਈ (ਚੌਧਰੀ) : ਅੱਜ ਲਾਲਾ ਜਗਤ ਨਰਾਇਣ ਡੀ.ਏ.ਵੀ.ਪਬਲਿਕ ਸਕੂਲ ਗੜ੍ਹਦੀਵਾਲਾ ਵਿੱਚ ਮਹਾਤਮਾ ਹੰਸ ਰਾਜ ਹਾਊਸ ਦੁਆਰਾ-ਹਿੰਦੀ, ਪੰਜਾਬੀ, ਅੰਗਰੇਜ਼ੀ ਭਾਸ਼ਾਵਾਂ ਵਿੱਚ ਪ੍ਰਤੀਯੋਗਤਾ ਆਯੋਜਿਤ ਕੀਤੀ ਗਈ। ਇਸ ਪ੍ਰਤੀਯੋਗਤਾ ਵਿੱਚ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਹਰ ਸਦਨ ਵਿੱਚ ਤਿੰਨ-ਤਿੰਨ ਵਿਦਿਆਰਥੀਆਂ ਨੇ ਭਾਗ ਲਿਆ। ਮੈਡਮ ਸੁਮਨ ਬਾਲਾ, ਮੈਡਮ ਲੀਲਮ, ਸੇਠ ਅਤੇ ਮੈਡਮ ਸੋਨੀਆ ਕਪਿਲਾ ਨੇ ਜੱਜ ਦੀ ਭੂਮਿਕਾ ਨਿਭਾਈ ।

ਹਿੰਦੀ ਭਾਸ਼ਣ ਮੁਕਾਬਲੇ ਵਿੱਚ ਸੁਹਾਨੀ ( ਸੁਆਮੀ ਵਿਵੋਰਾਨੰਦ ਸਦਨ) ਨੇ ਪਹਿਲਾ ਸਥਾਨ, ਸੁਹਾਨੀ ( ਸਰਦਾਰ ਭਗਤ ਸਿੰਘ ਸਦਨ) ਦੂਸਰਾ ਸਥਾਨ ਅਤੇ ਹਰਸ਼ਿਤਾ ਰਾਣਾ ( ਮਹਾਤਮਾ ਹੰਸ ਰਾਜ ਸਦਨ) ਤੋਂ ਰਾਧਿਕਾ ( ਸੁਆਮੀ ਦਯਾਨੰਦ ਸਦਨ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਭਾਸ਼ਣ ਵਿੱਚ ਗੁਰਲੀਨ ਕੌਰ ( ਮਹਾਤਮਾ ਹੰਸ ਰਾਜ) ਨੇ ਪਹਿਲਾ ਸਥਾਨ, ਨਵਜੋਤ ਸਿੰਘ ( ਸੁਆਮੀ ਦਯਾਨੰਦ) ਨੇ ਦੂਸਰਾ ਸਥਾਨ ਸਿਮਰਨਪ੍ਰੀਤ ਕੌਰ (ਸਰਦਾਰ ਭਗਤ ਸਿੰਘ ਹਾਊਸ) ਨੂੰ ਤੀਸਰਾ ਸਥਾਨ ਅਤੇ ਸ਼੍ਰੇਆ ਭੌਂਸਲੇ ( ਸੁਆਮੀ ਦਯਾਨੰਦ) ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਅੰਗਰੇਜ਼ੀ ਭਾਸ਼ਾ ਪ੍ਰਤੀਯੋਗਤਾ ਵਿੱਚ ਸੰਜਨਾ (ਸੁਆਮੀ ਦਯਾਨੰਦ ਸਦਨ ) ਨੇ ਪਹਿਲਾ ਸਥਾਨ, ਆਂਚਲ ਕਪਿਲਾ ( ਸੁਆਮੀ ਹੰਸ ਰਾਜ) ਅਤੇ ਹਰਸ਼ਿਕਾ ਸ਼ਰਮਾ ( ਸਰਦਾਰ ਭਗਤ ਸਿੰਘ ਸਦਨ) ਨੇ ਦੂਸਰਾ ਸਥਾਨ ਅਤੇ ਮੋਹਿਤ ( ਸੁਆਮੀ ਵਿਵੇਕਾਨੰਦ ਸਦਨ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਸਮੂਹ ਸਟਾਫ਼ ਹਾਜਰ ਸੀ।