Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing *ਸ਼ਹੀਦ ਭਗਤ ਸਿੰਘ ਨੂੰ ਵਾਰ ਵਾਰ ਅੱਤਵਾਦੀ ਅਤੇ ਕਾਤਲ ਕਹਿਕੇ ਪੰਜਾਬ ਨੂੰ ਭਰਾ ਮਾਰੂ ਜੰਗ ਵੱਲ ਨਾ ਧੱਕੇ ਸਿਮਰਨਜੀਤ ਮਾਨ : ਸਤਨਾਮ ਸਿੰਘ ਜਲਵਾਹਾ*

*ਸ਼ਹੀਦ ਭਗਤ ਸਿੰਘ ਨੂੰ ਵਾਰ ਵਾਰ ਅੱਤਵਾਦੀ ਅਤੇ ਕਾਤਲ ਕਹਿਕੇ ਪੰਜਾਬ ਨੂੰ ਭਰਾ ਮਾਰੂ ਜੰਗ ਵੱਲ ਨਾ ਧੱਕੇ ਸਿਮਰਨਜੀਤ ਮਾਨ : ਸਤਨਾਮ ਸਿੰਘ ਜਲਵਾਹਾ*

*ਸ਼ਹੀਦ ਭਗਤ ਸਿੰਘ ਨੂੰ ਵਾਰ ਵਾਰ ਅੱਤਵਾਦੀ ਅਤੇ ਕਾਤਲ ਕਹਿਕੇ ਪੰਜਾਬ ਨੂੰ ਭਰਾ ਮਾਰੂ ਜੰਗ ਵੱਲ ਨਾ ਧੱਕੇ ਸਿਮਰਨ ਜੀਤ ਮਾਨ : ਸਤਨਾਮ ਸਿੰਘ ਜਲਵਾਹਾ*

ਨਵਾਂਸ਼ਹਿਰ 23 ਜੁਲਾਈ ਜਤਿੰਦਰ ਪਾਲ ਸਿੰਘ ਕਲੇਰ) ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਸਿਜਦਾ ਕਰਨ ਲਈ ਅਤੇ ਸਿਮਰਨਜੀਤ ਸਿੰਘ ਮਾਨ ਜੀ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਸ਼ੁੱਕਰਵਾਰ ਸਵੇਰੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸਮਾਰਕ ਖਟਕੜਕਲਾਂ ਵਿਖੇ ਨਵਾਂਸ਼ਹਿਰ ਦੇ ਨੌਜਵਾਨਾਂ ਵੱਲੋਂ ਸਾਂਝੇ ਤੌਰ ਉੱਤੇ ਇੱਕ ਪ੍ਰਭਾਵਸ਼ਾਲੀ ਇਕੱਠ ਕੀਤਾ ਗਿਆ। ਇਸ ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਨੌਜਵਾਨ ਆਗੂ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੌਜਵਾਨਾਂ ਦੇ ਰੌਲ ਮਾਡਲ ਹਨ ਅਤੇ ਸਾਡੇ ਮਾਰਗ ਦਰਸ਼ਕ ਹਨ। ਅਸੀਂ ਬਚਪਨ ਤੋਂ ਲੈਕੇ ਹੁਣ ਤੱਕ ਉਨ੍ਹਾਂ ਨੂੰ ਸ਼ਹੀਦ ਮੰਨਦੇ ਆਏ ਹਾਂ ਅਤੇ ਸ਼ਹੀਦ ਭਗਤ ਸਿੰਘ ਰਹਿੰਦੀ ਦੁਨੀਆਂ ਤੱਕ ਸ਼ਹੀਦ ਰਹਿਣਗੇ। ਸਕੂਲਾਂ ਕਾਲਜਾਂ ਵਿੱਚ ਪੜ੍ਹਾਈ ਦੌਰਾਨ ਪੰਜਾਬ ਦੇ ਸਾਰੇ ਨੌਜਵਾਨਾਂ ਨੇ ਸ ਭਗਤ ਸਿੰਘ ਜੀ ਦੀ ਸ਼ਹਾਦਤ ਬਾਰੇ ਪੜਕੇ ਅਤੇ ਉਨ੍ਹਾਂ ਬਾਰੇ ਲੇਖ ਲਿਖਦਿਆਂ ਆਪਣੀ ਪੜਾਈ ਪੂਰੀ ਕੀਤੀ ਹੈ, ਜਿਸ ਵੀ ਨੌਜਵਾਨ ਨੇ ਸਰਦਾਰ ਭਗਤ ਸਿੰਘ ਜੀ ਬਾਰੇ ਪੜਿਆ ਹੈ ਉਹ ਹਰ ਨੌਜਵਾਨ ਉਨ੍ਹਾਂ ਨੂੰ ਆਪਣਾ ਆਦਰਸ਼ ਅਤੇ ਮਾਰਗ ਦਰਸ਼ਕ ਮੰਨਦਾ ਹੈ ਅਤੇ ਸ਼ਹੀਦ ਭਗਤ ਸਿੰਘ ਕੱਲ ਵੀ ਸ਼ਹੀਦ ਸੀ, ਅੱਜ ਵੀ ਸ਼ਹੀਦ ਹੈ ਅਤੇ ਰਹਿੰਦੀ ਦੁਨੀਆਂ ਤੱਕ ਸ਼ਹੀਦ ਹੀ ਰਹੇਗਾ। ਪਰ ਸ ਸਿਮਰਨਜੀਤ ਸਿੰਘ ਮਾਨ ਵੱਲੋਂ ਪੰਜਾਬ ਅੰਦਰ ਸ਼ਾਂਤਮਈ ਮਾਹੌਲ ਨੂੰ ਲਾਂਬੂ ਲਾਉਣ ਲਈ ਜੋ ਇੱਕ ਗਿਣੀ ਮਿਥੀ ਸਾਜਸ਼ ਤਹਿਤ ਵਾਰ ਵਾਰ ਸ਼ਹੀਦ ਭਗਤ ਸਿੰਘ ਬਾਰੇ ਘਟੀਆ ਅਤੇ ਅਪੱਤੀਜਨਕ ਬਿਆਨ ਦਿੱਤੇ ਜਾ ਰਹੇ ਹਨ ਉਨ੍ਹਾਂ ਬਿਆਨਾਂ ਕਰਕੇ ਸਾਡੇ ਮਨ ਨੂੰ ਬਹੁਤ ਠੇਸ ਪਹੁੰਚਾਈ ਜਾ ਰਹੀ ਹੈ ਅਤੇ ਪੰਜਾਬ ਅੰਦਰ ਭਰਾ ਮਾਰੂ ਜੰਗ ਕਰਾਉਣ ਲਈ ਇਸ ਮੁੱਦੇ ਨੂੰ ਵਾਰ ਵਾਰ ਉਛਾਲਿਆ ਜਾ ਰਿਹਾ ਹੈ। ਜੋ ਕਿ ਬਹੁਤ ਹੀ ਮੰਦਭਾਗਾ ਹੈ। ਸ ਸਿਮਰਨਜੀਤ ਸਿੰਘ ਮਾਨ ਜੀ ਬਜ਼ੁਰਗ ਸਿਆਸਤਦਾਨ ਹੋਣ ਦੇ ਨਾਤੇ ਇਹੋ ਜਿਹੇ ਘਟੀਆ ਕਿਸਮ ਦੇ ਬਿਆਨ ਵਾਰ ਵਾਰ ਕਿਉਂ ਦੇ ਰਹੇ ਹਨ। ਅੱਜ ਪੰਜਾਬ ਦਾ ਨੌਜਵਾਨ ਜਾਨਣਾ ਚਾਹੁੰਦਾ ਹੈ ਕਿ ਮਾਨ ਸਾਬ ਦੀ ਐਹੋ ਜਿਹੀ ਕਿਹੜੀ ਮਜ਼ਬੂਰੀ ਹੈ ਜੋ ਉਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਜੀ ਨੂੰ ਬੇਇੱਜ਼ਤ ਤੇ ਬਦਨਾਮ ਕਰਨ ਲਈ ਮਜਬੂਰ ਕਰ ਰਹੀ ਹੈ। ਅੱਜ ਪੰਜਾਬ ਦੇ ਹਰ ਵਿਅਕਤੀ ਦੇ ਮਨ ਵਿਚ ਇਹ ਹੀ ਸਵਾਲ ਹੈ ਕਿ ਜੋ ਆਰ ਐਸ ਐਸ ਅਤੇ ਬੀਜੇਪੀ ਦੀ ਸ਼ਹੀਦ ਭਗਤ ਸਿੰਘ ਜੀ ਬਾਰੇ ਸੋਚ ਰਹੀ ਹੈ,ਉਸੇ ਸੋਚ ਉਤੇ ਪਹਿਰਾ ਦੇਣ ਲਈ ਸਿਮਰਨਜੀਤ ਸਿੰਘ ਮਾਨ ਨੂੰ ਕਿਉਂ ਮਜਬੂਰ ਹੋਣਾ ਪੈ ਰਿਹਾ ਹੈ, ਐਹੋ ਜਿਹਾ ਕਿਹੜਾ ਲਾਲਚ ਹੈ ਜਿਸਦੀ ਪੂਰਤੀ ਲਈ ਉਹ ਸਾਡੇ ਸ਼ਹੀਦਾਂ ਦਾ ਨਿਰਾਦਰ ਕਰਨ ਤੇ ਉਤਰੇ ਹੋਏ ਹਨ। ਸਤਨਾਮ ਸਿੰਘ ਜਲਵਾਹਾ ਵੱਲੋਂ ਆਪਣੇ ਸੰਬੋਧਨ ਦੌਰਾਨ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਅਰੂੜ ਸਿੰਘ ਦਾ ਵੀ ਵਿਸ਼ੇਸ਼ ਤੌਰ ਉਤੇ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜਨਰਲ ਡਾਇਰ ਨੂੰ ਉਸ ਸਮੇਂ ਸਿਰੋਪਾਓ ਦੇਕੇ ਸਨਮਾਨਿਤ ਕੀਤਾ ਸੀ ਜਦੋਂ ਜਨਰਲ ਡਾਇਰ ਵੱਲੋਂ ਜ਼ਿਲਿਆਂ ਵਾਲੇ ਬਾਗ਼ ਵਿਚ ਹਜ਼ਾਰਾਂ ਬੇਦੋਸ਼ੇ ਤੇ ਬੇਕਸੂਰ ਲੋਕਾਂ ਨੂੰ ਅੰਨ੍ਹੇਵਾਹ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਸੀ ਅਤੇ ਇਸ ਗੱਲ ਨੂੰ ਸਵੀਕਾਰ ਕਰਦੇ ਹੋਏ ਸ ਮਾਨ ਵੱਲੋਂ ਪੱਤਰਕਾਰਾਂ ਨੂੰ ਬੜੇ ਮਾਣ ਨਾਲ ਕਹਿਣਾ ਕਿ ਜਨਰਲ ਡਾਇਰ ਦਾ ਗੁੱਸਾ ਠੰਢਾ ਕਰਨ ਲਈ ਉਨ੍ਹਾਂ ਦੇ ਨਾਨਾ ਜੀ ਨੇ ਜਨਰਲ ਡਾਇਰ ਨੂੰ ਸਿਰੋਪਾ ਦਿੱਤਾ ਸੀ ਤਾਂ ਜੋ ਉਹ ਹਜ਼ਾਰਾਂ ਲੋਕਾਂ ਨੂੰ ਮਾਰਕੇ ਹੋਰ ਗੁੱਸੇ ਵਿੱਚ ਨਾ ਆਉਣ ਅਤੇ ਸ਼ਾਂਤ ਰਹਿਣ, ਜਲਵਾਹਾ ਨੇ ਕਿਹਾ ਕਿ 800 ਏਕੜ ਜ਼ਮੀਨ ਤੇ ਹੋਰ ਵੀ ਜਗੀਰਾਂ ਸਿਮਰਨਜੀਤ ਸਿੰਘ ਮਾਨ ਨੂੰ ਪੰਜਾਬੀਆਂ ਨਾਲ ਗ਼ਦਾਰੀ ਕਰਨ ਬਦਲੇ ਆਪਣੇ ਪੁਰਖਿਆਂ ਦੀ ਅੰਗਰੇਜ਼ ਹਕੂਮਤ ਨਾਲ ਵਫਾਦਾਰੀ ਨਿਭਾਉਣ ਅਤੇ ਸਿੱਖਾਂ ਤੇ ਪੰਜਾਬੀਆਂ ਨਾਲ ਧ੍ਰੋਹ ਕਮਾਉਂਦੇ ਹੋਏ ਵਿਰਾਸਤ ਵਿੱਚ ਮਿਲੀਆਂ ਹਨ।ਇਹ ਸ਼ੱਕ ਜ਼ਾਹਰ ਹੁੰਦਾ ਹੈ ਕਿ ਸ਼ਹੀਦ ਭਗਤ ਸਿੰਘ ਜੀ ਨੂੰ ਵੀ ਜੋ ਅੱਜ ਵਾਰ ਵਾਰ ਅੱਤਵਾਦੀ ਕਾਤਲ ਅਤੇ ਹਤਿਆਰਾ ਕਹਿਣ ਪਿਛੇ ਵੀ ਕੇਂਦਰ ਸਰਕਾਰ ਵੱਲੋਂ ਕੋਈ ਵੱਡਾ ਲਾਲਚ ਹੀ ਹੋਵੇਗਾ ਜੋ ਮਾਨ ਨੂੰ ਇਹ ਕੰਮ ਕਰਨ ਲਈ ਉਤੇਜਿਤ ਕਰ ਰਿਹਾ ਹੈ । ਇਸ ਮੌਕੇ ਗੁਰਦੇਵ ਸਿੰਘ ਨਾਮਧਾਰੀ, ਕੇਵਲ ਸਿੰਘ ਖਟਕੜ ਅਤੇ ਅਮਰਜੀਤ ਕਰਨਾਣਾ ਨੇ ਸਾਂਝੇ ਤੌਰ ਉੱਤੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਾਡਾ ਸ਼ਹੀਦ ਹੈ ਅਤੇ ਅਸੀਂ ਸਿਮਰਨਜੀਤ ਸਿੰਘ ਮਾਨ ਨੂੰ ਅਪੀਲ ਕਰਦੇ ਹਾਂ ਕਿ ਐਹੋ ਜਿਹੇ ਘਟੀਆ ਕਿਸਮ ਦੇ ਬਿਆਨ ਦੇਣੇ ਬੰਦ ਕਰਨ ਨਹੀਂ ਤਾਂ ਉਹ ਇਹ ਸੰਘਰਸ਼ ਪੰਜਾਬ ਪੱਧਰ ਉਤੇ ਵਿੱਢਣਗੇ ਅਤੇ ਸ਼ਹੀਦਾਂ ਦਾ ਸਤਿਕਾਰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ ਉਸ ਲਈ ਭਾਵੇਂ ਸਾਨੂੰ ਆਪਣੀ ਜਾਨ ਦੀ ਬਾਜ਼ੀ ਵੀ ਕਿਉਂ ਨਾ ਲਾਉਣੀ ਪਵੇ ਅਸੀ ਪਿਛੇ ਨਹੀਂ ਹਟਾਗੇ।ਇਸ ਮੌਕੇ ਮਨਦੀਪ ਸਿੰਘ ਅਟਵਾਲ ਅਤੇ ਸਰਬਜੀਤ ਸਾਬੀ ਬੰਗਾ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹਨ ਅਤੇ ਸਾਡਾ ਸਭਦਾ ਪਹਿਲਾਂ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਸ਼ਹੀਦਾਂ ਦਾ ਸਤਿਕਾਰ ਕਰੀਏ। ਇਸ ਮੌਕੇ ਬਲਵੀਰ ਕਰਨਾਣਾ, ਸੁਰਿੰਦਰ ਸਿੰਘ ਸੰਘਾ, ਕੁਲਵੰਤ ਸਿੰਘ ਰਕਾਸਣ,ਜੋਗੇਸ਼ ਜੋਗਾ, ਸਾਗਰ ਜੀ ਬੰਗਾ, ਦਵਿੰਦਰ ਸਿੰਘ ਰਾਏ ਫਾਰਮ ਚੱਬੇਵਾਲ, ਗੁਰਦੇਵ ਸਿੰਘ ਮੀਰਪੁਰ, ਸੋਨੂੰ ਰਾਣਾ ਪ੍ਰਧਾਨ ਟੈਕਸੀ ਯੂਨੀਅਨ ਨਵਾਂਸ਼ਹਿਰ, ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰ, ਟੈਕਸੀ ਯੂਨੀਅਨ ਬੱਸ ਸਟੈਂਡ ਨਵਾਂਸ਼ਹਿਰ ਦੇ ਸਮੂਹ ਮੈਂਬਰ, ਅੰਗਰੇਜ਼ ਸਿੰਘ ਮਹਿਮਦਵਾਲ,ਵਿਜੇ ਕੁਮਾਰ ਸੋਨੀ, ਪਿਆਰਾ ਸਿੰਘ ਗੜੀ, ਪ੍ਰਵੀਨ ਕੁਮਾਰ ਸੜੋਆ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਨੌਜਵਾਨ ਸਾਥੀ ਹਾਜ਼ਰ ਸਨ।

error: copy content is like crime its probhihated