ਗੜ੍ਹਦੀਵਾਲਾ ਚ ਚੋਰਾਂ ਦੇ ਹੌਸਲੇ ਬੁਲੰਦ,ਪਿੰਡ ਬਲਾਲਾ ਵਿਖੇ ਗੁਰਦੁਆਰਾ ਦੇ ਬਾਹਰ ਖੜਾ ਮੋਟਰ ਲੈ ਉੱਡੇ ਚੋਰ
ਗੜ੍ਹਦੀਵਾਲਾ 20 ਜੁਲਾਈ (ਚੌਧਰੀ / ਯੋਗੇਸ਼ ਗੁਪਤਾ) : ਸਥਾਨਕ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਚ ਵਾਰਦਾਤ ਦਾ ਦੌਰ ਥੰਮਣ ਦਾ ਨਾ ਨਹੀਂ ਲੈ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਘਟਨਾ ਦੇਖਣ ਨੂੰ ਅਕਸਰ ਹੀ ਮਿਲਦੀ ਹੈ। ਅੱਜ ਪਿੰਡ ਬਲਾਲਾ ਦੇ ਗੁਰਦੁਆਰਾ ਦੇ ਸਾਹਮਣਿਓਂ ਇੱਕ ਮੋਟਰਸਾਈਕਲ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਹਰਸ਼ ਸੇਠ ਸਿਟੀ ਕੇਬਲ ਵਾਲਿਆਂ ਦੇ ਕੰਮ ਕਰਨ ਵਾਲੇ ਕਰਿੰਦੇ ਜਦੋਂ ਸ਼ਾਮ 3 ਵਜੇ ਦੇ ਕਰੀਬ ਪਿੰਡ ਬਲਾਲਾ ਵਿਖੇ ਮੋਟਰ ਸਾਈਕਲ ਨੂੰ Pb07AY8642 ਨੂੰ ਖੜਾ ਕਰਕੇ ਕਿਸੇ ਗੁਰਦੁਆਰਾ ਸਾਹਿਬ ਦੇ ਅੰਦਰ ਗਏ ਤਾਂ ਜਦੋਂ ਕੰਮ ਕਰਕੇ ਵਾਪਿਸ ਆਏ ਤਾਂ ਮੋਟਰਸਾਈਕਲ ਘਰ ਦੇ ਬਾਹਰ ਨਹੀਂ ਸੀ। ਇਸ ਘਟਨਾ ਸਬੰਧੀ ਇੱਕ ਸੀ ਸੀ ਟੀ ਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਵਿਅਕਤੀ ਆਪਣੇ ਸਾਇਕਲ ਤੇ ਆਉਂਦਾ ਹੈ। ਉਹ ਆਪਣੇ ਸਾਇਕਲ ਨੂੰ ਗੁਰਦੁਆਰੇ ਦੀ ਦੀਵਾਰ ਨਾਲ ਖੜਾ ਕਰਨ ਉਪਰੰਤ ਗੁਰਦੁਆਰਾ ਸਾਹਿਬ ਦੇ ਬਾਹਰ ਖੜੇ ਮੋਟਰਸਾਈਕਲ ਨੂੰ ਲੈ ਕੇ ਫਰਾਰ ਹੋ ਜਾਂਦਾ। ਫਿਰ ਕੁਝ ਸਮੇਂ ਬਾਅਦ ਫਿਰ ਆਉਦਾ ਤਾਂ ਆਪਣਾ ਸਾਇਕਲ ਵੀ ਲੈ ਜਾਂਦਾ ਹੈ। ਸੀਸੀਟੀਵੀ ਫੁਟੇਜ ਦੇਖਣ ਤੇ ਇੰਝ ਲੱਗਦਾ ਹੈ ਕਿ ਚੋਰ ਜਿਵੇਂ ਆਸਪਾਸ ਦਾ ਅਤੇ ਉਸਦੇ ਨਾਲ ਹੋਰ ਵੀ ਸਾਥੀ ਹੋਣ। ਮੋਟਰਸਾਈਕਲ ਮਾਲਿਕਾਂ ਨੇ ਸ਼ੋਸ਼ਲ ਮੀਡੀਆ ਤੇ ਪੋਸਟ ਪਾ ਕੇ ਲੋਕਾਂ ਨੂੰ ਗੁਹਾਰ ਲਗਾਈ ਹੈ ਕਿ ਜੇਕਰ ਕੋਈ ਇਸ ਮੋਟਰਸਾਈਕਲ ਚੋਰ ਨੂੰ ਪਛਾਣੇ ਉਹ ਤੁਰੰਤ ਸਾਨੂੰ ਫੋਨ ਤੇ ਇਤਲਾਹ ਦੇਵੇ। ਬੀਤੇ ਦਿਨੀਂ ਸ਼ਹਿਰ ਵਿਚ ਇੱਕ ਵਿਅਕਤੀ ਔਰਤ ਦਾ ਰੂਪ ਧਾਰਨ ਕਰਕੇ ਆਪਣੇ ਸਾਥੀਆਂ ਨਾਲ ਅੱਧੀ ਰਾਤ ਨੂੰ ਸ਼ਹਿਰ ਵਿਚ ਕਈ ਦਿਨ ਘੁੰਮਦਾ ਨਜਰ ਆਇਆ ਸੀ। ਜਿਸ ਨਾਲ ਸ਼ਹਿਰ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਪੁਲਿਸ ਉਸ ਨੂੰ ਕਾਬੂ ਨਹੀਂ ਕਰ ਸਕੀ ਉਸ ਤੋਂ ਬਾਅਦ ਪਿੰਡ ਰਘਵਾਲ ਵਿਖੇ ਇੱਕ ਵਿਅਕਤੀ ਦੀ ਮੱਝਾਂ ਚੋਰੀ ਹੋਈਆਂ ਸਨ। ਮੱਝਾਂ ਚੋਰੀ ਕਰਨ ਵਾਲੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਇਹ ਸਾਰੀਆਂ ਵਾਰਦਾਤਾਂ ਹੋਣ ਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਮੋਟਰਸਾਈਕਲ ਚੋਰ ਗਿਰੋਹ ਤੱਕ ਪਹੁੰਚ ਪਾਉਂਦੀ ਹੈ ਜਾਂ ਫਿਰ ਐਫ ਆਈ ਆਰ ਦਰਜ ਕਰਨ ਤੱਕ ਹੀ ਸੀਮਤ ਰਹਿੰਦੀ ਹੈ।








